Shraddha Kapoor Film : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਚ-ਅਵੇਟਿਡ ਫ਼ਿਲਮ ‘ਈਠਾ’ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਪਹਿਲਾਂ ਇਹ ਫ਼ਿਲਮ 28 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਦੀ ਰਿਲੀਜ਼ ਦਸੰਬਰ ਤੱਕ ਟਾਲ ਦਿੱਤੀ ਗਈ ਹੈ।
ਟ੍ਰੇਡ ਐਨਾਲਿਸਟ ਤਰਣ ਆਦਰਸ਼ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਹੁਣ ਸ਼ਰਧਾ ਕਪੂਰ ਦੀ ਇਹ ਫ਼ਿਲਮ 4 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਰਿਲੀਜ਼ ਡੇਟ ਬਦਲਣ ਨਾਲ 28 ਅਗਸਤ ਨੂੰ ਹੋਣ ਵਾਲਾ ਇੱਕ ਵੱਡਾ ਬਾਕਸ ਆਫਿਸ ਕਲੈਸ਼ ਵੀ ਟਲ ਗਿਆ ਹੈ।
ਹੁਣ ਇਸ ਤਾਰੀਖ਼ ਨੂੰ ਹੋਵੇਗੀ ਰਿਲੀਜ਼
ਸ਼ਰਧਾ ਕਪੂਰ ਦੀ ‘ਈਠਾ’ ਨੂੰ ਲੈ ਕੇ ਲੰਬੇ ਸਮੇਂ ਤੋਂ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਫ਼ਿਲਮ ਦਾ ਟੀਜ਼ਰ ਜੂਨ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਰਧਾ ਦੇ ਬਿਲਕੁਲ ਵੱਖਰੇ ਅੰਦਾਜ਼ ਦੀ ਕਾਫ਼ੀ ਚਰਚਾ ਹੋਈ।ਹੁਣ 28 ਅਗਸਤ ਦੀ ਬਜਾਏ ਇਹ ਫ਼ਿਲਮ 4 ਦਸੰਬਰ 2026 ਨੂੰ ਰਿਲੀਜ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਲੀਜ਼ ਡੇਟ ਅੱਗੇ ਵਧਣ ਕਾਰਨ ਸ਼ਰਧਾ ਦੇ ਫੈਨਜ਼ ਨੂੰ ਫ਼ਿਲਮ ਦੇਖਣ ਲਈ ਕੁਝ ਹੋਰ ਇੰਤਜ਼ਾਰ ਕਰਨਾ ਪਵੇਗਾ।
‘ਈਠਾ’ ਇੱਕ ਬਾਇਓਪਿਕ ਫ਼ਿਲਮ ਹੈ, ਜਿਸ ਵਿੱਚ ਸ਼ਰਧਾ ਕਪੂਰ ਮਸ਼ਹੂਰ ਲਾਵਣੀ ਕਲਾਕਾਰ ਵਿਠਾਬਾਈ ਭਾਉ ਮਾਂਗ ਨਾਰਾਇਣਗਾਂਵਕਰ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ।ਫ਼ਿਲਮ ਵਿੱਚ ਸ਼ਰਧਾ ਤੋਂ ਇਲਾਵਾ ਰਣਦੀਪ ਹੁੱਡਾ ਅਤੇ ਜ਼ੀਸ਼ਾਨ ਅਯੂਬ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਟੀਜ਼ਰ ਵਿੱਚ ਸ਼ਰਧਾ ਦੇ ਕਿਰਦਾਰ ਅਤੇ ਮਿਊਜ਼ਿਕ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਕਾਰਨ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ।
ਜਾਣੋ Postpone ਦਾ ਕਾਰਨ
‘ਈਠਾ’ ਪਹਿਲਾਂ 28 ਅਗਸਤ ਨੂੰ ਰਿਲੀਜ਼ ਹੋਣੀ ਸੀ। ਇਸੇ ਦਿਨ ‘ਖੋਸਲਾ ਕਾ ਘੋਸਲਾ 2’ ਵੀ ਸਿਨੇਮਾਘਰਾਂ ਵਿੱਚ ਆਉਣੀ ਸੀ। ਇਸ ਕਾਰਨ ਦੋਵਾਂ ਫ਼ਿਲਮਾਂ ਵਿਚਕਾਰ ਬਾਕਸ ਆਫਿਸ ‘ਤੇ ਵੱਡਾ ਕਲੈਸ਼ ਦੇਖਣ ਨੂੰ ਮਿਲ ਸਕਦਾ ਸੀ।ਹੁਣ ‘ਈਠਾ’ ਦੀ ਰਿਲੀਜ਼ ਦਸੰਬਰ ਤੱਕ ਟਲਣ ਕਾਰਨ ਇਹ ਮੁਕਾਬਲਾ ਵੀ ਟਲ ਗਿਆ ਹੈ। ਇਸ ਤੋਂ ਇਲਾਵਾ ਸਿਧਾਰਥ ਮਲਹੋਤਰਾ ਦੀ ਫ਼ਿਲਮ ‘ਵੈਨ’ ਦੀ ਰਿਲੀਜ਼ ਡੇਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਇਹ ਫ਼ਿਲਮ 25 ਸਤੰਬਰ ਨੂੰ ਰਿਲੀਜ਼ ਹੋਵੇਗੀ।
11 ਸਤੰਬਰ ਨੂੰ ਹੋਵੇਗਾ ਵੱਡਾ ਬਾਕਸ ਆਫਿਸ ਕਲੈਸ਼
ਹਾਲਾਂਕਿ ਅਗਸਤ ਦੇ ਅੰਤ ਵਿੱਚ ਹੋਣ ਵਾਲਾ ਕਲੈਸ਼ ਹੁਣ ਟਲ ਗਿਆ ਹੈ, ਪਰ 11 ਸਤੰਬਰ ਨੂੰ ਬਾਕਸ ਆਫਿਸ ‘ਤੇ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦਿਨ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ‘ਹੈਵਾਨ’ ਅਤੇ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਦੀ ‘ਉੜਤਾ ਤੀਰ’ ਰਿਲੀਜ਼ ਹੋਣ ਦੀ ਜਾਣਕਾਰੀ ਹੈ।ਫਿਲਹਾਲ ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਨੂੰ ‘ਈਠਾ’ ਲਈ ਕੁਝ ਹੋਰ ਇੰਤਜ਼ਾਰ ਕਰਨਾ ਪਵੇਗਾ। ਹੁਣ ਇਹ ਫ਼ਿਲਮ 4 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
