ਨਵੀਂ ਦਿੱਲੀ: ਭਾਰਤ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀ Meta ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ। ਸਰਕਾਰੀ ਸੂਤਰਾਂ ਮੁਤਾਬਕ, Meta ਦੇ CEO ਮਾਰਕ ਜ਼ੁਕਰਬਰਗ ਨੇ Deepfake ਸਮੱਗਰੀ, ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ (CSAM) ਅਤੇ ਪਲੇਟਫਾਰਮ ਦੇ ਸੰਚਾਲਨ ਵਿੱਚ ਹੋਈਆਂ ਕਥਿਤ ਕਮੀਆਂ ਨੂੰ ਲੈ ਕੇ ਭਾਰਤ ਸਰਕਾਰ ਸਾਹਮਣੇ ਖੇਦ ਪ੍ਰਗਟ ਕੀਤਾ ਹੈ।
ਸੂਤਰਾਂ ਅਨੁਸਾਰ, Meta ਨੇ ਇਹ ਵੀ ਮੰਨਿਆ ਹੈ ਕਿ ਕੁਝ ਕਿਸਮ ਦੇ ਕੰਟੈਂਟ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਪ੍ਰਮੋਟ ਕੀਤਾ ਗਿਆ ਸੀ। ਹਾਲਾਂਕਿ, ਇਸ ਮਾਮਲੇ ਨੂੰ ਲੈ ਕੇ ਕੰਪਨੀ ਵੱਲੋਂ ਅਜੇ ਤੱਕ ਕੋਈ ਵਿਸਤ੍ਰਿਤ ਜਨਤਕ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਸਰਕਾਰ ਨੇ Meta ਨੂੰ ਦਿੱਤਾ ਸਖ਼ਤ ਸੰਦੇਸ਼
ਸਰਕਾਰੀ ਸੂਤਰਾਂ ਮੁਤਾਬਕ, ਭਾਰਤ ਸਰਕਾਰ ਨੇ Meta ਨੂੰ ਸਪੱਸ਼ਟ ਕੀਤਾ ਕਿ ਕੰਪਨੀ ਆਪਣੇ ਆਪ ਨੂੰ ਸਿਰਫ਼ ਇੱਕ Intermediary ਨਹੀਂ ਕਹਿ ਸਕਦੀ। ਸਰਕਾਰ ਦਾ ਕਹਿਣਾ ਹੈ ਕਿ Meta ਆਪਣੇ ਐਲਗੋਰਿਦਮ ਅਤੇ ਸਿਸਟਮ ਰਾਹੀਂ ਇਹ ਤੈਅ ਕਰਦਾ ਹੈ ਕਿ ਕਿਹੜਾ ਕੰਟੈਂਟ ਕਿਸ ਯੂਜ਼ਰ ਤੱਕ ਪਹੁੰਚੇਗਾ ਅਤੇ ਕਿਸ ਨੂੰ ਵੱਧ ਵਿਖਾਈ ਦਿੱਤਾ ਜਾਵੇਗਾ।ਇਸੇ ਆਧਾਰ ‘ਤੇ ਸਰਕਾਰ ਨੇ ਕਿਹਾ ਕਿ ਸੂਚਨਾ ਪ੍ਰੌਧੋਗਿਕੀ (IT) ਐਕਟ ਤਹਿਤ ਮਿਲਣ ਵਾਲੀ Safe Harbour ਸੁਰੱਖਿਆ ਹਰ ਮਾਮਲੇ ਵਿੱਚ Meta ‘ਤੇ ਆਪਣੇ ਆਪ ਲਾਗੂ ਨਹੀਂ ਮੰਨੀ ਜਾ ਸਕਦੀ।
Deepfake ਅਤੇ CSAM ‘ਤੇ ਸਰਕਾਰ ਦੀ ਸਖ਼ਤ ਚਿੰਤਾ
ਬੈਠਕ ਦੌਰਾਨ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਵੱਧ ਰਹੇ Deepfake ਵੀਡੀਓ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਅਪਮਾਨਜਨਕ ਸਮੱਗਰੀ (CSAM) ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ।