ਮੁੰਬਈ, 19 ਸਤੰਬਰ: ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਦੀਪਿਕਾ ਨੇ 19 ਸਤੰਬਰ 2026 ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ।
ਦੀਪਿਕਾ ਅਤੇ ਰਣਵੀਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਸਾਂਝੀ ਪੋਸਟ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ। ਪੋਸਟ ਵਿੱਚ ਬੱਚੀ ਦੇ ਪੈਰਾਂ ਦੇ ਨਿਸ਼ਾਨ ਦਿਖਾਏ ਗਏ ਹਨ। ਇਸ ਦੇ ਨਾਲ ਹੀ “ਬੇਬੀ ਗਰਲ (ਧੀ) ਦਾ ਸੁਆਗਤ ਹੈ… 19/9/2026… ਦੁਆ, ਦੀਪਿਕਾ, ਰਣਵੀਰ” ਲਿਖਿਆ ਗਿਆ।ਖੁਸ਼ਖਬਰੀ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਦੀਪਿਕਾ ਅਤੇ ਰਣਵੀਰ ਨੂੰ ਵਧਾਈਆਂ ਦੇਣ ਵਾਲੇ ਸੰਦੇਸ਼ਾਂ ਦੀ ਲੜੀ ਲੱਗ ਗਈ।
ਕ੍ਰਿਤੀ ਸੈਨਨ ਸਮੇਤ ਕਈ ਸਿਤਾਰਿਆਂ ਨੇ ਦਿੱਤੀ ਵਧਾਈ
ਅਦਾਕਾਰਾ ਕ੍ਰਿਤੀ ਸੈਨਨ ਨੇ ਜੋੜੀ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਉਨ੍ਹਾਂ ਦੀ ਵੱਡੀ ਧੀ ਦੁਆ ਨੂੰ ਛੋਟੀ ਭੈਣ ਮਿਲ ਗਈ ਹੈ। ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਕਮੈਂਟ ਸੈਕਸ਼ਨ ਵਿੱਚ ਵਧਾਈਆਂ ਦਿੱਤੀਆਂ ਅਤੇ ਦਿਲ ਵਾਲੇ ਇਮੋਜੀ ਸਾਂਝੇ ਕੀਤੇ।ਇਸ ਤੋਂ ਇਲਾਵਾ ਅਦਾਕਾਰਾ ਕ੍ਰਿਤੀ ਖਰਬੰਦਾ ਸਮੇਤ ਇੰਡਸਟਰੀ ਦੇ ਕਈ ਹੋਰ ਸਿਤਾਰਿਆਂ ਨੇ ਵੀ ਦੀਪਿਕਾ ਅਤੇ ਰਣਵੀਰ ਨੂੰ ਵਧਾਈ ਦਿੱਤੀ।
<
View this post on Instagram
ਧੀ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ
ਜਾਣਕਾਰੀ ਮੁਤਾਬਕ, ਦੀਪਿਕਾ ਅਤੇ ਰਣਵੀਰ ਨੇ ਬੱਚੇ ਦੇ ਜਨਮ ਤੋਂ ਇੱਕ ਦਿਨ ਪਹਿਲਾਂ, ਸ਼ੁੱਕਰਵਾਰ ਨੂੰ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਵਿੱਚ ਪਹੁੰਚ ਕੇ ਅਸ਼ੀਰਵਾਦ ਲਿਆ ਸੀ। ਇਸ ਜੋੜੀ ਨੇ ਆਪਣੀ ਵੱਡੀ ਧੀ ਦੁਆ ਦੇ ਜਨਮ ਤੋਂ ਪਹਿਲਾਂ ਵੀ ਇਸੇ ਮੰਦਰ ਵਿੱਚ ਅਰਦਾਸ ਕੀਤੀ ਸੀ।
ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ 8 ਸਤੰਬਰ 2024 ਨੂੰ ਆਪਣੀ ਪਹਿਲੀ ਧੀ ਦੁਆ (Dua) ਦੇ ਜਨਮ ਦੀ ਖਬਰ ਸਾਂਝੀ ਕੀਤੀ ਸੀ। ਹੁਣ ਪਰਿਵਾਰ ਵਿੱਚ ਇੱਕ ਹੋਰ ਧੀ ਦੇ ਆਉਣ ਨਾਲ ਦੋਵਾਂ ਦੀਆਂ ਖੁਸ਼ੀਆਂ ਹੋਰ ਵਧ ਗਈਆਂ ਹਨ।
