ਕਪੂਰਥਲਾ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਵਰ੍ਹਿਆਂ ਤੋਂ ਚੱਲ ਰਹੀ ਸਿਆਸਤ ਦੀ ਇਸ ਖੇਡ ਨੇ ਇੱਕ ਗੱਲ ਤਾਂ ਸਾਬਿਤ ਕਰ ਦਿੱਤੀ ਹੈ—ਆਪਣੀ ਸਿਆਸਤ ਚਮਕਾਉਣ ਲਈ ਸਾਡੇ ਅਖੌਤੀ ਲੀਡਰ ਕਿਸ ਹੱਦ ਤੱਕ ਵੀ ਜਾ ਸਕਦੇ ਹਨ।
ਜਿਸ ਨਾਲ … ਅਕਸਰ ਜਨਤਾ ਦੇ ਮੁੱਦੇ ਪਿੱਛੇ ਰਹਿ ਜਾਂਦੇ ਹਨ। ….ਸ਼ਹਿਰ ਦੀ ਵਿਰਾਸਤ ਪਿੱਛੇ ਰਹਿ ਜਾਂਦੀ ਹੈ ਅਤੇ ਅੱਗੇ ਰਹਿ ਜਾਂਦੀ ਹੈ ਤਾਂ ਸਿਰਫ਼ ਕੁਰਸੀ, ਧੜੇਬੰਦੀ ਅਤੇ ਸਿਆਸੀ ਦਬਦਬੇ ਦੀ ਲੜਾਈ।
ਕਪੂਰਥਲਾ ਦੇ ਸਿਆਸੀ ਆਗੂ ਅਕਸਰ ਇੱਕ-ਦੂਜੇ ਖ਼ਿਲਾਫ਼ ਜ਼ੁਬਾਨੀ ਜੰਗ ਕਰਦੇ ਨਜ਼ਰ ਆਉਂਦੇ ਹਨ। ਇੱਕ ਦੂਜੇ ਦੇ ਗਿਰੇਵਾਨ ਨੂੰ ਹੱਥ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਪਰ ਜੇ ਇਸ ਸਿਆਸੀ ਜੰਗ ਨੂੰ ਥੋੜ੍ਹਾ ਗਹਿਰਾਈ ਨਾਲ ਘੋਖਿਆ ਜਾਵੇ ਤਾਂ ਕਈ ਵਾਰ ਇਹ ਸਵਾਲ ਖੜ੍ਹਾ ਹੁੰਦਾ ਹੈ, ਕਿ, ਕੀ ਇਹ ਸੱਚਮੁੱਚ ਵਿਚਾਰਧਾਰਾ ਦੀ ਲੜਾਈ ਹੈ, ਜਾਂ ਸਿਰਫ਼ ਕੁਰਸੀ ਲਈ ਨੂਰਾ-ਕੁਸ਼ਤੀ?
ਜਨਤਾ ਨੂੰ ਇੱਕ-ਦੂਜੇ ਖ਼ਿਲਾਫ਼ ਬਿਆਨ … ਸੁਣਾਏ ਜਾਂਦੇ ਹਨ, ਦੋਸ਼-ਪ੍ਰਤੀਦੋਸ਼ ਲਗਾਏ ਜਾਂਦੇ ਹਨ, ਪਰ ਸ਼ਹਿਰ ਦੇ ਬੁਨਿਆਦੀ ਮੁੱਦੇ ਅੱਜ ਵੀ ਆਪਣੀ ਥਾਂ ਖੜ੍ਹੇ ਹਨ। ਇਸ ਵਾਰ ਵੀ …… ਖ਼ਾਸ ਚਰਚਾਂ ‘ਚ ਰਹੀ ਨਗਰ ਨਿਗਮ ਦੀ ਇਲੈਕਸ਼ਨ
ਮੇਅਰ ਦੀ ਕੁਰਸੀ ਨੇ ਖੋਲ੍ਹੇ ਕਪੂਰਥਲਾ ਦੀ ਸਿਆਸਤ ਦੇ ਕਈ ਪੰਨੇ , ਪਰ ਇੱਥੇ ਇਸ ਗੱਲ ਦੀ ਚਰਚਾ ਕਰਨੀ ਵੀ ਜਰੂਰੀ ਹੋ ਜਾਂਦੀ ਹੈ। ਕਿ ਪਿੱਛਲੇ 4 1/2 ਸਾਲ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਦੇ ਉਲਟ ਜਿਲ੍ਹਾ ਕਪੂਰਥਲਾ ਦੀਆਂ 4 ਵਿਧਾਨ ਸਭਾ ਸੀਟਾਂ ਵਿੱਚੋ ਆਮ ਆਦਮੀ ਪਾਰਟੀ ਇੱਕ ਸੀਟ ਵੀ ਨਹੀਂ ਜਿੱਤ ਸਕੀ। ਵਿਧਾਨ ਸਭਾ ਦੇ ਨਾਲ ਨਾਲ਼ ਨਗਰ ਨਿਗਮ ਕਪੂਰਥਲਾ ਤੇ ਵੀ ਕਾਂਗਰਸ ਕਾਬਜ਼ ਰਹੀ । ਪਰ ਕਪੂਰਥਲਾ ਦੇ ਵਿਕਾਸ ਦੀ ਗੱਲ ਨਾ ਹੋ ਸਕੀ। ਹੁਣ ਫ਼ਿਰ ਜਦੋਂ ….
