ਕਰਵਾਚੌਥ 2026 ’ਤੇ ਕਦੋਂ ਰਹੇਗਾ ਭਦ੍ਰਾ ਕਾਲ?
ਪ੍ਰਕਾਸ਼ਿਤ ਪੰਚਾਂਗ ਜਾਣਕਾਰੀ ਅਨੁਸਾਰ, ਭਦ੍ਰਾ ਕਾਲ 28 ਅਕਤੂਬਰ ਦੀ ਸਵੇਰ 5:31 ਵਜੇ ਸ਼ੁਰੂ ਹੋ ਕੇ 29 ਅਕਤੂਬਰ ਦੀ ਸਵੇਰ 4:27 ਵਜੇ ਸਮਾਪਤ ਹੋਵੇਗਾ। ਇਸ ਗਣਨਾ ਮੁਤਾਬਕ ਕਰਵਾਚੌਥ ਦੀ ਸ਼ਾਮ ਨੂੰ ਪੂਜਾ ਦੇ ਸਮੇਂ ਭਦ੍ਰਾ ਕਾਲ ਨਹੀਂ ਰਹੇਗਾ। ਧਾਰਮਿਕ ਮਾਨਤਾਵਾਂ ਅਨੁਸਾਰ, ਭਦ੍ਰਾ ਕਾਲ ਦੌਰਾਨ ਕੁਝ ਸ਼ੁਭ ਕਾਰਜ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਹਾਲਾਂਕਿ, ਭਦ੍ਰਾ ਦੇ ਸਮੇਂ ਦੀ ਗਣਨਾ ਸਥਾਨ ਅਤੇ ਪੰਚਾਂਗ ਅਨੁਸਾਰ ਜਾਂਚਣੀ ਚਾਹੀਦੀ ਹੈ।
ਕਰਵਾਚੌਥ ਪੂਜਾ ਦਾ ਸ਼ੁਭ ਮੁਹੂਰਤ ਕੀ ਹੈ?
ਦਿੱਲੀ ਦੇ ਪੰਚਾਂਗ ਅਨੁਸਾਰ, 29 ਅਕਤੂਬਰ ਨੂੰ ਕਰਵਾਚੌਥ ਦੀ ਪੂਜਾ ਦਾ ਸ਼ੁਭ ਸਮਾਂ ਸ਼ਾਮ 5:38 ਵਜੇ ਤੋਂ 6:56 ਵਜੇ ਤੱਕ ਦੱਸਿਆ ਗਿਆ ਹੈ। ਇਸ ਦੌਰਾਨ ਔਰਤਾਂ ਭਗਵਾਨ ਸ਼ਿਵ, ਮਾਤਾ ਪਾਰਵਤੀ, ਭਗਵਾਨ ਗਣੇਸ਼ ਅਤੇ ਕਰਵਾ ਮਾਤਾ ਦੀ ਪੂਜਾ ਕਰਦੀਆਂ ਹਨ। ਕਰਵਾਚੌਥ ਦੀ ਚਤੁਰਥੀ ਤਿਥੀ 29 ਅਕਤੂਬਰ ਦੀ ਰਾਤ ਲਗਭਗ 10:09 ਵਜੇ ਤੱਕ ਰਹੇਗੀ। ਪੂਜਾ ਦੇ ਸਮੇਂ ਵਿੱਚ ਸ਼ਹਿਰ ਅਨੁਸਾਰ ਕੁਝ ਮਿੰਟਾਂ ਦਾ ਫ਼ਰਕ ਹੋ ਸਕਦਾ ਹੈ।
ਪੰਜਾਬ ਵਿੱਚ ਕਦੋਂ ਨਿਕਲੇਗਾ ਕਰਵਾਚੌਥ ਦਾ ਚੰਦਰਮਾ?
ਪੰਜਾਬ ਵਿੱਚ ਚੰਦਰਮਾ ਨਿਕਲਣ ਦਾ ਸਮਾਂ ਸ਼ਹਿਰ ਅਨੁਸਾਰ ਵੱਖਰਾ ਹੋ ਸਕਦਾ ਹੈ। ਉਦਾਹਰਨ ਵਜੋਂ, ਲੁਧਿਆਣਾ ਲਈ ਚੰਦਰਮਾ ਚੜ੍ਹਨ ਦਾ ਸਮਾਂ ਰਾਤ 8:16 ਵਜੇ ਅਤੇ ਭਦੌੜ ਲਈ ਰਾਤ 8:19 ਵਜੇ ਦੇ ਕਰੀਬ ਦਿੱਤਾ ਗਿਆ ਹੈ। ਔਰਤਾਂ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਉਸ ਨੂੰ ਅਰਘ ਦਿੰਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀਆਂ ਹਨ। ਇਸ ਤੋਂ ਬਾਅਦ ਹੀ ਵਰਤ ਖੋਲ੍ਹਿਆ ਜਾਂਦਾ ਹੈ।
ਕਰਵਾਚੌਥ ’ਤੇ ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
- ਸਵੇਰੇ ਸਰਗੀ ਖਾਣ ਤੋਂ ਬਾਅਦ ਵਰਤ ਸ਼ੁਰੂ ਕੀਤਾ ਜਾਂਦਾ ਹੈ।
- ਸ਼ਾਮ ਨੂੰ ਸਥਾਨਕ ਪੰਚਾਂਗ ਅਨੁਸਾਰ ਸ਼ੁਭ ਸਮੇਂ ’ਤੇ ਪੂਜਾ ਕਰੋ।
- ਕਰਵਾਚੌਥ ਦੀ ਵਰਤ ਕਥਾ ਪੜ੍ਹੋ ਜਾਂ ਸੁਣੋ।
- ਚੰਦਰਮਾ ਦੇ ਦਰਸ਼ਨ ਅਤੇ ਅਰਘ ਦੇਣ ਤੋਂ ਬਾਅਦ ਵਰਤ ਖੋਲ੍ਹੋ।
- ਪੂਜਾ ਅਤੇ ਚੰਦਰਮਾ ਚੜ੍ਹਨ ਦੇ ਸਹੀ ਸਮੇਂ ਲਈ ਆਪਣੇ ਸ਼ਹਿਰ ਦਾ ਪੰਚਾਂਗ ਜ਼ਰੂਰ ਦੇਖੋ।
ਇਹ ਵੀ ਪੜ੍ਹੋ :ਕਰਵਾਚੌਥ ’ਤੇ ਜ਼ਰੂਰ ਪੜ੍ਹੋ ਵੀਰਾਵਤੀ ਦੀ ਇਹ ਕਥਾ! ਅਖੰਡ ਸੁਹਾਗ ਲਈ ਕਿਉਂ ਹੈ ਖ਼ਾਸ, ਜਾਣੋ ਪੂਰੀ ਕਹਾਣੀ
