ਦਰਅਸਲ, ਕੰਸਰਟ ਦੌਰਾਨ ਦਿਲਜੀਤ ਦੀ ਨਜ਼ਰ ਸੁਰੱਖਿਆ ਲਈ ਤਾਇਨਾਤ ਪੁਲਿਸ ਅਤੇ CRPF ਦੇ ਜਵਾਨਾਂ ‘ਤੇ ਪਈ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਕੁਝ ਸਮੇਂ ਲਈ ਰੋਕ ਦਿੱਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸਲਾਮ ਕਰਦਿਆਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਰੱਖਿਆ ਕਰਮਚਾਰੀਆਂ ਦੇ ਸਨਮਾਨ ਵਿੱਚ ਤਾੜੀਆਂ ਵਜਾਉਣ।
Shout to Delhi Fans 🫶
Shoutout to @DelhiPolice
Shoutout to @OfficialDMRC
Shoutout to #CRPF
Shoutout to @bookmyshow https://t.co/SI2dbXB3ZR
— DILJIT DOSANJH (@diljitdosanjh) October 30, 2026
ਮਹਿਲਾ CRPF ਅਧਿਕਾਰੀ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਨਮਾਨ
ਇਸ ਦੌਰਾਨ ਦਿਲਜੀਤ ਨੇ ਡਿਊਟੀ ‘ਤੇ ਤਾਇਨਾਤ ਇੱਕ ਮਹਿਲਾ CRPF ਅਧਿਕਾਰੀ ਨੂੰ ਸਟੇਜ ‘ਤੇ ਬੁਲਾਇਆ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਗਾਇਕ ਕਾਫ਼ੀ ਭਾਵੁਕ ਹੋ ਗਏ। ਦਿਲਜੀਤ ਨੇ ਕਿਹਾ ਕਿ ਉਸ ਮਹਿਲਾ ਅਧਿਕਾਰੀ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੀ ਮਾਂ ਦੀ ਯਾਦ ਆ ਗਈ ਅਤੇ ਉਨ੍ਹਾਂ ਵਿੱਚ ਆਪਣੀ ਮਾਂ ਦੀ ਝਲਕ ਨਜ਼ਰ ਆਈ।ਦਿਲਜੀਤ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਬਹੁਤ ਘੱਟ ਮਿਲ ਪਾਉਂਦੇ ਹਨ ਅਤੇ ਕਈ ਵਾਰ ਸਾਲ ਵਿੱਚ ਸਿਰਫ਼ ਇੱਕ ਜਾਂ ਦੋ ਵਾਰ ਹੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਅਜਿਹੇ ਵਿੱਚ ਉਸ ਮਹਿਲਾ ਅਧਿਕਾਰੀ ਨੂੰ ਸਾਹਮਣੇ ਦੇਖ ਕੇ ਉਨ੍ਹਾਂ ਨੂੰ ਆਪਣੀ ਮਾਂ ਦੇ ਨੇੜੇ ਹੋਣ ਵਰਗਾ ਅਹਿਸਾਸ ਹੋਇਆ।
‘ਮਾਂ ਦਾ ਫੋਨ ਆਇਆ ਸੀ, ਕਿਹਾ ਸੀ ਆਪਣਾ ਖ਼ਿਆਲ ਰੱਖਣਾ’…
ਦਿਲਜੀਤ ਨੇ ਇਸ ਮੌਕੇ ਇੱਕ ਹੋਰ ਖ਼ਾਸ ਗੱਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਸੇ ਦਿਨ ਉਨ੍ਹਾਂ ਦੀ ਮਾਂ ਦਾ ਫੋਨ ਆਇਆ ਸੀ। ਮਾਂ ਨੇ ਉਨ੍ਹਾਂ ਨੂੰ ਆਪਣਾ ਖ਼ਿਆਲ ਰੱਖਣ ਲਈ ਕਿਹਾ ਸੀ। ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਨੂੰ ਭਰੋਸਾ ਦਿੱਤਾ ਸੀ ਕਿ ਸਭ ਕੁਝ ਠੀਕ ਰਹੇਗਾ ਅਤੇ ਉਹ ਚਿੰਤਾ ਨਾ ਕਰਨ।ਮਹਿਲਾ ਅਧਿਕਾਰੀ ਨਾਲ ਗੱਲ ਕਰਦਿਆਂ ਦਿਲਜੀਤ ਨੇ ਪਿਆਰ ਨਾਲ ਉਨ੍ਹਾਂ ਦੇ ਸਿਰ ‘ਤੇ ਹੱਥ ਰੱਖਿਆ। ਇਸ ਭਾਵੁਕ ਪਲ ਨੂੰ ਦੇਖ ਕੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ।
ਦਿੱਲੀ ਪੁਲਿਸ ਅਤੇ CRPF ਦਾ ਕੀਤਾ ਧੰਨਵਾਦ
ਦਿਲਜੀਤ ਨੇ ਕੰਸਰਟ ਦੌਰਾਨ ਸੁਰੱਖਿਆ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਕਾਰਨ ਹੀ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਕਰਮਚਾਰੀ ਉੱਥੇ ਮੌਜੂਦ ਨਾ ਹੁੰਦੇ ਤਾਂ ਲੋਕਾਂ ਲਈ ਸੁਰੱਖਿਅਤ ਮਹਿਸੂਸ ਕਰਨਾ ਮੁਸ਼ਕਲ ਹੁੰਦਾ।
ਕੰਸਰਟ ਤੋਂ ਬਾਅਦ ਦਿਲਜੀਤ ਨੇ ਸੋਸ਼ਲ ਮੀਡੀਆ ਰਾਹੀਂ ਵੀ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦਿੱਲੀ ਪੁਲਿਸ, CRPF, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਅਤੇ BookMyShow Live ਸਮੇਤ ਸਮਾਗਮ ਨੂੰ ਸਫਲ ਬਣਾਉਣ ਵਾਲੀਆਂ ਸਾਰੀਆਂ ਟੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
