Batwara 1947 Movie Review:ਸੰਨੀ ਦਿਓਲ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਦਮਦਾਰ ਅੰਦਾਜ਼ ਨਾਲ ਵਾਪਸੀ ਕਰ ਚੁੱਕੇ ਹਨ। 14 ਅਗਸਤ ਨੂੰ ਰਿਲੀਜ਼ ਹੋਈ ‘ਬਟਵਾਰਾ 1947’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਹੈ। ਖਾਸ ਗੱਲ ਇਹ ਹੈ ਕਿ ‘ਬਟਵਾਰਾ 1947 ਫਰਸਟ ਰਿਵਿਊ’ ਵੀ ਸਾਹਮਣੇ ਆ ਗਿਆ ਹੈ। ਰਿਵਿਊ ਵਿੱਚ ਫਿਲਮ ਦੀ ਕਹਾਣੀ ਨੂੰ ਦਿਲ ਛੂਹਣ ਵਾਲੀ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਸੰਨੀ ਦਿਓਲ ਸਮੇਤ ਪੂਰੀ ਸਟਾਰ ਕਾਸਟ ਦੀ ਅਦਾਕਾਰੀ ਦੀ ਵੀ ਖੂਬ ਤਾਰੀਫ਼ ਹੋ ਰਹੀ ਹੈ।
View this post on Instagram
ਬਟਵਾਰਾ 1947’ ਨੂੰ ਦੱਸਿਆ ਦਿਲ ਛੂਹਣ ਵਾਲੀ ਫਿਲਮ
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ‘ਬਟਵਾਰਾ 1947’ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਸੀ। ਫਿਲਮ ਨਿਰਮਾਤਾ ਰਮੇਸ਼ ਤਰਾਨੀ ਨੇ ਆਮਿਰ ਖਾਨ ਅਤੇ ਅਲੀ ਫਜ਼ਲ ਨਾਲ ‘ਬਟਵਾਰਾ 1947’ ਦੀ ਸਕ੍ਰੀਨਿੰਗ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਫਿਲਮ ਬਾਰੇ ਆਪਣੀ ਰਾਏ ਸਾਂਝੀ ਕੀਤੀ।ਰਮੇਸ਼ ਤਰਾਨੀ ਨੇ ਫਿਲਮ ਨੂੰ ਮਨੁੱਖਤਾ ਨਾਲ ਜੁੜੀ ਸੰਵੇਦਨਸ਼ੀਲ ਅਤੇ ਦਿਲ ਛੂਹਣ ਵਾਲੀ ਕਹਾਣੀ ਦੱਸਿਆ। ਉਨ੍ਹਾਂ ਕਿਹਾ ਕਿ ਫਿਲਮ ਇਤਿਹਾਸ ਦੇ ਮੁਸ਼ਕਲ ਦੌਰ ਦੌਰਾਨ ਮਨੁੱਖੀ ਭਾਵਨਾਵਾਂ ਅਤੇ ਹਮਦਰਦੀ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।ਰਮੇਸ਼ ਤਰਾਨੀ ਨੇ ‘ਬਟਵਾਰਾ 1947’ ਦੀ ਤਾਰੀਫ਼ ਕਰਦਿਆਂ ਇਸ ਨੂੰ ਦਿਲ ਨੂੰ ਛੂਹਣ ਵਾਲੀ ਫ਼ਿਲਮ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨੂੰ ‘ਪਹਿਲਾ ਦਿਨ, ਪਹਿਲਾ ਸ਼ੋਅ’ ਜ਼ਰੂਰ ਦੇਖਣਾ ਚਾਹੀਦਾ ਹੈ |
<
In a world torn apart, their story was a testament to courage.
Meet the people who lived through it all ⭐
Batwara 1947, in theatres from 14th August. pic.twitter.com/4UigCvLJ3K— Aamir Khan Productions (@AKPPL_Official) June 17, 2026
ਸੰਨੀ ਦਿਓਲ ਦੀ ਅਦਾਕਾਰੀ ਦੀ ਕੀਤੀ ਤਾਰੀਫ਼
ਰਮੇਸ਼ ਤਰਾਨੀ ਨੇ ਫਿਲਮ ਦੀ ਸਟਾਰ ਕਾਸਟ ਦੇ ਪ੍ਰਦਰਸ਼ਨ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਮੁਤਾਬਕ ਸੰਨੀ ਦਿਓਲ ਨੇ ਫਿਲਮ ਵਿੱਚ ਜ਼ਬਰਦਸਤ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਟੀ ਜ਼ਿੰਟਾ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰੀਟੀ ਜ਼ਿੰਟਾ ਨੂੰ ਵੱਡੇ ਪਰਦੇ ’ਤੇ ਸ਼ਾਨਦਾਰ ਅਦਾਕਾਰੀ ਕਰਦੇ ਦੇਖਣਾ ਵਧੀਆ ਤਜਰਬਾ ਹੈ।ਸ਼ਬਾਨਾ ਆਜ਼ਮੀ, ਅਲੀ ਫਜ਼ਲ ਅਤੇ ਕਰਨ ਦਿਓਲ ਦੇ ਕੰਮ ਦੀ ਵੀ ਤਾਰੀਫ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਅਭਿਮਨਿਊ ਸਿੰਘ ਦੇ ਕਿਰਦਾਰ ਨੂੰ ਵੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ।
ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਦੀ ਵੀ ਹੋਈ ਤਾਰੀਫ਼
ਰਮੇਸ਼ ਤਰਾਨੀ ਨੇ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤੋਸ਼ੀ ਨੇ ਮਨੁੱਖਤਾ ਅਤੇ ਭਾਵਨਾਵਾਂ ਨਾਲ ਜੁੜੀ ਕਹਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।ਉਨ੍ਹਾਂ ਮੁਤਾਬਕ ‘ਬਟਵਾਰਾ 1947’ ਇੱਕ ਮਜ਼ਬੂਤ ਸੰਦੇਸ਼ ਵਾਲੀ ਫਿਲਮ ਹੈ। ਰਮੇਸ਼ ਤਰਾਨੀ ਨੇ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਸਿਫਾਰਸ਼ ਵੀ ਕੀਤੀ ਹੈ।ਫਿਲਮ ਦੇ ਪਹਿਲੇ ਰਿਵਿਊ ਵਿੱਚ ਕਹਾਣੀ, ਅਦਾਕਾਰੀ ਅਤੇ ਨਿਰਦੇਸ਼ਨ ਦੀ ਤਾਰੀਫ਼ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਸਿਨੇਮਾਘਰਾਂ ਵਿੱਚ ਆਮ ਦਰਸ਼ਕ ਸੰਨੀ ਦਿਓਲ ਦੀ ‘ਬਟਵਾਰਾ 1947’ ਨੂੰ ਕਿੰਨਾ ਪਸੰਦ ਕਰਦੇ ਹਨ।

