Asim Riaz-Vishal Aditya Singh Controversy: ਟੀਵੀ ਅਤੇ ਰਿਐਲਿਟੀ ਸ਼ੋਅ ਦੀ ਦੁਨੀਆ ਦੇ ਦੋ ਚਰਚਿਤ ਚਿਹਰਿਆਂ ਆਸਿਮ ਰਿਆਜ਼ ਅਤੇ ਵਿਸ਼ਾਲ ਆਦਿਤਿਆ ਸਿੰਘ ਵਿਚਾਲੇ ਸੋਸ਼ਲ ਮੀਡੀਆ ‘ਤੇ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਵਿਸ਼ਾਲ ਆਦਿਤਿਆ ਸਿੰਘ ਨੇ ਆਸਿਮ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦਿੰਦਿਆਂ ਕਈ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਬਿਨਾਂ ਕਿਸੇ ਲਾਗ-ਲਪੇਟ ਦੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ।ਵਿਸ਼ਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ, “ਐਕਸ ਬਿੱਗ ਬੌਸ ਕੰਟੈਸਟੈਂਟ, ਬਸ ਇਹੀ ਤੁਹਾਡੀ ਪਛਾਣ ਹੈ ਅਤੇ ਤੁਸੀਂ ਇੱਥੋਂ ਤੱਕ ਹੀ ਸੀਮਤ ਰਹਿ ਜਾਓਗੇ। ਆਸਿਮ ਭਾਈ, ਪਲੀਜ਼ ਸ਼ਾਂਤ ਰਹੋ ਅਤੇ ਬੋਲੋ ‘ਜੈ ਸ਼੍ਰੀ ਰਾਮ’।”
ਵਿਸ਼ਾਲ ਨੇ ਆਸਿਮ ਦੇ ਟੈਲੇਂਟ ‘ਤੇ ਵੀ ਕੱਸਿਆ ਤੰਜ
ਵਿਸ਼ਾਲ ਆਦਿਤਿਆ ਸਿੰਘ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਆਸਿਮ ਦੀਆਂ ਹੋਰ ਗਤੀਵਿਧੀਆਂ ਅਤੇ ਰੈਪਰ ਵਜੋਂ ਉਨ੍ਹਾਂ ਦੇ ਕੰਮ ‘ਤੇ ਵੀ ਤਿੱਖਾ ਤੰਜ ਕੱਸਿਆ। ਇੱਕ ਪੋਸਟ ਵਿੱਚ ਵਿਸ਼ਾਲ ਨੇ ਲਿਖਿਆ, “ਆਰਟ (ਰੈਪ) = 0%, ਬਕਵਾਸ ਟੈਲੇਂਟ = 100%”।ਇੱਕ ਹੋਰ ਪੋਸਟ ਵਿੱਚ ਉਨ੍ਹਾਂ ਨੇ ਤੰਜ ਕਰਦਿਆਂ ਕਿਹਾ ਕਿ ਸਾਈਕਿਆਟ੍ਰਿਸਟ ਦਾ ਨੰਬਰ ਭੇਜ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਊਜ਼ਿਕ ਸਕੂਲ ਅਤੇ ਜਿਮ ਕੂਪਨ ਭੇਜਣ ਦੀ ਗੱਲ ਵੀ ਲਿਖੀ।ਵਿਸ਼ਾਲ ਨੇ ਇੱਕ ਹੋਰ ਤਿੱਖੀ ਟਿੱਪਣੀ ਕਰਦਿਆਂ ਲਿਖਿਆ ਕਿ, “ਭਾਈ, ਇੰਜੈਕਸ਼ਨ ਨਾਲ ਸਿਰਫ਼ ਬਾਡੀ ਬਣਦੀ ਹੈ, ਦਿਮਾਗ ਲਈ ਵੀ ਕੁਝ ਦੇਖੋ।”
ਇਹ ਵੀ ਪੜ੍ਹੋ : ਨੂਰਪੁਰ ਬੇਦੀ ਤੋਂ ਨਾਇਬ ਸੈਣੀ ਦਾ ਵੱਡਾ ਦਾਅਵਾ! ਬੋਲੇ- ਪੰਜਾਬ ‘ਚ ਵੀ ਬਣੇਗੀ ਡਬਲ ਇੰਜਨ ਸਰਕਾਰ
ਕੀ ਹੈ ਆਸਿਮ ਅਤੇ ਵਿਸ਼ਾਲ ਵਿਚਾਲੇ ਪੂਰਾ ਵਿਵਾਦ?
