ਸਟੇਸ਼ਨ ਮਾਸਟਰ ਦੀ ਭਰਤੀ ਲਈ ਹੁਣ ਇੱਕ ਲਿਖਤੀ ਪ੍ਰੀਖਿਆ
ਰੇਲਵੇ ਵੱਲੋਂ ਸਟੇਸ਼ਨ ਮਾਸਟਰ ਦੀ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਇਸ ਅਹੁਦੇ ਲਈ ਇੱਕ ਹੀ ਆਨਲਾਈਨ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਸ ਪ੍ਰੀਖਿਆ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਅਸਾਮੀਆਂ ਦੀ ਗਿਣਤੀ ਤੋਂ ਅੱਠ ਗੁਣਾ ਉਮੀਦਵਾਰਾਂ ਨੂੰ ਕੰਪਿਊਟਰ ਬੇਸਡ ਐਪਟੀਟਿਊਡ ਟੈਸਟ (CBAT) ਲਈ ਬੁਲਾਇਆ ਜਾਵੇਗਾ।ਇਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ (Document Verification) ਅਤੇ ਮੈਡੀਕਲ ਟੈਸਟ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।
ਕੀ ਹੁੰਦਾ ਹੈ CBAT ਟੈਸਟ?
CBAT ਦਾ ਪੂਰਾ ਨਾਮ ਕੰਪਿਊਟਰ ਬੇਸਡ ਐਪਟੀਟਿਊਡ ਟੈਸਟ ਹੈ। ਇਹ ਟੈਸਟ ਸਟੇਸ਼ਨ ਮਾਸਟਰ ਵਰਗੇ ਜ਼ਿੰਮੇਵਾਰ ਅਹੁਦਿਆਂ ਲਈ ਉਮੀਦਵਾਰਾਂ ਦੀ ਮਾਨਸਿਕ ਸਮਰੱਥਾ ਅਤੇ ਫ਼ੈਸਲੇ ਲੈਣ ਦੀ ਯੋਗਤਾ ਨੂੰ ਪਰਖਣ ਲਈ ਕਰਵਾਇਆ ਜਾਂਦਾ ਹੈ।ਇਸ ਟੈਸਟ ਵਿੱਚ ਉਮੀਦਵਾਰ ਦੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ, ਤੇਜ਼ੀ ਅਤੇ ਸਹੀ ਢੰਗ ਨਾਲ ਫ਼ੈਸਲੇ ਲੈਣ ਦੀ ਯੋਗਤਾ, ਹਦਾਇਤਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਸਮਰੱਥਾ ਸਮੇਤ ਕਈ ਪਹਿਲੂਆਂ ਦੀ ਜਾਂਚ ਕੀਤੀ ਜਾਂਦੀ ਹੈ।
NTPC ਗ੍ਰੈਜੂਏਟ ਲੈਵਲ ਭਰਤੀ 2026 ਵਿੱਚ ਟਾਈਪਿੰਗ ਟੈਸਟ ਖ਼ਤਮ
RRB NTPC ਗ੍ਰੈਜੂਏਟ ਲੈਵਲ ਭਰਤੀ 2026 ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ, ਕੁਝ ਅਸਾਮੀਆਂ ਲਈ ਪਹਿਲਾਂ ਲਿਆ ਜਾਂਦਾ ਕੰਪਿਊਟਰ ਬੇਸਡ ਟਾਈਪਿੰਗ ਸਕਿੱਲ ਟੈਸਟ (CBTST) ਹੁਣ ਨਹੀਂ ਹੋਵੇਗਾ।ਇਨ੍ਹਾਂ ਅਸਾਮੀਆਂ ਵਿੱਚ ਗੁਡਜ਼ ਟ੍ਰੇਨ ਮੈਨੇਜਰ (Goods Train Manager) ਅਤੇ ਚੀਫ਼ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ (Chief Commercial-cum-Ticket Supervisor) ਸ਼ਾਮਲ ਹਨ। ਹਾਲਾਂਕਿ, ਉਮੀਦਵਾਰਾਂ ਨੂੰ ਕੰਪਿਊਟਰ ਅਤੇ ਟਾਈਪਿੰਗ ਦਾ ਗਿਆਨ ਹੋਣਾ ਚਾਹੀਦਾ ਹੈ।
NTPC ਗ੍ਰੈਜੂਏਟ ਲੈਵਲ ਦੀ ਪ੍ਰੀਖਿਆ ਕਿੰਨੇ ਪੜਾਵਾਂ ਵਿੱਚ ਹੋਵੇਗੀ?
ਨਵੇਂ ਪ੍ਰੀਖਿਆ ਪੈਟਰਨ ਅਨੁਸਾਰ, NTPC ਗ੍ਰੈਜੂਏਟ ਲੈਵਲ ਭਰਤੀ ਦੀ ਚੋਣ ਪ੍ਰਕਿਰਿਆ ਤਿੰਨ ਪੜਾਵਾਂ ਵਿੱਚ ਪੂਰੀ ਹੋਵੇਗੀ।
- ਪਹਿਲਾ ਪੜਾਅ: ਕੰਪਿਊਟਰ ਬੇਸਡ ਟੈਸਟ-1 (CBT-1)
- ਦੂਜਾ ਪੜਾਅ: ਕੰਪਿਊਟਰ ਬੇਸਡ ਟੈਸਟ-2 (CBT-2)
- ਤੀਜਾ ਪੜਾਅ: ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਟੈਸਟ
NTPC ਗ੍ਰੈਜੂਏਟ ਲੈਵਲ ਦੀਆਂ 3548 ਅਸਾਮੀਆਂ
RRB ਵੱਲੋਂ NTPC ਗ੍ਰੈਜੂਏਟ ਲੈਵਲ ਭਰਤੀ 2026 ਲਈ ਜਾਰੀ ਵਿਸਤ੍ਰਿਤ ਨੋਟੀਫਿਕੇਸ਼ਨ ਵਿੱਚ ਅਸਾਮੀਆਂ ਦੀ ਗਿਣਤੀ ਵਧਾ ਕੇ 3548 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ਾਰਟ ਨੋਟੀਫਿਕੇਸ਼ਨ ਵਿੱਚ 3477 ਅਸਾਮੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਰੇਲਵੇ ਦੀਆਂ ਇਨ੍ਹਾਂ ਭਰਤੀਆਂ ਲਈ ਅਰਜ਼ੀ ਦੇਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਹੁਦੇ ਅਨੁਸਾਰ ਯੋਗਤਾ, ਉਮਰ ਹੱਦ, ਅਰਜ਼ੀ ਦੀ ਆਖ਼ਰੀ ਤਾਰੀਖ ਅਤੇ ਚੋਣ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਲਈ RRB ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਨੋਟੀਫਿਕੇਸ਼ਨ ਜ਼ਰੂਰ ਪੜ੍ਹਨ।
