Delhi News: ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਦਿੱਲੀ ਦੀਆਂ ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਲਕਸ਼ਮੀ ਯੋਜਨਾ ਤਹਿਤ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2,500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ।ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪਹਿਲੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਸੌਂਪੇ। ਹਾਲਾਂਕਿ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਕਮ 1 ਸਤੰਬਰ ਨੂੰ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ।
2,500 ਲਾਭਪਾਤਰੀਆਂ ਨੂੰ ਦਿੱਤੇ ਮਨਜ਼ੂਰੀ ਪੱਤਰ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵੱਲ ਕਦਮ ਵਧਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਲਕਸ਼ਮੀ ਯੋਜਨਾ ਨੂੰ 1 ਅਗਸਤ ਤੋਂ ਲਾਗੂ ਕੀਤਾ ਗਿਆ ਹੈ।ਸਮਾਗਮ ਦੌਰਾਨ ਪਹਿਲੇ 2,500 ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ ਗਏ। ਸਰਕਾਰ ਮੁਤਾਬਕ ਬੈਂਕ ਖਾਤੇ ਅਤੇ CBDC ਵਾਲਿਟ ਖੁੱਲ੍ਹਣ ਤੋਂ ਬਾਅਦ 1 ਸਤੰਬਰ ਨੂੰ ਰਕਮ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ।
ਹਰ ਮਹੀਨੇ ਮਿਲਣਗੇ 2,500 ਰੁਪਏ
ਦਿੱਲੀ ਲਕਸ਼ਮੀ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2,500 ਰੁਪਏ ਦੇਣ ਦੀ ਵਿਵਸਥਾ ਹੈ। ਇਸ ਯੋਜਨਾ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਅਤੇ ਆਤਮਨਿਰਭਰ ਬਣਾਉਣਾ ਹੈ।ਦੱਸਿਆ ਗਿਆ ਹੈ ਕਿ ਇਸ ਰਕਮ ਵਿੱਚੋਂ 1,500 ਰੁਪਏ ਦੀ FD ਕੀਤੀ ਜਾਵੇਗੀ, ਜਦਕਿ ਬਾਕੀ 1,000 ਰੁਪਏ CBDC ਰਾਹੀਂ ਦਿੱਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਡਿਜੀਟਲ ਖਰਚਿਆਂ ਲਈ ਕੀਤੀ ਜਾ ਸਕੇਗੀ।ਸਰਕਾਰ ਮੁਤਾਬਕ ਇਸ ਯੋਜਨਾ ਲਈ ਹੁਣ ਤੱਕ 6 ਲੱਖ ਤੋਂ ਵੱਧ ਮਹਿਲਾਵਾਂ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ।
ਅਰਜ਼ੀ ਦਾ ਸਟੇਟਸ ਇੰਝ ਕਰੋ ਚੈੱਕ
ਜੇਕਰ ਤੁਸੀਂ ਦਿੱਲੀ ਲਕਸ਼ਮੀ ਯੋਜਨਾ ਲਈ ਅਰਜ਼ੀ ਦਿੱਤੀ ਹੈ ਤਾਂ ਆਪਣਾ Application Status ਆਨਲਾਈਨ ਚੈੱਕ ਕਰ ਸਕਦੇ ਹੋ।
ਸਟੇਟਸ ਚੈੱਕ ਕਰਨ ਦਾ ਤਰੀਕਾ
- ਸਭ ਤੋਂ ਪਹਿਲਾਂ ਦਿੱਲੀ ਲਕਸ਼ਮੀ ਯੋਜਨਾ ਦੇ ਅਧਿਕਾਰਤ ਪੋਰਟਲ ’ਤੇ ਜਾਓ।
- ਹੋਮਪੇਜ ’ਤੇ Track Application ਵਿਕਲਪ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
- ਆਪਣੀ ਜਨਮ ਮਿਤੀ ਅਤੇ ਸਕ੍ਰੀਨ ’ਤੇ ਦਿੱਤਾ CAPTCHA ਭਰੋ।
- Sign In ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੀ ਅਰਜ਼ੀ ਦਾ ਸਟੇਟਸ ਸਕ੍ਰੀਨ ’ਤੇ ਦਿਖਾਈ ਦੇਵੇਗਾ।
ਕਿਨ੍ਹਾਂ ਮਹਿਲਾਵਾਂ ਨੂੰ ਮਿਲੇਗਾ ਲਾਭ?