ਇਹ ਪੋਸਟਾਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਆਸਿਮ ਰਿਆਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵਿਸ਼ਾਲ ਆਦਿਤਿਆ ਸਿੰਘ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਇਆ ਸੀ। ਆਸਿਮ ਨੇ ਵਿਸ਼ਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਹਰ ਜਗ੍ਹਾ ਉਨ੍ਹਾਂ ਦਾ ਨਾਮ ਲੈਣਾ ਬੰਦ ਕਰਨ। ਆਸਿਮ ਨੇ ਇਹ ਵੀ ਕਿਹਾ ਕਿ ਜੇਕਰ ਵਿਸ਼ਾਲ ਨੂੰ ਉਨ੍ਹਾਂ ਦਾ ਧਿਆਨ ਚਾਹੀਦਾ ਹੈ ਤਾਂ ਪੌਡਕਾਸਟ ਅਤੇ ਮੀਡੀਆ ਵਿੱਚ ਟਿੱਪਣੀਆਂ ਕਰਨ ਦੀ ਬਜਾਏ ਸਿੱਧਾ ਉਨ੍ਹਾਂ ਨੂੰ ਮੈਸੇਜ ਕਰਨ।ਦੋਵਾਂ ਵਿਚਾਲੇ ਇਸ ਬਿਆਨਬਾਜ਼ੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਚਰਚਾ ਤੇਜ਼ ਹੋ ਗਈ ਹੈ ਅਤੇ ਫੈਨਜ਼ ਆਪਣੇ-ਆਪਣੇ ਪਸੰਦੀਦਾ ਸਿਤਾਰੇ ਦੇ ਸਮਰਥਨ ਵਿੱਚ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਪੌਡਕਾਸਟ ਦੀਆਂ ਟਿੱਪਣੀਆਂ ਤੋਂ ਵੀ ਭੜਕੇ ਸਨ ਅਸੀਮ ਰਿਆਜ਼
ਦਰਅਸਲ,ਆਸਿਮ ਰਿਆਜ਼ ਹਾਲ ਹੀ ਵਿੱਚ ਆਪਣੇ ਬਾਰੇ ਪੌਡਕਾਸਟ ਅਤੇ ਮੀਡੀਆ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਵੀ ਖੁੱਲ੍ਹ ਕੇ ਬੋਲ ਚੁੱਕੇ ਹਨ। ਇੱਕ ਪੌਡਕਾਸਟ ਦੌਰਾਨ ਰਿਐਲਿਟੀ ਸ਼ੋਅਜ਼ ਵਿੱਚ TRP ਲਿਆਉਣ ਨੂੰ ਲੈ ਕੇ ਚਰਚਾ ਹੋਈ ਸੀ।ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਆਸਿਮ ਨੇ ਦਾਅਵਾ ਕੀਤਾ ਸੀ ਕਿ ਉਹ ਜਿੱਥੇ ਵੀ ਰਿਐਲਿਟੀ ਸ਼ੋਅ ਵਿੱਚ ਜਾਂਦੇ ਹਨ, ਉੱਥੇ TRP ਲਿਆਉਂਦੇ ਹਨ। ਨਾਲ ਹੀ ਉਨ੍ਹਾਂ ਨੇ ਟੀਵੀ ਇੰਡਸਟਰੀ ਦੇ ਕੁਝ ਲੋਕਾਂ ‘ਤੇ ਵੀ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਿਆ ਸੀ।
ਫਿਲਹਾਲ, ਆਸਿਮ ਰਿਆਜ਼ ਅਤੇ ਵਿਸ਼ਾਲ ਆਦਿਤਿਆ ਸਿੰਘ ਵਿਚਾਲੇ ਇਹ ਸੋਸ਼ਲ ਮੀਡੀਆ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਬਿਆਨਬਾਜ਼ੀ ਇੱਥੇ ਖਤਮ ਹੁੰਦੀ ਹੈ ਜਾਂ ਦੋਵੇਂ ਸਿਤਾਰੇ ਇੱਕ-ਦੂਜੇ ‘ਤੇ ਹੋਰ ਤਿੱਖੇ ਹਮਲੇ ਕਰਦੇ ਹਨ।
