ਦੱਸ ਦੇਈਏ ਕਿ ਪੰਜਾਬ ਵਿੱਚ ਅੱਜ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਏਅਰ ਰੇਡ ਅਤੇ ਬਲੈਕਆਊਟ ਮੌਕ ਡ੍ਰਿੱਲ ਗਈ । ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸ ਮੌਕ ਡ੍ਰਿੱਲ ਰਾਹੀਂ ਐਮਰਜੈਂਸੀ ਵਰਗੀ ਸਥਿਤੀ ਵਿੱਚ ਲੋਕਾਂ ਅਤੇ ਪ੍ਰਸ਼ਾਸਨ ਦੀ ਤਿਆਰੀ ਨੂੰ ਪਰਖਿਆ ਗਿਆ ।
ਜਲੰਧਰ ਦੇ ਕਈ ਇਲਾਕਿਆਂ ‘ਚ ਪਹਿਲਾਂ ਹੀ ਛਾਇਆ ਹਨ੍ਹੇਰਾ
ਮੌਕ ਡ੍ਰਿੱਲ ਤੋਂ ਪਹਿਲਾਂ ਹੀ ਜਲੰਧਰ ਦੇ ਕਈ ਇਲਾਕਿਆਂ ਵਿੱਚ ਦੇਰ ਸ਼ਾਮ ਬਿਜਲੀ ਸਪਲਾਈ ਬੰਦ ਹੋ ਗਈ। ਜਾਣਕਾਰੀ ਅਨੁਸਾਰ ਜਲੰਧਰ ਦੇ ਕੈਟਾਗਰੀ ਵਨ ਇਲਾਕਿਆਂ ਵਿੱਚ ਸ਼ਾਮ ਸਾਢੇ 6 ਵਜੇ ਤੋਂ ਪੌਣੇ 8 ਵਜੇ ਤੱਕ ਬਿਜਲੀ ਦਾ ਕੱਟ ਲਗਾਇਆ ਗਿਆ। ਇਸ ਕਾਰਨ ਇਲਾਕਿਆਂ ਵਿੱਚ ਹਨ੍ਹੇਰਾ ਛਾ ਗਿਆ ਅਤੇ ਲੋਕਾਂ ਨੂੰ ਕਾਫ਼ੀ ਸਮੇਂ ਤੱਕ ਬਿਨਾਂ ਬਿਜਲੀ ਦੇ ਰਹਿਣਾ ਪਿਆ।
ਪਟਿਆਲਾ ਅਤੇ ਸੁਲਤਾਨਪੁਰ ਲੋਧੀ ‘ਚ ਵੀ ਲੱਗੇ ਲੰਬੇ Power Cut
ਜਲੰਧਰ ਤੋਂ ਇਲਾਵਾ ਜਲੰਧਰ ਦੇ ਪਿੰਡਾਂ, ਸੁਲਤਾਨਪੁਰ ਲੋਧੀ ਅਤੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲੰਬੇ ਸਮੇਂ ਲਈ ਬਿਜਲੀ ਕੱਟ ਲਗਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨਾਲ ਕਈ ਇਲਾਕਿਆਂ ਦੇ ਲੋਕ ਪ੍ਰਭਾਵਿਤ ਹੋਏ।
ਲੋਕਾਂ ਨੂੰ ਲਾਈਟਾਂ ਬੰਦ ਰੱਖਣ ਦੀ ਕੀਤੀ ਗਈ ਅਪੀਲ
ਦੱਸ ਦੇਈਏ ਕਿ ਰਾਤ 8 ਵਜੇ ਹੋਣ ਵਾਲੀ ਬਲੈਕਆਊਟ ਮੌਕ ਡ੍ਰਿੱਲ ਦੌਰਾਨ ਲੋਕਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੌਰਾਨ ਸਿਵਲ ਡਿਫੈਂਸ ਵੱਲੋਂ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਦਾ ਅਭਿਆਸ ਕੀਤਾ ਗਿਆ ।