ਦਿੱਲੀ ਲਕਸ਼ਮੀ ਯੋਜਨਾ ਲਈ ਸਰਕਾਰ ਵੱਲੋਂ ਕੁਝ ਯੋਗਤਾ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ।
- ਮਹਿਲਾ ਦੀ ਉਮਰ 21 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਉਹ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਉਮਰ ਵਾਲੀ ਮਹਿਲਾ ਮੈਂਬਰ ਹੋਣੀ ਚਾਹੀਦੀ ਹੈ।
- ਪਰਿਵਾਰ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਮਹਿਲਾ ਦਿੱਲੀ ਦੀ ਰਜਿਸਟਰਡ ਵੋਟਰ ਹੋਣੀ ਚਾਹੀਦੀ ਹੈ।
- ਪਤੀ ਜਾਂ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦਾ ਅਰਜ਼ੀ ਦੀ ਤਾਰੀਖ ਤੱਕ ਘੱਟੋ-ਘੱਟ 10 ਸਾਲ ਤੋਂ ਦਿੱਲੀ ਦਾ ਵਸਨੀਕ ਹੋਣਾ ਜ਼ਰੂਰੀ ਹੈ।
- ਪਿਛਲੇ 12 ਮਹੀਨਿਆਂ ਦੌਰਾਨ ਪਰਿਵਾਰ ਦੀ ਬਿਜਲੀ ਖਪਤ 2,400 ਯੂਨਿਟ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਕੌਣ ਨਹੀਂ ਲੈ ਸਕੇਗਾ ਯੋਜਨਾ ਦਾ ਲਾਭ?
ਕੁਝ ਸ਼੍ਰੇਣੀਆਂ ਦੀਆਂ ਮਹਿਲਾਵਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਸਰਕਾਰੀ ਪੈਨਸ਼ਨ ਜਾਂ ਨਿਯਮਤ ਵਿੱਤੀ ਸਹਾਇਤਾ ਲੈਣ ਵਾਲੀਆਂ ਮਹਿਲਾਵਾਂ ਸ਼ਾਮਲ ਹਨ।ਇਸ ਤੋਂ ਇਲਾਵਾ ਇਨਕਮ ਟੈਕਸਦਾਤਾ, GST ਭਰਨ ਵਾਲੇ, ਸਰਕਾਰੀ ਕਰਮਚਾਰੀ ਅਤੇ ਜਨ ਪ੍ਰਤੀਨਿਧੀ ਵੀ ਯੋਜਨਾ ਲਈ ਯੋਗ ਨਹੀਂ ਹੋਣਗੇ।ਜੇਕਰ ਮਹਿਲਾ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਚਾਰ ਪਹੀਆ ਵਾਹਨ ਦਾ ਮਾਲਕ ਹੈ ਤਾਂ ਵੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਤਿੰਨ ਤੋਂ ਵੱਧ ਬੱਚੇ ਹੋਣ ਜਾਂ ਅਪਰਾਧਿਕ ਰਿਕਾਰਡ ਹੋਣ ਦੀ ਸਥਿਤੀ ਵਿੱਚ ਵੀ ਯੋਜਨਾ ਦੀਆਂ ਸ਼ਰਤਾਂ ਲਾਗੂ ਹੋਣਗੀਆਂ।
मेरी ओर से, मोदी जी की ओर से ये ₹2,500 की कोथली मैं आप सबको सौंपती हूं। तीज का सिंधारा आपको सौंपती हूं, ताकि आप सब बहनें खुशी के साथ इस अमाउंट को, दिल्ली लक्ष्मी योजना को अपने हित में इस्तेमाल कर सकें।#2500_का_वादा_पूरा#DelhiLakshmiYojana pic.twitter.com/1ShgcoIRNy
— Rekha Gupta (@gupta_rekha) August 26, 2026
ਪਹਿਲਾਂ ਕੇਜਰੀਵਾਲ ਸਰਕਾਰ ਨੇ ਵੀ ਸ਼ੁਰੂ ਕੀਤੀ ਸੀ ਯੋਜਨਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ AAP ਸਰਕਾਰ ਨੇ ‘ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਸੀ। ਇਸ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਯੋਗ ਮਹਿਲਾਵਾਂ ਨੂੰ ਹਰ ਮਹੀਨੇ 1,000 ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਸੀ।ਬਜਟ 2024-25 ਦੌਰਾਨ ਤਤਕਾਲੀ AAP ਸਰਕਾਰ ਨੇ ਇਸ ਯੋਜਨਾ ਲਈ 2,000 ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਸੀ।

