ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਡਾਂਸ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਾਨਿਆ ਇਸ ਦੌਰਾਨ ਕਾਫ਼ੀ ਖੁਸ਼ ਅਤੇ ਹੈਰਾਨ ਨਜ਼ਰ ਆਈ। ਹੁਣ ਇਸ ਖ਼ਾਸ ਪਲ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦਿਲਜੀਤ ਨੇ ਸਾਨਿਆ ਨੂੰ ਦੇਖਦੇ ਹੀ ਸਟੇਜ ‘ਤੇ ਬੁਲਾਇਆ
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੰਬਈ ਕੰਸਰਟ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਦਿਲਜੀਤ ਸਟੇਜ ‘ਤੇ ਆਪਣੀ ਪਰਫਾਰਮੈਂਸ ਦੇ ਰਹੇ ਹੁੰਦੇ ਹਨ, ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਭੀੜ ਵਿੱਚ ਮੌਜੂਦ ਸਾਨਿਆ ਮਲਹੋਤਰਾ ‘ਤੇ ਪੈਂਦੀ ਹੈ।ਗਾਇਕ ਉਨ੍ਹਾਂ ਨੂੰ ਸਟੇਜ ‘ਤੇ ਆਉਣ ਦਾ ਇਸ਼ਾਰਾ ਕਰਦੇ ਹਨ। ਸਾਨਿਆ ਵੀ ਖੁਸ਼ੀ-ਖੁਸ਼ੀ ਸਟੇਜ ‘ਤੇ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਦਿਲਜੀਤ ਆਪਣਾ ਮਸ਼ਹੂਰ ਗੀਤ ‘ਚਾਰਮਰ’ ਗਾਉਂਦੇ ਹਨ ਅਤੇ ਦੋਵੇਂ ਇਕੱਠੇ ਡਾਂਸ ਕਰਦੇ ਦਿਖਾਈ ਦਿੰਦੇ ਹਨ।ਵੀਡੀਓ ਸਾਂਝੀ ਕਰਦਿਆਂ ਦਿਲਜੀਤ ਨੇ ਲਿਖਿਆ, “ਮੁੰਬਈ ਵਿੱਚ ਸਾਨਿਆ ਜੀ ਦੇ ਨਾਲ, ਕੀ ਖੂਬਸੂਰਤੀ ਹੈ।” ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਦੋਵਾਂ ਦੀ ਕੈਮਿਸਟਰੀ ਦੀ ਤਾਰੀਫ਼ ਕਰ ਰਹੇ ਹਨ।
‘ਚਾਰਮਰ’ ਗੀਤ ਵਿੱਚ ਪਹਿਲਾਂ ਵੀ ਇਕੱਠੇ ਆ ਚੁੱਕੇ ਹਨ ਨਜ਼ਰ
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਸਾਨਿਆ ਮਲਹੋਤਰਾ ਇਸ ਤੋਂ ਪਹਿਲਾਂ ਵੀ ‘ਚਾਰਮਰ’ ਗੀਤ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਇਹ ਗੀਤ ਦਿਲਜੀਤ ਦੀ ਐਲਬਮ ‘Aura’ ਦਾ ਹਿੱਸਾ ਹੈ। ਗੀਤ ਵਿੱਚ ਸਾਨਿਆ ਦੇ ਸ਼ਾਨਦਾਰ ਡਾਂਸ ਮੂਵਜ਼ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।ਹੁਣ ਮੁੰਬਈ ਕੰਸਰਟ ਵਿੱਚ ਦੋਵਾਂ ਨੂੰ ਇੱਕ ਵਾਰ ਫਿਰ ਇਸੇ ਗੀਤ ‘ਤੇ ਇਕੱਠੇ ਡਾਂਸ ਕਰਦੇ ਦੇਖ ਕੇ ਪ੍ਰਸ਼ੰਸਕਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਬੰਬ ਧਮਕੀਆਂ ਵਿਚਾਲੇ ਦਿਲਜੀਤ ਨੇ ਦਿੱਤਾ ਪਿਆਰ ਦਾ ਸੁਨੇਹਾ
ਇਸ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅਜ਼ ਨੂੰ ਮਿਲੀਆਂ ਬੰਬ ਧਮਕੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਚਾਹੁੰਦੇ ਹਨ ਕਿ ਪ੍ਰਸ਼ੰਸਕ ਡਰ ਜਾਣ ਅਤੇ ਕੋਈ ਵੀ ਉਨ੍ਹਾਂ ਦੇ ਕੰਸਰਟ ਵਿੱਚ ਸ਼ਾਮਲ ਨਾ ਹੋਵੇ।
ਗਾਇਕ ਨੇ ਸਟੇਜ ਤੋਂ ਕਿਹਾ ਕਿ ਉਨ੍ਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਉਹ ਨਫ਼ਰਤ ਦਾ ਜਵਾਬ ਪਿਆਰ ਨਾਲ ਦੇਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਲੋਕਾਂ ਲਈ ਉਨ੍ਹਾਂ ਦੇ ਦਿਲ ਵਿੱਚ ਪਿਆਰ ਕਦੇ ਘੱਟ ਨਹੀਂ ਹੋਵੇਗਾ।
ਦਿਲਜੀਤ ਦਾ ਇਹ ਬਿਆਨ ਵੀ ਹੁਣ ਕਾਫ਼ੀ ਚਰਚਾ ਵਿੱਚ ਹੈ। ਇੱਕ ਪਾਸੇ ਸਾਨਿਆ ਮਲਹੋਤਰਾ ਨਾਲ ਉਨ੍ਹਾਂ ਦੇ ਡਾਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਧਮਕੀਆਂ ਦੇ ਬਾਵਜੂਦ ਉਨ੍ਹਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਹਿੰਮਤ ਦਾ ਸੁਨੇਹਾ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਿਹਾ ਹੈ।
