ਪੰਜਾਬੀ ਮਿਊਜ਼ਿਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਰੈਪਰ ਅਤੇ ਸਿੰਗਰ ਬਾਦਸ਼ਾਹ ਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ ਮਹਿਜ਼ 5 ਮਹੀਨੇ ਦੇ ਵਿਆਹ ਤੋਂ ਬਾਅਦ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਦੋਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਟੋਰੀ ਸਾਂਝੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਅਚਾਨਕ ਸਾਹਮਣੇ ਆਏ ਇਸ ਫੈਸਲੇ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਜੋੜੀ ਦੇ ਵੱਖ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।
ਮਾਰਚ 2026 ‘ਚ ਗੁਪਚੁਪ ਕਰਵਾਇਆ ਸੀ ਵਿਆਹ
ਦੱਸ ਦਈਏ ਕਿ ਬਾਦਸ਼ਾਹ ਨੇ ਮਾਰਚ 2026 ਵਿੱਚ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਗੁਪਚੁਪ ਵਿਆਹ ਕਰਵਾਇਆ ਸੀ। ਇਸ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ ਅਤੇ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਅਤੇ ਕੁਝ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ।
ਹਾਲਾਂਕਿ ਵਿਆਹ ਨੂੰ ਗੁਪਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਸੀਕ੍ਰੇਟ ਮੈਰਿਜ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲੀਕ ਹੋਣ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਸਨ। ਫੈਨਜ਼ ਲਗਾਤਾਰ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੀ ਬਾਦਸ਼ਾਹ ਨੇ ਸੱਚਮੁੱਚ ਈਸ਼ਾ ਰਿਖੀ ਨਾਲ ਵਿਆਹ ਕਰਵਾ ਲਿਆ ਹੈ।
Ask Me Anything ਸੈਸ਼ਨ ਦੌਰਾਨ ਹੋਈ ਸੀ ਵਿਆਹ ਦੀ ਪੁਸ਼ਟੀ
ਵਿਆਹ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ‘ਤੇ ਉਸ ਸਮੇਂ ਸੱਚਾਈ ਦੀ ਮੋਹਰ ਲੱਗੀ, ਜਦੋਂ ਈਸ਼ਾ ਰਿਖੀ ਨੇ ਸੋਸ਼ਲ ਮੀਡੀਆ ‘ਤੇ ਇੱਕ Ask Me Anything ਸੈਸ਼ਨ ਦੌਰਾਨ ਆਪਣੇ ਵਿਆਹ ਦੀ ਪੁਸ਼ਟੀ ਕੀਤੀ। ਇਸ ਦੌਰਾਨ ਅਦਾਕਾਰਾ ਨੇ ਬਾਦਸ਼ਾਹ ਨਾਲ ਕੁਝ ਖਾਸ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਦੋਹਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਫਵਾਹਾਂ ਖਤਮ ਹੋ ਗਈਆਂ।ਪਰ ਖੁਸ਼ੀ ਦੇ ਇਸ ਮਾਹੌਲ ਵਿਚਾਲੇ ਕੁਝ ਹੀ ਸਮੇਂ ਬਾਅਦ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ‘All Is Not Well’ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ।
ਈਸ਼ਾ ਦੀ ਸਟੋਰੀ ਨੇ ਛੇੜੀ ਸੀ ਚਰਚਾ
ਵਿਆਹ ਤੋਂ ਕੁਝ ਸਮੇਂ ਬਾਅਦ ਈਸ਼ਾ ਰਿਖੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਸਟੋਰੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਏ ਤੂਫ਼ਾਨ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਫੈਨਜ਼ ਵਿਚਾਲੇ ਕਿਆਸਰਾਈਆਂ ਲੱਗਣ ਲੱਗੀਆਂ ਕਿ ਸ਼ਾਇਦ ਦੋਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ।ਹੁਣ ਮਹਿਜ਼ 5 ਮਹੀਨੇ ਬਾਅਦ ਬਾਦਸ਼ਾਹ ਅਤੇ ਈਸ਼ਾ ਰਿਖੀ ਵੱਲੋਂ ਵੱਖ ਹੋਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਇਹ ਚਰਚਾਵਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਹਾਲਾਂਕਿ ਦੋਹਾਂ ਦੇ ਵੱਖ ਹੋਣ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਕੋਈ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਹਿਲਾਂ ਵੀ ਵਿਆਹ ਕਰਵਾ ਚੁੱਕੇ ਹਨ ਬਾਦਸ਼ਾਹ
ਦੱਸਣਯੋਗ ਹੈ ਕਿ ਈਸ਼ਾ ਰਿਖੀ ਤੋਂ ਪਹਿਲਾਂ ਬਾਦਸ਼ਾਹ ਦਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। ਦੋਹਾਂ ਦੀ ਇੱਕ ਧੀ ਵੀ ਹੈ। ਜੈਸਮੀਨ ਨਾਲ ਵੱਖ ਹੋਣ ਤੋਂ ਬਾਅਦ ਬਾਦਸ਼ਾਹ ਦੀ ਜ਼ਿੰਦਗੀ ਵਿੱਚ ਈਸ਼ਾ ਰਿਖੀ ਦੀ ਐਂਟਰੀ ਹੋਈ ਅਤੇ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ।ਪਰ ਕਿਸੇ ਨੇ ਸ਼ਾਇਦ ਇਹ ਨਹੀਂ ਸੋਚਿਆ ਸੀ ਕਿ ਇਹ ਰਿਸ਼ਤਾ ਮਹਿਜ਼ 5 ਮਹੀਨਿਆਂ ਵਿੱਚ ਹੀ ਟੁੱਟ ਜਾਵੇਗਾ। ਹੁਣ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਅਚਾਨਕ ਵੱਖ ਹੋਣ ਦੇ ਫੈਸਲੇ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਲਗਾਤਾਰ ਇਹ ਸਵਾਲ ਕਰ ਰਹੇ ਹਨ ਕਿ ਆਖ਼ਿਰ ਅਜਿਹਾ ਕੀ ਹੋਇਆ ਕਿ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਹੀ ਦੋਹਾਂ ਨੇ ਆਪਣੀਆਂ ਰਾਹਾਂ ਵੱਖ ਕਰਨ ਦਾ ਫੈਸਲਾ ਕਰ ਲਿਆ।ਫਿਲਹਾਲ, ਦੋਹਾਂ ਵੱਲੋਂ ਵੱਖ ਹੋਣ ਦੇ ਕਾਰਨਾਂ ਨੂੰ ਲੈ ਕੇ ਕੋਈ ਵਿਸਥਾਰ ਨਾਲ ਬਿਆਨ ਸਾਹਮਣੇ ਨਹੀਂ ਆਇਆ ਹੈ। ਅਜਿਹੇ ਵਿੱਚ ਫੈਨਜ਼ ਦੀਆਂ ਨਜ਼ਰਾਂ ਹੁਣ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਅਗਲੇ ਬਿਆਨ ‘ਤੇ ਟਿਕੀਆਂ ਹੋਈਆਂ ਹਨ।
