ਵੇਰਕਾ ਸੂਬੇ ‘ਚ ਖੋਲ੍ਹੇਗਾ 625 ਨਵੇਂ ਬੂਥ, ਉਤਪਾਦਾਂ ਦੇ ਵਿਸਤਾਰ ਲਈ NCR ‘ਚ ਸਥਾਈ ਦਫਤਰ ਖੋਲ੍ਹਣ ਨੂੰ ਮਨਜ਼ੂਰੀ
ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਤੇ ਸਹਿਕਾਰੀ ਅੰਦੋਲਨ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ‘ਤੇ ਪੰਜਾਬ ਸਰਕਾਰ ਨੇ ਮਿਲਕਫੈੱਡ ਦੇ ਵਿਸਤਾਰ ਦੀ ਯੋਜਨਾ ਤਿਆਰ ਕੀਤੀ ਹੈ। ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਵੇਰਕਾ ਉਤਪਾਦਾਂ ਦਾ ਦਾਇਰਾ ਵਧਾਉਣ ਲਈ ਸੂਬੇ ਵਿਚ 625 ਨਵੇਂ ਦੁੱਧ ਦੇ ਬੂਥ ਖੋਲ੍ਹਣ ਤੇ ਐੱਨਸੀਆਰ ਵਿਚ ਸਥਾਈ ਦਫਤਰ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਗਈ।