Kangana & Ramdev Controversy : ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ‘Gen Z’ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕੰਗਨਾ ਦੀਆਂ ਟਿੱਪਣੀਆਂ ਤੋਂ ਬਾਅਦ ਯੋਗ ਗੁਰੂ ਰਾਮਦੇਵ ਨੇ ਉਨ੍ਹਾਂ ’ਤੇ ਤਿੱਖੀ ਟਿੱਪਣੀ ਕੀਤੀ ਸੀ। ਹੁਣ ਰਾਮਦੇਵ ਨੇ ਕੰਗਨਾ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਵਿਵਾਦ ਨੂੰ ਹੋਰ ਹਵਾ ਨਹੀਂ ਦੇਣਾ ਚਾਹੁੰਦੇ।
ਪੱਤਰਕਾਰਾਂ ਵੱਲੋਂ ਵਿਵਾਦ ਬਾਰੇ ਸਵਾਲ ਪੁੱਛੇ ਜਾਣ ’ਤੇ ਰਾਮਦੇਵ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਉਨ੍ਹਾਂ ਕਿਹਾ, “ਮੈਂ ਇਸ ਵਿਵਾਦ ਨੂੰ ਹਵਾ ਨਹੀਂ ਦੇਣਾ ਚਾਹੁੰਦਾ। ਪੂਰਾ ਦੇਸ਼ ਜਾਣਦਾ ਹੈ ਕਿ ਸਵਾਮੀ ਰਾਮਦੇਵ ਕੌਣ ਹਨ ਅਤੇ ਮੇਰਾ ਯੋਗਦਾਨ ਕੀ ਹੈ। ਇਸ ਲਈ ਮੈਂ ਹੋਛੇ ਲੋਕਾਂ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ।”ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਵੀ ਰਾਮਦੇਵ ਨੇ ਕਿਹਾ ਕਿ ਉਹ ਆਪਣੇ ਬਚਪਨ, ਜਵਾਨੀ ਜਾਂ ਪਿਛਲੇ ਮਾਮਲਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਅਜਿਹੇ ਲੋਕਾਂ ਬਾਰੇ ਚਰਚਾ ਕਰਨਾ ਚਾਹੁੰਦੇ ਹਨ।
ਕਿਵੇਂ ਸ਼ੁਰੂ ਹੋਇਆ ਕੰਗਨਾ ਅਤੇ ਰਾਮਦੇਵ ਵਿਚਾਲੇ ਵਿਵਾਦ?
ਦਰਅਸਲ, ਕੰਗਨਾ ਰਣੌਤ ਵੱਲੋਂ Gen Z ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ। ਕੰਗਨਾ ਨੇ ਨੌਜਵਾਨ ਪੀੜ੍ਹੀ ਬਾਰੇ ‘Gutter Generation’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ।ਇਸ ਮਾਮਲੇ ’ਤੇ ਰਾਮਦੇਵ ਨੇ ਕੰਗਨਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਕਿਸੇ ਨੂੰ ‘ਗਟਰ’ ਕਹਿਣਾ ਗਲਤ ਹੈ ਅਤੇ ਇਹ ਇੱਕ ਭ੍ਰਿਸ਼ਟ ਸੋਚ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਸੀ ਕਿ ਅੱਜ ਦੇ ਨੌਜਵਾਨ ਆਪਣੇ ਆਪ ਵਿੱਚ ਇੱਕ ਤਾਕਤ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕੰਗਨਾ ਨੇ ਵੀ ਦਿੱਤਾ ਸੀ ਕਰਾਰਾ ਜਵਾਬ
ਰਾਮਦੇਵ ਦੀਆਂ ਟਿੱਪਣੀਆਂ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਇੰਸਟਾਗ੍ਰਾਮ ਸਟੋਰੀ ਰਾਹੀਂ ਜਵਾਬ ਦਿੱਤਾ ਸੀ। ਕੰਗਨਾ ਨੇ ਰਾਮਦੇਵ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਦੀ ਜਵਾਨੀ ਜਾਂ ਬੈੱਡਰੂਮ ਬਾਰੇ ਸੁਪਨੇ ਨਾ ਦੇਖਣ।ਕੰਗਨਾ ਨੇ ਅੱਗੇ ਕਿਹਾ ਸੀ ਕਿ ਲੋਕ ਅਫਵਾਹਾਂ ਅਤੇ ਗੱਪਾਂ ਦੇ ਆਧਾਰ ’ਤੇ ਅੰਦਾਜ਼ੇ ਲਗਾ ਸਕਦੇ ਹਨ, ਪਰ ਉਨ੍ਹਾਂ ਨੇ ਰਾਮਦੇਵ ’ਤੇ ਵੀ ਕਈ ਸਵਾਲ ਚੁੱਕੇ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ ਕਦੇ ਵੀ ਸੁਪਰੀਮ ਕੋਰਟ ਵੱਲੋਂ ਝੂਠੇ ਜਾਂ ਧੋਖਾਧੜੀ ਵਾਲੇ ਡਾਕਟਰੀ ਦਾਅਵਿਆਂ ਨੂੰ ਲੈ ਕੇ ਝਿੜਕ ਨਹੀਂ ਪਈ।
‘ਮੈਨੂੰ ਮੇਰਾ ਕਿਰਦਾਰ ਨਾ ਦੱਸੋ’
ਕੰਗਨਾ ਨੇ ਆਪਣੇ ਜਵਾਬ ਵਿੱਚ ਰਾਮਦੇਵ ਨੂੰ ਇਹ ਵੀ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦਾ ਕਿਰਦਾਰ ਨਾ ਦੱਸਣ। ਕੰਗਨਾ ਦਾ ਦਾਅਵਾ ਸੀ ਕਿ “ਮੇਰਾ ਕਿਰਦਾਰ ਤੁਹਾਡੇ ਨਾਲੋਂ ਬਹੁਤ ਵਧੀਆ ਹੈ।”ਹੁਣ ਰਾਮਦੇਵ ਵੱਲੋਂ ਇਸ ਵਿਵਾਦ ਨੂੰ ਹੋਰ ਨਾ ਵਧਾਉਣ ਦੀ ਗੱਲ ਕਹਿਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਦੋਵਾਂ ਵਿਚਾਲੇ ਹੋਈ ਬਿਆਨਬਾਜ਼ੀ ਨੇ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਚਰਚਾ ਛੇੜ ਦਿੱਤੀ ਹੈ।ਫਿਲਹਾਲ ਰਾਮਦੇਵ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਇਸ ਵਿਵਾਦ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਹੁਣ ਦੇਖਣਾ ਹੋਵੇਗਾ ਕਿ ਕੰਗਨਾ ਵੱਲੋਂ ਇਸ ’ਤੇ ਕੋਈ ਹੋਰ ਪ੍ਰਤੀਕਿਰਿਆ ਆਉਂਦੀ ਹੈ ਜਾਂ ਨਹੀਂ।
