ਕੀ ਲਿਖਿਆ ਅਨਮੋਲ ਗਗਨ ਮਾਨ ਨੇ?
ਅਨਮੋਲ ਗਗਨ ਮਾਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ, “ਕਈ ਵਾਰ ਇਹ ਦਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਕਿਸ਼ਤੀ ਵਿੱਚ ਇੱਕ ਛੇਕ ਹੈ, ਤਾਂ ਜੋ ਉਹ ਸਾਰੇ ਲੋਕ ਜੋ ਤੁਹਾਡੇ ਨਾਲ ਰਹਿਣ ਦੇ ਯੋਗ ਨਹੀਂ ਹਨ, ਕਿਸ਼ਤੀ ਤੋਂ ਬਾਹਰ ਛਾਲ ਮਾਰ ਦੇਣ।”
ਉਨ੍ਹਾਂ ਦੇ ਇਸ ਸੁਨੇਹੇ ਨੂੰ ਰਿਸ਼ਤਿਆਂ ਅਤੇ ਸਾਥ ਨਿਭਾਉਣ ਦੀ ਭਾਵਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦਾ ਭਾਵ ਇਹ ਹੈ ਕਿ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਵਿੱਚ ਹੀ ਪਤਾ ਲੱਗਦਾ ਹੈ ਕਿ ਕੌਣ ਸੱਚਮੁੱਚ ਤੁਹਾਡੇ ਨਾਲ ਖੜ੍ਹਾ ਹੈ ਅਤੇ ਕੌਣ ਸਿਰਫ਼ ਚੰਗੇ ਸਮੇਂ ਦਾ ਸਾਥੀ ਹੈ।
ਵਿਧਾਇਕਾ ਦੀ ਇਸ ਪੋਸਟ ਨੂੰ ਲੋਕ ਵੱਖ-ਵੱਖ ਨਜ਼ਰੀਏ ਨਾਲ ਦੇਖ ਰਹੇ ਹਨ। ਕਈ ਲੋਕ ਇਸ ਨੂੰ ਜ਼ਿੰਦਗੀ ਦੇ ਤਜਰਬਿਆਂ ਅਤੇ ਰਿਸ਼ਤਿਆਂ ਨਾਲ ਜੋੜ ਰਹੇ ਹਨ। ਪੋਸਟ ਵਿੱਚ ਕਿਸ਼ਤੀ ਅਤੇ ਛੇਕ ਦੀ ਉਦਾਹਰਨ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਹਰ ਵਿਅਕਤੀ ਦਾ ਤੁਹਾਡੇ ਸਫ਼ਰ ਵਿੱਚ ਨਾਲ ਰਹਿਣਾ ਜ਼ਰੂਰੀ ਨਹੀਂ ਹੁੰਦਾ।
ਕਿਸ ਸੰਦਰਭ ਵਿੱਚ ਕੀਤੀ ਪੋਸਟ?
ਹਾਲਾਂਕਿ, ਅਨਮੋਲ ਗਗਨ ਮਾਨ ਨੇ ਆਪਣੀ ਇਸ ਪੋਸਟ ਵਿੱਚ ਕਿਸੇ ਵਿਅਕਤੀ, ਪਾਰਟੀ ਆਗੂ ਜਾਂ ਕਿਸੇ ਖ਼ਾਸ ਘਟਨਾ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੇ ਇਹ ਸੁਨੇਹਾ ਕਿਸ ਸੰਦਰਭ ਵਿੱਚ ਸਾਂਝਾ ਕੀਤਾ ਹੈ।
ਫਿਲਹਾਲ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

