ਇਨ੍ਹਾਂ ਝੁਮਕਿਆਂ ਨੂੰ ‘ਮਯੂਰ ਸਹਸ੍ਰ’ ਨਾਂ ਦਿੱਤਾ ਗਿਆ ਹੈ, ਜਿਸ ਦਾ ਅਰਥ ਹੈ ‘ਇੱਕ ਹਜ਼ਾਰ ਮੋਰ’। ਇਨ੍ਹਾਂ ਨੂੰ ਦੁਬਈ ਦੇ ਗੋਲਡ ਡਿਸਟ੍ਰਿਕਟ ਵਿੱਚ ਕੰਪਨੀ ਦੇ ਨਵੇਂ ਫਲੈਗਸ਼ਿਪ ਸਟੋਰ ‘ਜਿਊਲ ਆਫ਼ ਜੌਏ’ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ਗਿਨੀਜ਼ ਵਰਲਡ ਰਿਕਾਰਡ ਦੇ ਨੁਮਾਇੰਦਿਆਂ ਨੇ ਕੰਪਨੀ ਦੇ ਚੇਅਰਮੈਨ ਜੌਏ ਅਲੁੱਕਾਸ ਅਤੇ ਉਨ੍ਹਾਂ ਦੇ ਪੁੱਤਰ ਜੌਨ ਪੌਲ ਅਲੁੱਕਾਸ ਨੂੰ ਸਰਟੀਫਿਕੇਟ ਸੌਂਪੇ।
ਇਹ ਵੀ ਪੜੋ : ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ ਤੋਂ ਵਜਾਉਣਗੇ ਚੋਣ ਬਿਗਲ! 2027 ਲਈ ਕਾਂਗਰਸ ਨੇ ਖਿੱਚੀ ਤਿਆਰੀ
55 ਕਾਰੀਗਰਾਂ ਨੇ 5,840 ਘੰਟਿਆਂ ਵਿੱਚ ਕੀਤੇ ਤਿਆਰ
ਇਹ ਝੁਮਕੇ 22 ਕੈਰੇਟ ਸੋਨੇ ਨਾਲ ਬਣਾਏ ਗਏ ਹਨ ਅਤੇ ਇਨ੍ਹਾਂ ਦਾ ਕੁੱਲ ਭਾਰ 16.514 ਕਿਲੋਗ੍ਰਾਮ ਹੈ। ਇਨ੍ਹਾਂ ਦੀ ਲੰਬਾਈ 1.215 ਮੀਟਰ ਅਤੇ ਵਿਆਸ 0.682 ਮੀਟਰ ਹੈ। ਇਨ੍ਹਾਂ ਨੂੰ ਤਿਆਰ ਕਰਨ ਲਈ 55 ਕਾਰੀਗਰਾਂ ਨੇ ਕਈ ਮਹੀਨਿਆਂ ਤੱਕ ਮਿਹਨਤ ਕੀਤੀ ਅਤੇ ਕੁੱਲ 5,840 ਘੰਟੇ ਲਗਾਏ। ਇਨ੍ਹਾਂ ਦਾ ਡਿਜ਼ਾਈਨ ਮੋਰ ਤੋਂ ਪ੍ਰੇਰਿਤ ਹੈ ਅਤੇ ਰਵਾਇਤੀ ਦੱਖਣੀ ਏਸ਼ੀਆਈ ਝੁਮਕਿਆਂ ਦੀ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ।
ਕੀਮਤ ਲਗਭਗ 19 ਕਰੋੜ ਰੁਪਏ
ਕੰਪਨੀ ਨੇ ਇਨ੍ਹਾਂ ਝੁਮਕਿਆਂ ਦੀ ਅਧਿਕਾਰਤ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਦਿੱਤੇ ਗਏ ਅੰਦਾਜ਼ੇ ਮੁਤਾਬਕ, ਇਨ੍ਹਾਂ ਵਿੱਚ ਵਰਤੇ ਗਏ ਸੋਨੇ ਦੀ ਕੀਮਤ ਹੀ ਲਗਭਗ 19 ਕਰੋੜ ਰੁਪਏ ਬਣਦੀ ਹੈ। ਇਸ ਵਿੱਚ ਕਾਰੀਗਰੀ ਅਤੇ ਡਿਜ਼ਾਈਨ ਦਾ ਖ਼ਰਚਾ ਸ਼ਾਮਲ ਨਹੀਂ ਹੈ।ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਝੁਮਕੇ ਵਿਕਰੀ ਲਈ ਨਹੀਂ ਹਨ। ਇਨ੍ਹਾਂ ਨੂੰ ਦੁਬਈ ਦੇ ‘ਜਿਊਲ ਆਫ਼ ਜੌਏ’ ਸਟੋਰ ਵਿੱਚ ਲੋਕਾਂ ਦੇ ਦੇਖਣ ਲਈ ਸਥਾਈ ਤੌਰ ’ਤੇ ਰੱਖਿਆ ਜਾਵੇਗਾ।