2026 ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 50 ਵਿੱਚੋਂ 31 ਵਾਰਡ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਿਆ, ਜਦਕਿ AAP ਨੂੰ 11, BJP ਅਤੇ SAD ਨੂੰ 3-3 ਸੀਟਾਂ ਮਿਲੀਆਂ ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ।
ਇੱਥੋਂ ਤੱਕ ਤਾਂ ਕਹਾਣੀ ਸਾਫ਼ ਸੀ।
ਪਰ ਅਸਲੀ ਸਿਆਸੀ ਖੇਡ ਇਸ ਤੋਂ ਬਾਅਦ ਸ਼ੁਰੂ ਹੋਈ।
ਕਾਂਗਰਸ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ AAP ਸਮਰਥਿਤ ਨਰਿੰਦਰ ਸਿੰਘ ਮੰਸੂ ਮੇਅਰ ਬਣ ਗਏ। ਕੁਝ ਕਾਂਗਰਸੀ ਕੌਂਸਲਰਾਂ ਵੱਲੋਂ ਪੱਖ ਬਦਲਣ ਅਤੇ cross-voting ਤੋਂ ਬਾਅਦ ਸਾਰਾ ਸਿਆਸੀ ਗਣਿਤ ਹੀ ਬਦਲ ਗਿਆ।
ਹੁਣ ਕਪੂਰਥਲਾ ਦੇ ਲੋਕਾਂ ਸਾਹਮਣੇ ਸਵਾਲ ਸਿਰਫ਼ ਇਹ ਨਹੀਂ ਕਿ ਮੇਅਰ ਕੌਣ ਬਣਿਆ?
ਵੱਡਾ ਸਵਾਲ ਇਹ ਹੈ—
ਜਨਤਾ ਨੇ ਜਿਹੜਾ ਫਤਵਾ ਦਿੱਤਾ ਸੀ, ਕੀ ਉਹੀ ਫਤਵਾ ਅਖੀਰ ਤੱਕ ਕਾਇਮ ਰਿਹਾ ਜਾਂ ਚੋਣਾਂ ਤੋਂ ਬਾਅਦ ਦੀ ਸਿਆਸੀ ਜੋੜ-ਤੋੜ ਨੇ ਉਸਦਾ ਅਰਥ ਹੀ ਬਦਲ ਦਿੱਤਾ?