ਸਰਕਾਰ ਨੇ ਸਾਫ਼ ਕਿਹਾ ਕਿ ਭਾਰਤ ਵਿੱਚ ਕੰਮ ਕਰਨ ਵਾਲੇ ਹਰ ਡਿਜ਼ਿਟਲ ਪਲੇਟਫਾਰਮ ਨੂੰ ਦੇਸ਼ ਦੇ ਕਾਨੂੰਨਾਂ ਦੀ ਪੂਰੀ ਪਾਲਣਾ ਕਰਨੀ ਹੋਵੇਗੀ। ਨਾਲ ਹੀ ਇਹ ਵੀ ਕਿਹਾ ਗਿਆ ਕਿ ਸੋਸ਼ਲ ਮੀਡੀਆ ਦੇ ਦੁਰਵਰਤੋਂ ਨੂੰ ਰੋਕਣ ਲਈ ਕੰਪਨੀਆਂ ਨੂੰ ਹੋਰ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨਾ ਪਵੇਗਾ।Meta ਨੇ ਭਰੋਸਾ ਦਿੱਤਾ ਕਿ ਕੰਪਨੀ ਕੋਲ ਕੰਟੈਂਟ ਮਾਡਰੇਸ਼ਨ ਲਈ ਸਖ਼ਤ ਅੰਦਰੂਨੀ ਨੀਤੀਆਂ ਹਨ ਅਤੇ ਪਲੇਟਫਾਰਮ ਦਾ ਜਾਣਬੁੱਝ ਕੇ ਦੁਰਵਰਤੋਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
PM ਮੋਦੀ ਦੀ Facebook ਪੋਸਟ ਹਟਾਉਣ ਦਾ ਮਾਮਲਾ ਵੀ ਚਰਚਾ ਵਿੱਚ
ਇਸ ਵਿਵਾਦ ਦਾ ਇੱਕ ਵੱਡਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ Facebook ਪੋਸਟ ਹਟਾਏ ਜਾਣ ਦੀ ਘਟਨਾ ਵੀ ਰਹੀ। Meta ਦੀ ਗਲੋਬਲ ਟੀਮ ਨੇ ਸੂਚਨਾ ਪ੍ਰੌਧੋਗਿਕੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਮਾਮਲੇ ‘ਤੇ ਵਿਸਥਾਰ ਨਾਲ ਚਰਚਾ ਕੀਤੀ।ਸਰਕਾਰ ਨੇ ਕੰਪਨੀ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਪੋਸਟ ਕਿਵੇਂ ਹਟ ਗਈ। Meta ਨੇ ਇਸ ਨੂੰ ਤਕਨੀਕੀ ਗੜਬੜ ਦੱਸਦਿਆਂ ਕਿਹਾ ਕਿ ਪੋਸਟ ਗਲਤੀ ਨਾਲ ਹਟ ਗਈ ਸੀ, ਜਿਸ ਨੂੰ ਬਾਅਦ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ। ਕੰਪਨੀ ਨੇ ਇਸ ਘਟਨਾ ‘ਤੇ ਖੇਦ ਵੀ ਪ੍ਰਗਟ ਕੀਤਾ।
ਅਸ਼ਵਿਨੀ ਵੈਸ਼ਣਵ ਨਾਲ ਵੀ ਹੋਈ ਅਹਿਮ ਬੈਠਕ
Meta ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਪ੍ਰੌਧੋਗਿਕੀ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਵੀ ਮੁਲਾਕਾਤ ਕੀਤੀ। ਕਰੀਬ ਅੱਧੇ ਘੰਟੇ ਚੱਲੀ ਇਸ ਬੈਠਕ ਵਿੱਚ ਕੰਟੈਂਟ ਮਾਡਰੇਸ਼ਨ, Deepfake, CSAM, ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ਅਤੇ ਹੋਰ ਨਿਯਮਕ ਮੁੱਦਿਆਂ ‘ਤੇ ਚਰਚਾ ਹੋਈ।ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਕਿ ਭਾਰਤ ਵਿੱਚ ਕੰਮ ਕਰਨ ਵਾਲੇ ਹਰ ਡਿਜ਼ਿਟਲ ਪਲੇਟਫਾਰਮ ਨੂੰ ਭਾਰਤੀ ਕਾਨੂੰਨਾਂ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ।