ਕੋਲੰਬੀਆ ‘ਚ ਖਿਸਕੀ ਜ਼ਮੀਨ, ਬੱਸ ਸਣੇ ਕਈ ਗੱਡੀਆਂ ਮਲਬੇ ‘ਚ ਦੱਬੀਆਂ, 30 ਲੋਕਾਂ ਦੀ ਮੌਤ
ਕੋਲੰਬੀਆ ਦੇ ਰਿਸਾਰਾਲਡਾ ਸੂਬੇ ਵਿੱਚ ਬਾਰਿਸ਼ ਕਾਰਨ ਹੋਏ ਲੈਂਡਸਲਾਈਡ ਵਿੱਚ ਇੱਕ ਬੱਸ ਤੇ ਹੋਰ ਗੱਡੀਆਂ ਦੱਬ ਗਈਆਂ, ਜਿਨ੍ਹਾਂ ਵਿੱਚ ਘੱਟੋਂ-ਘੱਟ 30ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟ੍ਰੋ ਨੇ ਇਸ ਘਟਨਾ ‘ਤੇ ਸੋਗ ਜਤਾਉਂਦਿਆਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਇਸ ਮੁਸ਼ਕਿਲ ਸਮੇਂ ਵਿੱਚ ਨਾਲ ਖੜ੍ਹੀ ਹੈ।