ਲੁਧਿਆਣਾ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਕੱਲ੍ਹ ਤੋਂ ਹੀ ਨਜ਼ਰਬੰਦ ਕਰ ਦਿੱਤਾ ਹੈ। ਮੰਡ ਨੂੰ ਲਗਾਤਾਰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੋਂ ਫੋਨ ਕਾਲ ‘ਤੇ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਇਨ੍ਹਾਂ ਧਮਕੀਆਂ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ।ਧਮਕੀਆਂ ਮਿਲਣ ਦੇ ਬਾਅਦ ਮੰਡ ਨੂੰ ਉਸ ਦੇ ਘਰ ਵਿਚ ਹੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਦੇਰ ਰਾਤ ਮੰਡ ਨੂੰ ਈ-ਮੇਲ ਆਈ ਹੈ। ਮੰਡ ਦੇ ਘਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਵੀ ਪੁਖਤਾ ਕੀਤੇ ਗਏ ਹਨ।