ਹਾਲਾਂਕਿ, ਇਹ ਗਿਰਾਵਟ ਪੂਰੇ ਦੇਸ਼ ਵਿੱਚ ਨਹੀਂ, ਸਗੋਂ ਤਾਮਿਲਨਾਡੂ ਦੇ ਨਮੱਕਲ ਖੇਤਰ ਵਿੱਚ ਦਰਜ ਕੀਤੀ ਗਈ ਹੈ।
ਅੰਡੇ ਦੀ ਕੀਮਤ 6.70 ਰੁਪਏ ਤੋਂ ਘਟ ਕੇ 5.40 ਰੁਪਏ ਹੋਈ
ਨਿਊਜ਼18 ਤਮਿਲ ਦੀ ਰਿਪੋਰਟ ਮੁਤਾਬਕ, 11 ਨਵੰਬਰ ਨੂੰ ਨਮੱਕਲ ਵਿੱਚ ਅੰਡਿਆਂ ਦੀ ਫਾਰਮਗੇਟ ਕੀਮਤ 6.70 ਰੁਪਏ ਸੀ, ਜੋ 24 ਨਵੰਬਰ ਤੱਕ ਘਟ ਕੇ 5.40 ਰੁਪਏ ਰਹਿ ਗਈ। ਇਸ ਤਰ੍ਹਾਂ ਅੰਡੇ ਦੀ ਕੀਮਤ ਵਿੱਚ 1.30 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।ਦੀਵਾਲੀ ਤੋਂ ਪਹਿਲਾਂ ਅੰਡਿਆਂ ਦੀ ਕੀਮਤ 6.70 ਰੁਪਏ ਤੱਕ ਪਹੁੰਚ ਗਈ ਸੀ, ਪਰ ਤਿਉਹਾਰ ਤੋਂ ਬਾਅਦ ਮੰਗ ਘਟਣ ਕਾਰਨ ਕੀਮਤਾਂ ਲਗਾਤਾਰ ਹੇਠਾਂ ਆਉਣ ਲੱਗੀਆਂ।
ਅੰਡਿਆਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਵੇਰਵਾ:
- 16 ਨਵੰਬਰ: 6 ਰੁਪਏ
- 20 ਨਵੰਬਰ: 6 ਰੁਪਏ
- 21 ਨਵੰਬਰ: 5.80 ਰੁਪਏ
- 23 ਨਵੰਬਰ: 5.60 ਰੁਪਏ
- 24 ਨਵੰਬਰ: 5.40 ਰੁਪਏ
ਨੈਸ਼ਨਲ ਐਗ ਕੋਆਰਡੀਨੇਸ਼ਨ ਕਮੇਟੀ (NECC) ਦੇ ਨਮੱਕਲ ਜ਼ੋਨ ਨੇ 28 ਨਵੰਬਰ ਤੱਕ ਅੰਡੇ ਦੀ ਕੀਮਤ 5.40 ਰੁਪਏ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਬਾਅਦ 29 ਨਵੰਬਰ ਨੂੰ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਜਾਵੇਗਾ।
ਚਿਕਨ ਦੀ ਕੀਮਤ 6 ਦਿਨਾਂ ਵਿੱਚ 26 ਰੁਪਏ ਘਟੀ
ਅੰਡਿਆਂ ਦੇ ਨਾਲ-ਨਾਲ ਬ੍ਰਾਇਲਰ ਚਿਕਨ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 18 ਨਵੰਬਰ ਨੂੰ ਚਿਕਨ ਦਾ ਪੇਪਰ ਰੇਟ 116 ਰੁਪਏ ਪ੍ਰਤੀ ਕਿਲੋ ਸੀ, ਜੋ 20 ਨਵੰਬਰ ਨੂੰ 100 ਰੁਪਏ ਤੋਂ ਹੇਠਾਂ ਆ ਗਿਆ।ਇਸ ਤੋਂ ਬਾਅਦ 24 ਨਵੰਬਰ ਨੂੰ ਚਿਕਨ ਦੀ ਕੀਮਤ ਹੋਰ ਘਟ ਕੇ 90 ਰੁਪਏ ਪ੍ਰਤੀ ਕਿਲੋ ਰਹਿ ਗਈ। ਇਸ ਤਰ੍ਹਾਂ ਸਿਰਫ਼ ਛੇ ਦਿਨਾਂ ਵਿੱਚ ਚਿਕਨ ਦੀ ਕੀਮਤ 26 ਰੁਪਏ ਪ੍ਰਤੀ ਕਿਲੋ ਘਟ ਗਈ।
ਅੰਡੇ ਅਤੇ ਚਿਕਨ ਸਸਤੇ ਹੋਣ ਦੇ ਕੀ ਹਨ ਕਾਰਨ?
ਕਾਰੋਬਾਰ ਨਾਲ ਜੁੜੇ ਲੋਕਾਂ ਮੁਤਾਬਕ, ਅੰਡਿਆਂ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਕਈ ਵੱਡੇ ਕਾਰਨ ਹਨ।
- ਦੀਵਾਲੀ ਤੋਂ ਬਾਅਦ ਅੰਡਿਆਂ ਅਤੇ ਚਿਕਨ ਦੀ ਮੰਗ ਵਿੱਚ ਕਮੀ ਆਈ ਹੈ।
- ਕਾਰਤਿਗਈ ਦੀਪਮ ਅਤੇ ਸਬਰੀਮਾਲਾ ਸੀਜ਼ਨ ਕਾਰਨ ਬਾਜ਼ਾਰ ਦੀ ਮੰਗ ਪ੍ਰਭਾਵਿਤ ਹੋਈ ਹੈ।
- ਕੁੱਡਲੋਰ ਵਿੱਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਤੋਂ ਬਾਅਦ ਨਿਰਯਾਤ ਵਿੱਚ ਰੁਕਾਵਟ ਆਈ ਹੈ।
- ਓਮਾਨ ਵੱਲੋਂ ਤਾਮਿਲਨਾਡੂ ਤੋਂ ਅੰਡਿਆਂ ਦੀ ਦਰਾਮਦ ‘ਤੇ ਰੋਕ ਲਗਾਈ ਗਈ ਹੈ।
ਓਮਾਨ ਵੱਲੋਂ ਦਰਾਮਦ ‘ਤੇ ਰੋਕ ਨਾਲ ਨਿਰਯਾਤ ਕਾਰੋਬਾਰ ਪ੍ਰਭਾਵਿਤ
ਜ਼ਿਕਰਯੋਗ ਹੈ ਕਿ ਨਮੱਕਲ ਤੋਂ ਨਿਰਯਾਤ ਕੀਤੇ ਜਾਣ ਵਾਲੇ ਅੰਡਿਆਂ ਦਾ ਲਗਭਗ 20 ਤੋਂ 25 ਫ਼ੀਸਦੀ ਹਿੱਸਾ ਓਮਾਨ ਜਾਂਦਾ ਹੈ। ਆਮ ਤੌਰ ‘ਤੇ ਹਰ ਮਹੀਨੇ ਓਮਾਨ ਨੂੰ ਅੰਡਿਆਂ ਦੇ 30 ਤੋਂ 35 ਕੰਟੇਨਰ ਭੇਜੇ ਜਾਂਦੇ ਸਨ।ਪਰ ਦਰਾਮਦ ‘ਤੇ ਰੋਕ ਲੱਗਣ ਕਾਰਨ ਨਿਰਯਾਤ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਬਾਜ਼ਾਰ ਵਿੱਚ ਮੰਗ ਘਟਣ ਕਾਰਨ ਅੰਡਿਆਂ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
