ਕਿਵੇਂ ਵਾਪਰਿਆ ਹਾਦਸਾ?
ਵਾਇਰਲ ਵੀਡੀਓ ਵਿੱਚ ਇੱਕ SUV ਗੱਡੀ ਨੂੰ ਕਰੇਨ ਨਾਲ ਲਟਕਾਇਆ ਹੋਇਆ ਦਿਖਾਇਆ ਗਿਆ ਹੈ। ਸੈੱਟ ‘ਤੇ ਮੌਜੂਦ ਟੀਮ ਦੇ ਮੈਂਬਰ ਸਟੰਟ ਦੀ ਤਿਆਰੀ ਕਰ ਰਹੇ ਹੁੰਦੇ ਹਨ। ਇਸੇ ਦੌਰਾਨ ਗੱਡੀ ਅਚਾਨਕ ਝਟਕਾ ਖਾਂਦੀ ਹੈ ਅਤੇ ਹਵਾ ਵਿੱਚ ਪਲਟ ਜਾਂਦੀ ਹੈ।ਇਸ ਤੋਂ ਬਾਅਦ SUV ਹੇਠਾਂ ਵੱਲ ਘੁੰਮਦੀ ਹੋਈ ਇੱਕ ਕਾਲੀ ਵੈਨ ਨਾਲ ਟਕਰਾ ਜਾਂਦੀ ਹੈ। ਘਟਨਾ ਵਾਪਰਦੇ ਹੀ ਸੈੱਟ ‘ਤੇ ਮੌਜੂਦ ਲੋਕ ਗੱਡੀ ਵੱਲ ਭੱਜਦੇ ਦਿਖਾਈ ਦਿੰਦੇ ਹਨ।
ਰਿਪੋਰਟਾਂ ਅਨੁਸਾਰ, ਇਮਰਾਨ ਹਾਸ਼ਮੀ ਸੁਰੱਖਿਅਤ ਬਚ ਗਏ। ਇਸ ਘਟਨਾ ਵਿੱਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਨਹੀਂ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਗੱਡੀ ਦਾ ਪਲਟਣਾ ਫਿਲਮ ਦੇ ਸਟੰਟ ਦਾ ਹਿੱਸਾ ਸੀ ਜਾਂ ਅਚਾਨਕ ਵਾਪਰਿਆ ਹਾਦਸਾ।
ਪਹਿਲਾਂ ਵੀ ਚਰਚਾ ਵਿੱਚ ਰਹੀ ਫਿਲਮ ਦੀ ਸ਼ੂਟਿੰਗ
‘Gunmaster G9’ ਦੀ ਸ਼ੂਟਿੰਗ ਪਹਿਲਾਂ ਵੀ ਚਰਚਾ ਵਿੱਚ ਆ ਚੁੱਕੀ ਹੈ। ਜੂਨ ਮਹੀਨੇ ਦੇ ਸ਼ੁਰੂ ਵਿੱਚ ਹਰਿਦੁਆਰ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਵਿਵਾਦ ਹੋਣ ਦੀ ਖ਼ਬਰ ਸਾਹਮਣੇ ਆਈ ਸੀ।ਦੱਸਿਆ ਗਿਆ ਸੀ ਕਿ ਕੁਝ ਸਥਾਨਕ ਲੋਕਾਂ ਨੇ ਫਿਲਮ ਦੇ ਸੈੱਟ ਨੂੰ ਅਸਲੀ ਬਾਰ ਸਮਝ ਲਿਆ ਸੀ। ਇਸ ਕਾਰਨ ਉੱਥੇ ਹੰਗਾਮੇ ਦੀ ਸਥਿਤੀ ਬਣ ਗਈ। ਹਾਲਾਂਕਿ, ਗੱਲਬਾਤ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਸੀ।
27 ਨਵੰਬਰ ਨੂੰ ਰਿਲੀਜ਼ ਹੋਵੇਗੀ ‘Gunmaster G9’
ਇਮਰਾਨ ਹਾਸ਼ਮੀ ਦੀ ਇਸ ਫਿਲਮ ਵਿੱਚ ਜੇਨੇਲੀਆ ਡਿਸੂਜ਼ਾ, ਅਪਾਰਸ਼ਕਤੀ ਖੁਰਾਨਾ ਅਤੇ ਅਭਿਸ਼ੇਕ ਸਿੰਘ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਆਦਿਤਿਆ ਦੱਤ ਕਰ ਰਹੇ ਹਨ।ਜਾਣਕਾਰੀ ਮੁਤਾਬਕ, ਇਹ ਐਕਸ਼ਨ-ਰੋਮਾਂਸ ਫਿਲਮ 27 ਨਵੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ।ਫਿਲਹਾਲ, ਸ਼ੂਟਿੰਗ ਦੌਰਾਨ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਦਸੇ ਦੇ ਅਸਲ ਕਾਰਨਾਂ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।
