ਨਵੀਂ ਦਿੱਲੀ: ਜੇਕਰ ਤੁਸੀਂ ਆਪਣੀ ਗੱਡੀ ਲੈ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਦਿੱਲੀ ਸਰਕਾਰ ਨੇ ਵਾਹਨਾਂ ਦੇ PUC (Pollution Under Control) ਸਰਟੀਫਿਕੇਟ ਨੂੰ ਲੈ ਕੇ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। 1 ਅਕਤੂਬਰ 2026 ਤੋਂ ਵੈਧ PUC ਸਰਟੀਫਿਕੇਟ ਤੋਂ ਬਿਨਾਂ ਸੜਕ ’ਤੇ ਚੱਲਣ ਵਾਲੇ ਵਾਹਨਾਂ ਖ਼ਿਲਾਫ਼ enforcement drive ਸ਼ੁਰੂ ਕੀਤੀ ਜਾਵੇਗੀ।
PUC ਸਰਟੀਫਿਕੇਟ ਨਾ ਹੋਇਆ ਤਾਂ ਲੱਗ ਸਕਦਾ ₹10,000 ਦਾ ਜੁਰਮਾਨਾ
ਦਿੱਲੀ ਸਰਕਾਰ ਮੁਤਾਬਕ ਵੈਧ PUC ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਮੋਟਰ ਵਹੀਕਲ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਮਾਮਲੇ ਵਿੱਚ ₹10,000 ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਇਸ ਲਈ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਵਾਹਨ ਦੇ PUC ਸਰਟੀਫਿਕੇਟ ਦੀ ਵੈਧਤਾ ਜ਼ਰੂਰ ਚੈੱਕ ਕਰ ਲਵੋ।
ਕਿਹੜੇ ਵਾਹਨਾਂ ਲਈ PUC ਜ਼ਰੂਰੀ?
Central Motor Vehicles Rules, 1989 ਦੇ ਤਹਿਤ ਮੋਟਰ ਵਾਹਨਾਂ ਲਈ ਵੈਧ PUC ਸਰਟੀਫਿਕੇਟ ਰੱਖਣਾ ਲਾਜ਼ਮੀ ਹੈ। ਇਹ ਨਿਯਮ ਪੈਟਰੋਲ, ਡੀਜ਼ਲ ਅਤੇ CNG ਵਾਹਨਾਂ ’ਤੇ ਲਾਗੂ ਹੁੰਦਾ ਹੈ। ਜਾਂਚ ਦੌਰਾਨ ਅਧਿਕਾਰਤ ਅਧਿਕਾਰੀ ਵੱਲੋਂ ਮੰਗੇ ਜਾਣ ’ਤੇ ਵਾਹਨ ਚਾਲਕ ਨੂੰ PUC ਸਰਟੀਫਿਕੇਟ ਪੇਸ਼ ਕਰਨਾ ਪੈ ਸਕਦਾ ਹੈ।ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ (EVs) ਨੂੰ tailpipe emissions ਨਾ ਹੋਣ ਕਾਰਨ PUC ਦੀ ਇਸ ਲੋੜ ਤੋਂ ਛੋਟ ਦਿੱਤੀ ਜਾਂਦੀ ਹੈ।
ਸਰਕਾਰ ਦਾ ਮਕਸਦ ਪ੍ਰਦੂਸ਼ਣ ’ਤੇ ਕਾਬੂ ਪਾਉਣਾ
ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਚਲਾਨ ਕੱਟਣਾ ਨਹੀਂ, ਸਗੋਂ ਰਾਜਧਾਨੀ ਵਿੱਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ। ਇਸ ਲਈ PUC ਟੈਸਟਿੰਗ ਸੈਂਟਰਾਂ ਦੀ ਨਿਗਰਾਨੀ ਅਤੇ ਕੰਮਕਾਜ ਨੂੰ ਤਕਨਾਲੋਜੀ ਰਾਹੀਂ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਬੁਰਾੜੀ ’ਚ Automated Testing Station ਦੀ ਸ਼ੁਰੂਆਤ
ਦਿੱਲੀ ਸਰਕਾਰ ਵੱਲੋਂ ਬੁਰਾੜੀ ਵਿੱਚ Automated Testing Station (ATS) ਵੀ ਸ਼ੁਰੂ ਕੀਤਾ ਗਿਆ ਹੈ। ਇੱਥੇ ਵਾਹਨਾਂ ਦੀ fitness ਅਤੇ emissions ਸਮੇਤ ਵੱਖ-ਵੱਖ ਮਾਪਦੰਡਾਂ ਦੀ ਜਾਂਚ automated ਤਰੀਕੇ ਨਾਲ ਕੀਤੀ ਜਾਵੇਗੀ।ਇਸ ਲਈ ਜੇਕਰ ਤੁਸੀਂ ਗੱਡੀ ਲੈ ਕੇ ਦਿੱਲੀ ਜਾਣ ਵਾਲੇ ਹੋ ਤਾਂ ਰਵਾਨਾ ਹੋਣ ਤੋਂ ਪਹਿਲਾਂ PUC ਸਰਟੀਫਿਕੇਟ ਦੀ validity ਜ਼ਰੂਰ ਚੈੱਕ ਕਰ ਲਵੋ। 1 ਅਕਤੂਬਰ ਤੋਂ ਬਿਨਾਂ ਵੈਧ PUC ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਹੈ।
