ਇਸ ਭਰਤੀ ਰਾਹੀਂ ਗੁੱਡਜ਼ ਟ੍ਰੇਨ ਮੈਨੇਜਰ, ਸੀਨੀਅਰ ਕਲਰਕ ਕਮ ਟਾਈਪਿਸਟ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਅਤੇ ਚੀਫ਼ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ ਵਰਗੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਅਹੁਦੇ ਅਨੁਸਾਰ ₹29,200 ਤੋਂ ₹35,400 ਤੱਕ ਦੀ ਸ਼ੁਰੂਆਤੀ ਮੂਲ ਮਹੀਨਾਵਾਰ ਤਨਖਾਹ ਮਿਲ ਸਕਦੀ ਹੈ।
ਰੇਲਵੇ ‘ਚ ਕਿੰਨੇ ਅਹੁਦਿਆਂ ’ਤੇ ਹੋਵੇਗੀ ਭਰਤੀ?
ਰੇਲਵੇ ਭਰਤੀ ਬੋਰਡ (RRB) ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੁੱਲ 3,548 ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ।
- ਗੁੱਡਜ਼ ਟ੍ਰੇਨ ਮੈਨੇਜਰ: 2,750 ਅਹੁਦੇ
- ਸੀਨੀਅਰ ਕਲਰਕ ਕਮ ਟਾਈਪਿਸਟ: 371 ਅਹੁਦੇ
- ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ: 300 ਅਹੁਦੇ
- ਚੀਫ਼ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ: 127 ਅਹੁਦੇ
ਕਿੰਨੀ ਮਿਲੇਗੀ ਤਨਖਾਹ?
ਇਨ੍ਹਾਂ ਅਹੁਦਿਆਂ ਲਈ ਸ਼ੁਰੂਆਤੀ ਮੂਲ ਤਨਖਾਹ ਅਹੁਦੇ ਦੇ ਪੇਅ ਲੈਵਲ ਅਨੁਸਾਰ ਨਿਰਧਾਰਤ ਕੀਤੀ ਗਈ ਹੈ।
- ਚੀਫ਼ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ: ₹35,400 ਪ੍ਰਤੀ ਮਹੀਨਾ।
- ਗੁੱਡਜ਼ ਟ੍ਰੇਨ ਮੈਨੇਜਰ: ₹29,200 ਪ੍ਰਤੀ ਮਹੀਨਾ।
- ਸੀਨੀਅਰ ਕਲਰਕ ਕਮ ਟਾਈਪਿਸਟ: ₹29,200 ਪ੍ਰਤੀ ਮਹੀਨਾ।
- ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ: ₹29,200 ਪ੍ਰਤੀ ਮਹੀਨਾ।
ਇਹ ਮੂਲ ਤਨਖਾਹ ਹੈ। ਹੋਰ ਭੱਤੇ ਨਿਯਮਾਂ ਅਨੁਸਾਰ ਮਿਲ ਸਕਦੇ ਹਨ।
ਕੌਣ ਕਰ ਸਕਦਾ ਹੈ ਅਪਲਾਈ?
ਇਸ ਭਰਤੀ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
- ਉਮਰ ਸੀਮਾ: 18 ਤੋਂ 33 ਸਾਲ।
- ਉਮਰ ਦੀ ਗਣਨਾ: 1 ਜਨਵਰੀ 2027 ਦੇ ਆਧਾਰ ’ਤੇ।
- ਉਮਰ ਵਿੱਚ ਛੋਟ: ਯੋਗ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਛੋਟ ਮਿਲੇਗੀ।
ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਆਪਣੀ ਯੋਗਤਾ ਅਤੇ ਉਮਰ ਸਬੰਧੀ ਸ਼ਰਤਾਂ ਦੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਪੁਸ਼ਟੀ ਜ਼ਰੂਰ ਕਰਨ।
ਕਿਵੇਂ ਹੋਵੇਗੀ ਚੋਣ?
ਉਮੀਦਵਾਰਾਂ ਦੀ ਚੋਣ ਪਹਿਲੇ ਪੜਾਅ ਦੀ ਕੰਪਿਊਟਰ-ਅਧਾਰਤ ਪ੍ਰੀਖਿਆ (CBT-1), ਦੂਜੇ ਪੜਾਅ ਦੀ ਕੰਪਿਊਟਰ-ਅਧਾਰਤ ਪ੍ਰੀਖਿਆ (CBT-2), ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ। ਅਹੁਦੇ ਅਨੁਸਾਰ ਲਾਗੂ ਹੋਣ ਵਾਲੀਆਂ ਵਾਧੂ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈ ਸਕਦੀਆਂ ਹਨ।
ਅਰਜ਼ੀ ਦੇਣ ਦੀਆਂ ਮਹੱਤਵਪੂਰਨ ਤਰੀਕਾਂ
- ਅਰਜ਼ੀਆਂ ਸ਼ੁਰੂ ਹੋਣ ਦੀ ਮਿਤੀ: 8 ਅਕਤੂਬਰ 2026
- ਆਖਰੀ ਮਿਤੀ: 6 ਨਵੰਬਰ 2026
- ਪ੍ਰੀਖਿਆ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ: 8 ਨਵੰਬਰ 2026
- ਅਰਜ਼ੀ ਵਿੱਚ ਸੋਧ: 9 ਨਵੰਬਰ ਤੋਂ 18 ਨਵੰਬਰ 2026
ਕਿੱਥੇ ਕਰਨਾ ਹੈ ਅਪਲਾਈ?
ਚਾਹਵਾਨ ਉਮੀਦਵਾਰ ਰੇਲਵੇ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਭਰਤੀ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਅਧਿਕਾਰਤ ਵੈੱਬਸਾਈਟ: https://rrb.indianrailways.gov.in
ਆਨਲਾਈਨ ਅਰਜ਼ੀ ਪੋਰਟਲ: https://www.rrbapply.gov.in
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਰਜ਼ੀ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਧਿਆਨ ਨਾਲ ਪੜ੍ਹਨ ਅਤੇ ਆਖਰੀ ਮਿਤੀ ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਦੇਣ।
