Punjab BJP News: ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਇਸ ਸੰਗਠਨਾਤਮਕ ਫੇਰਬਦਲ ਵਿੱਚ ਪੰਜਾਬ ਨੂੰ ਵੀ ਖਾਸ ਨੁਮਾਇੰਦਗੀ ਮਿਲੀ ਹੈ। ਸਾਬਕਾ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ BJP ਦਾ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਪੰਜਾਬ ਤੋਂ ਸੀਨੀਅਰ ਆਗੂ ਤਰੁਣ ਚੁੱਘ ਨੂੰ ਪਾਰਟੀ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾਇਆ ਗਿਆ ਹੈ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਦੀ ਨਵੀਂ ਟੀਮ ਦਾ ਇਹ ਐਲਾਨ ਸਿਆਸੀ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਨੇ ਨਵੀਂ ਟੀਮ ਵਿੱਚ ਤਜਰਬੇਕਾਰ ਆਗੂਆਂ ਦੇ ਨਾਲ ਕਈ ਨਵੇਂ ਚਿਹਰਿਆਂ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਮਨਪ੍ਰੀਤ ਸਿੰਘ ਬਾਦਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਮਨਪ੍ਰੀਤ ਸਿੰਘ ਬਾਦਲ ਨੂੰ BJP ਦੀ ਰਾਸ਼ਟਰੀ ਟੀਮ ਵਿੱਚ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ। ਪੰਜਾਬ ਦੀ ਸਿਆਸਤ ਵਿੱਚ ਲੰਮਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਬਾਦਲ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ।ਹੁਣ ਰਾਸ਼ਟਰੀ ਪੱਧਰ ’ਤੇ ਅਹਿਮ ਅਹੁਦਾ ਮਿਲਣ ਨਾਲ BJP ਦੇ ਕੇਂਦਰੀ ਸੰਗਠਨ ਵਿੱਚ ਉਨ੍ਹਾਂ ਦੀ ਭੂਮਿਕਾ ਵਧੇਗੀ। ਖਾਸ ਤੌਰ ’ਤੇ ਪੰਜਾਬ ਦੀ ਸਿਆਸਤ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨਿਯੁਕਤੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਦੀ ਕਮਾਨ
ਪੰਜਾਬ ਤੋਂ BJP ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਵੀ ਨਵੀਂ ਟੀਮ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਪਾਰਟੀ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾਇਆ ਗਿਆ ਹੈ।ਤਰੁਣ ਚੁੱਘ ਪਹਿਲਾਂ ਹੀ BJP ਦੇ ਰਾਸ਼ਟਰੀ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। ਹੁਣ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਨ ਨਾਲ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਅਹਿਮ ਹੋ ਗਈ ਹੈ।
ਵਸੁੰਧਰਾ ਰਾਜੇ, ਰਾਮ ਮਾਧਵ ਅਤੇ ਸਮ੍ਰਿਤੀ ਇਰਾਨੀ ਨੂੰ ਵੀ ਅਹਿਮ ਅਹੁਦੇ
BJP ਦੀ ਨਵੀਂ ਰਾਸ਼ਟਰੀ ਟੀਮ ਵਿੱਚ ਕਈ ਵੱਡੇ ਨਾਮ ਸ਼ਾਮਲ ਕੀਤੇ ਗਏ ਹਨ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸੇ ਤਰ੍ਹਾਂ ਸਮ੍ਰਿਤੀ ਇਰਾਨੀ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸੀਨੀਅਰ ਆਗੂਆਂ ਨੂੰ ਵੀ ਪਾਰਟੀ ਦੇ ਕੇਂਦਰੀ ਸੰਗਠਨ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਨਵੀਂ ਟੀਮ ‘ਚ ਕਈ ਵੱਡੇ ਨਾਮ
BJP ਦੀ ਨਵੀਂ ਟੀਮ ਵਿੱਚ ਰਾਸ਼ਟਰੀ ਉਪ ਪ੍ਰਧਾਨਾਂ ਵਜੋਂ ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਨਰਿੰਦਰਭਾਈ ਦੋਸ਼ੀ, ਭਾਰਤੀ ਪ੍ਰਵੀਣ ਪਵਾਰ, ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਆਰਿਆ, ਐੱਮ. ਨਾਗਰਾਜ, ਤਾਰਿਕ ਮਨਸੂਰ ਅਤੇ ਮਧੂਚੰਦਰ ਦੇ ਨਾਮ ਸ਼ਾਮਲ ਹਨ।ਰਾਸ਼ਟਰੀ ਜਨਰਲ ਸਕੱਤਰਾਂ ਵਿੱਚ ਸਮ੍ਰਿਤੀ ਇਰਾਨੀ ਤੋਂ ਇਲਾਵਾ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ. ਭੋਲਾ ਸਿੰਘ, ਡਾ. ਪ੍ਰਦੀਪ ਵਰਮਾ, ਸੰਗੀਤਾ ਯਾਦਵ, ਅਨਿਲ ਐਂਟਨੀ, ਡਾ. ਐੱਮ. ਵੈਂਕਟੇਸ਼ਨ, ਮਨੋਜ ਤਿੱਗਾ ਅਤੇ ਸਿਧਾਰਥ ਸ਼ੰਭੂ ਸਮੇਤ ਕਈ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
भाजपा राष्ट्रीय अध्यक्ष श्री @NitinNabin द्वारा निम्नलिखित सदस्यों को भाजपा के राष्ट्रीय पदाधिकारी एवं अन्य दायित्वों पर नियुक्त किया जा रहा है। (1/2) pic.twitter.com/tcTJsJG0dc
— BJP (@BJP4India) August 17, 2026
2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ’ਤੇ ਨਜ਼ਰ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਤਰੁਣ ਚੁੱਘ ਨੂੰ ਰਾਸ਼ਟਰੀ ਪੱਧਰ ’ਤੇ ਅਹਿਮ ਜ਼ਿੰਮੇਵਾਰੀਆਂ ਦੇਣਾ ਸੂਬੇ ਦੀ ਸਿਆਸਤ ਲਈ ਮਹੱਤਵਪੂਰਨ ਹੈ।ਮਨਪ੍ਰੀਤ ਬਾਦਲ ਨੂੰ ਰਾਸ਼ਟਰੀ ਉਪ ਪ੍ਰਧਾਨ ਅਤੇ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾਏ ਜਾਣ ਨਾਲ ਪੰਜਾਬ ਨਾਲ ਸਬੰਧਤ ਸਿਆਸੀ ਅਤੇ ਸੰਗਠਨਾਤਮਕ ਮਾਮਲਿਆਂ ਵਿੱਚ ਇਨ੍ਹਾਂ ਆਗੂਆਂ ਦੀ ਭੂਮਿਕਾ ਹੋਰ ਵਧ ਸਕਦੀ ਹੈ।ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ BJP ਦੀ ਨਵੀਂ ਰਾਸ਼ਟਰੀ ਟੀਮ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੀ ਹੈ ਅਤੇ ਪਾਰਟੀ ਸੂਬੇ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਕਿਹੜੇ ਕਦਮ ਚੁੱਕਦੀ ਹੈ।
