ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਸਹਿਮਤੀ ਨਾਲ ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਛੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਭਾਜਪਾ ਪੰਜਾਬ ਦੇ ਸੂਬਾ ਮਹਾਂ ਸਕੱਤਰ ਸ੍ਰੀ ਅਨਿਲ ਸਰੀਨ ਵੱਲੋਂ ਕੀਤਾ ਗਿਆ।
ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ—
ਫਰੀਦਕੋਟ – ਸਰਦਾਰ ਸੰਦੀਪ ਸਿੰਘ ਬਰਾੜ
ਹੁਸ਼ਿਆਰਪੁਰ (ਦਿਹਾਤੀ) – ਸ੍ਰੀ ਸੰਜੀਵ ਮਨਹਾਸ
ਹੁਸ਼ਿਆਰਪੁਰ (ਸ਼ਹਿਰੀ) – ਸ੍ਰੀ ਨੇਤਨ ਗੁਪਤਾ ਨੰਨੂ
ਖੰਨਾ – ਸ੍ਰੀ ਅਨੂਪ ਸ਼ਰਮਾ
ਸ੍ਰੀ ਮੁਕਤਸਰ ਸਾਹਿਬ – ਸਰਦਾਰ ਕੁਲਦੀਪ ਸਿੰਘ ਭੰਗੇਵਾਲਾ
ਸੰਗਰੂਰ-1 – ਸ੍ਰੀ ਸਰਜੀਵਨ ਜਿੰਦਲ
ਇਸ ਮੌਕੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਵਿਕਾਸਮੁਖੀ ਯੋਜਨਾਵਾਂ ਨੂੰ ਹਰ ਘਰ ਤੱਕ ਪਹੁੰਚਾਉਣਾ ਪਾਰਟੀ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਵਿਸਥਾਰ ਅਤੇ ਮਜ਼ਬੂਤੀ ਵੱਲ ਇੱਕ ਮਹੱਤਵਪੂਰਨ ਕਦਮ ਹਨ। ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਹੋਰ ਸਰਗਰਮ ਬਣਾਉਣ, ਕਾਰਕੁਨਾਂ ਨੂੰ ਜੋੜਨ ਅਤੇ ਲੋਕਾਂ ਵਿੱਚ ਪਾਰਟੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਭਾਜਪਾ ਪੰਜਾਬ ਨੂੰ ਵਿਸ਼ਵਾਸ ਹੈ ਕਿ ਨਵੇਂ ਜ਼ਿਲ੍ਹਾ ਪ੍ਰਧਾਨ ਆਪਣੇ ਤਜਰਬੇ, ਲੀਡਰਸ਼ਿਪ ਅਤੇ ਸੰਗਠਨਾਤਮਕ ਯੋਗਤਾ ਦੇ ਆਧਾਰ ‘ਤੇ ਪਾਰਟੀ ਨੂੰ ਨਵੀਂ ਊਰਜਾ ਦੇਣਗੇ ਅਤੇ ਆਉਣ ਵਾਲੀਆਂ ਸੰਗਠਨਾਤਮਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