ਕਾਂਗਰਸ ਵੱਲੋਂ ਇਸ ਚੋਣ ਪ੍ਰਕਿਰਿਆ ’ਤੇ ਸਵਾਲ ਚੁੱਕੇ ਗਏ ਅਤੇ ਰਾਣਾ ਗੁਰਜੀਤ ਸਿੰਘ ਨੇ ਇਸਨੂੰ ਲੋਕਤੰਤਰ ਨਾਲ ਧੱਕਾ ਦੱਸਦਿਆਂ ਕਾਨੂੰਨੀ ਚੁਣੌਤੀ ਦੇਣ ਦੀ ਗੱਲ ਕੀਤੀ। ਦੂਜੇ ਪਾਸੇ AAP ਨੇ ਚੋਣ ਨੂੰ ਲੋਕਤੰਤਰਿਕ ਪ੍ਰਕਿਰਿਆ ਦੱਸਿਆ।
ਇਹ ਦੋਸ਼ ਅਤੇ ਜਵਾਬ ਹੁਣ ਸਿਆਸੀ ਬਹਿਸ ਦਾ ਹਿੱਸਾ ਹਨ; ਇਨ੍ਹਾਂ ’ਤੇ ਅੰਤਿਮ ਫੈਸਲਾ ਕਾਨੂੰਨੀ ਪ੍ਰਕਿਰਿਆ ਹੀ ਕਰੇਗੀ।
ਕਾਂਗਰਸ, AAP, SAD ਤੇ BJP—ਲੜਾਈ ਕੁਰਸੀ ਦੀ, ਪਰ ਸਵਾਲ ਕਪੂਰਥਲਾ ਦਾ
ਅੱਜ ਕਪੂਰਥਲਾ ਦੀ ਸਿਆਸਤ ਨੂੰ ਤਿੰਨ-ਚਾਰ ਵੱਡੇ ਧੜਿਆਂ ਵਿੱਚ ਦੇਖਿਆ ਜਾ ਸਕਦਾ ਹੈ।
ਕਾਂਗਰਸ – ਰਾਣਾ ਗੁਰਜੀਤ ਸਿੰਘ:
ਵਿਧਾਨ ਸਭਾ ਪੱਧਰ ’ਤੇ ਮਜ਼ਬੂਤ ਸਿਆਸੀ ਹਾਜ਼ਰੀ, ਪਰ ਨਗਰ ਨਿਗਮ ਵਿੱਚ ਅੰਦਰੂਨੀ ਖਿੱਚਤਾਣ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ।
AAP:
ਨਗਰ ਨਿਗਮ ਚੋਣਾਂ ਵਿੱਚ ਗਿਣਤੀ ਘੱਟ ਹੋਣ ਦੇ ਬਾਵਜੂਦ ਸਿਆਸੀ ਜੋੜ-ਤੋੜ ਅਤੇ councillors ਦੇ ਸਮਰਥਨ ਨਾਲ ਮੇਅਰ ਦੀ ਕੁਰਸੀ ਹਾਸਲ ਕਰਨ ਵਿੱਚ ਕਾਮਯਾਬ ਰਹੀ।
SAD/BJP:
ਨਗਰ ਨਿਗਮ ਵਿੱਚ ਮੌਜੂਦਗੀ ਤਾਂ ਹੈ, ਪਰ ਇਸ ਵੇਲੇ ਕਪੂਰਥਲਾ ਦੀ ਸਿਆਸੀ ਚਰਚਾ ਵਿੱਚ ਮੁੱਖ ਟਕਰਾਅ ਕਾਂਗਰਸ ਅਤੇ AAP ਦੇ ਵਿਚਕਾਰ ਹੀ ਨਜ਼ਰ ਆ ਰਿਹਾ ਹੈ।
ਪਰ ਆਮ ਕਪੂਰਥਲਾ ਵਾਸੀ ਲਈ ਸਵਾਲ ਇਹ ਹੈ ਕਿ—
ਇਸ ਸਿਆਸੀ ਖਿੱਚਤਾਣ ਵਿੱਚ ਕਪੂਰਥਲਾ ਕਿੱਥੇ ਹੈ?
‘Paris of Punjab’ ਤੋਂ ਕੂੜੇ ਦੇ ਢੇਰਾਂ ਤੱਕ?
ਜਿਸ ਕਪੂਰਥਲਾ ਦੀ ਖੂਬਸੂਰਤੀ ਅਤੇ ਸ਼ਾਹੀ ਵਿਰਾਸਤ ਦੀ ਚਰਚਾ ਕਦੇ ਦੂਰ-ਦੂਰ ਤੱਕ ਹੁੰਦੀ ਸੀ, ਅੱਜ ਉਸੇ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦੀ ਸੰਭਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਹਾਲ ਹੀ ਵਿੱਚ ਪੁਰਾਣੀਆਂ ਵਿਰਾਸਤੀ ਹਸਪਤਾਲ ਇਮਾਰਤਾਂ ਨੂੰ ਢਾਹੇ ਜਾਣ ਨੂੰ ਲੈ ਕੇ ਵੀ ਵੱਡਾ ਰੋਸ ਸਾਹਮਣੇ ਆਇਆ। ਇਤਿਹਾਸਕ ਇਮਾਰਤਾਂ ਦੀ ਬਦਹਾਲੀ ਅਤੇ ਕੂੜੇ-ਕਰਕਟ ਦੀ ਸਮੱਸਿਆ ਬਾਰੇ ਵੀ ਰਿਪੋਰਟਾਂ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ।
ਕਪੂਰਥਲਾ ਦੀ ਪਹਿਚਾਣ ਸਿਰਫ਼ ਇੱਕ ਨਕਸ਼ੇ ’ਤੇ ਬਣਿਆ ਸ਼ਹਿਰ ਨਹੀਂ। ਇਹ ਇੱਕ ਵਿਰਾਸਤੀ ਰਿਆਸਤ ਦੀ ਨਿਸ਼ਾਨੀ ਹੈ।
ਪਰ ਜੇ ਸ਼ਾਹੀ ਇਮਾਰਤਾਂ ਇੱਕ-ਇੱਕ ਕਰਕੇ ਖੰਡਰ ਬਣਦੀਆਂ ਜਾਣ, ਜੇ ਇਤਿਹਾਸਕ ਥਾਵਾਂ ਦੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗਣ ਅਤੇ ਜੇ ਸ਼ਹਿਰ ਦੀ ਸੁੰਦਰਤਾ ਦੀ ਥਾਂ ਬੇਤਰਤੀਬੀ ਨਜ਼ਰ ਆਉਣ ਤਾਂ ਸਵਾਲ ਤਾਂ ਪੁੱਛਣਾ ਹੀ ਪਵੇਗਾ—
ਆਖਿਰ ਇਸ ਸ਼ਹਿਰ ਦੀ ਜ਼ਿੰਮੇਵਾਰੀ ਕਿਸਦੀ ਹੈ?
ਸਿਆਸਤਦਾਨਾਂ ਦੀ?
ਅਫ਼ਸਰਸ਼ਾਹੀ ਦੀ?
ਨਗਰ ਨਿਗਮ ਦੀ?
ਜਾਂ ਫਿਰ ਸਾਡੀ ਆਪਣੀ ਚੁੱਪ ਦੀ?
ਕਪੂਰਥਲਾ ਦੇ ਲੋਕਾਂ ਨੂੰ ਹੁਣ ਸਿਰਫ਼ ਬਿਆਨ ਨਹੀਂ, ਹਿਸਾਬ ਚਾਹੀਦਾ ਹੈ
ਹਰ ਚੋਣ ਤੋਂ ਪਹਿਲਾਂ ਵਿਕਾਸ ਦੇ ਵਾਅਦੇ ਹੁੰਦੇ ਹਨ।
ਹਰ ਚੋਣ ਤੋਂ ਬਾਅਦ ਇੱਕ ਧੜਾ ਦੂਜੇ ਧੜੇ ਨੂੰ ਦੋਸ਼ ਦਿੰਦਾ ਹੈ।
ਇੱਕ ਸਰਕਾਰ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਦੀ ਹੈ।
ਇੱਕ ਆਗੂ ਦੂਜੇ ਆਗੂ ’ਤੇ ਇਲਜ਼ਾਮ ਲਗਾਉਂਦਾ ਹੈ।
ਪਰ ਸਾਲਾਂ ਬਾਅਦ ਵੀ ਕਪੂਰਥਲਾ ਦਾ ਆਮ ਨਾਗਰਿਕ ਪੁੱਛ ਰਿਹਾ ਹੈ—
ਸਾਡਾ ਸ਼ਹਿਰ ਕਦੋਂ ਬਦਲੇਗਾ?
ਕਦੋਂ ਵਿਰਾਸਤੀ ਇਮਾਰਤਾਂ ਦੀ ਸਥਾਈ ਸੰਭਾਲ ਹੋਵੇਗੀ?
ਕਦੋਂ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ?
ਕਦੋਂ ਸੜਕਾਂ, ਸੀਵਰੇਜ, ਸਫ਼ਾਈ ਅਤੇ ਸ਼ਹਿਰੀ ਯੋਜਨਾਬੰਦੀ ਨੂੰ ਸਿਆਸੀ ਬਿਆਨਾਂ ਤੋਂ ਬਾਹਰ ਕੱਢ ਕੇ ਹਕੀਕਤ ਵਿੱਚ ਲਿਆਂਦਾ ਜਾਵੇਗਾ?
ਅਤੇ ਸਭ ਤੋਂ ਵੱਡਾ ਸਵਾਲ—
