Punjab Health News: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੀਆਂ ਵੱਖ-ਵੱਖ ਸਿਹਤ ਯੋਜਨਾਵਾਂ, ਮੁਫ਼ਤ ਇਲਾਜ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਿਆ।
ਇਸ ਦੌਰਾਨ ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇੱਕ ਮਰੀਜ਼ ਦਾ ਮੁਫ਼ਤ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਮਰੀਜ਼ ਕਿਡਨੀ ਦੀ ਸੋਜ ਤੋਂ ਪੀੜਤ ਸੀ ਅਤੇ ਉਸ ਦਾ ਟਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ। ਖਾਸ ਗੱਲ ਇਹ ਰਹੀ ਕਿ ਇਲਾਜ ਦੌਰਾਨ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਗਿਆ।
ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ ਆਰਗਨ ਰੀਟਰੀਵਲ ਸੈਂਟਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਰਗਨ ਰੀਟਰੀਵਲ ਸੈਂਟਰਾਂ ਵਜੋਂ ਵਿਕਸਤ ਕੀਤਾ ਗਿਆ ਹੈ।ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਗੁਰਦੇ ਅਤੇ ਲਿਵਰ ਵਰਗੇ ਅੰਗਾਂ ਦੇ ਟਰਾਂਸਪਲਾਂਟ ਲਈ ਲੋੜੀਂਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਇਸ ਨਾਲ ਅੰਗਦਾਨ ਅਤੇ ਅੰਗ ਟਰਾਂਸਪਲਾਂਟ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਹੋਇਆ ਕਿਡਨੀ ਟਰਾਂਸਪਲਾਂਟ !!
ਕੈਬਿਨੇਟ ਮੰਤਰੀ @AAPbalbir ਨੇ ਸਾਂਝੀ ਕੀਤੀ ਜਾਣਕਾਰੀ
👉🏻 ਕਿਡਨੀ ਦੀ ਸੋਜ ਨਾਲ਼ ਪੀੜਤ ਸੀ ਮਰੀਜ਼
👉🏻 ਇਲਾਜ ਦੌਰਾਨ ਨਹੀਂ ਲੱਗਿਆ ਮਰੀਜ਼ ਦਾ ਇੱਕ ਵੀ ਪੈਸਾ
👉🏻 ਸਾਰੇ ਮੈਡੀਕਲ ਕਾਲਜ ਬਣਾ ਦਿੱਤੇ ਗਏ ਨੇ ਆਰਗਨ ਰੀਟਰੀਵਲ ਸੈਂਟਰ pic.twitter.com/YGVgiK9DJQ— AAP Punjab (@AAPPunjab) September 15, 2026
ਡਾਇਲਸਿਸ ਮਸ਼ੀਨਾਂ ਦੀ ਗਿਣਤੀ 110 ਤੋਂ ਵਧਾ ਕੇ 206 ਕੀਤੀ
ਸਿਹਤ ਮੰਤਰੀ ਨੇ ਪੰਜਾਬ ਵਿੱਚ ਡਾਇਲਸਿਸ ਸਹੂਲਤਾਂ ਦੇ ਵਿਸਥਾਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਡਾਇਲਸਿਸ ਮਸ਼ੀਨਾਂ ਦੀ ਗਿਣਤੀ 110 ਤੋਂ ਵਧਾ ਕੇ 206 ਕਰ ਦਿੱਤੀ ਗਈ ਹੈ।ਡਾ. ਬਲਬੀਰ ਸਿੰਘ ਮੁਤਾਬਕ ਪਹਿਲਾਂ ਪੰਜਾਬ ਵਿੱਚ ਕਰੀਬ 32 ਹਜ਼ਾਰ ਡਾਇਲਸਿਸ ਹੁੰਦੇ ਸਨ, ਜਦਕਿ ਹੁਣ ਇਹ ਗਿਣਤੀ ਵਧ ਕੇ 56 ਹਜ਼ਾਰ ਤੱਕ ਪਹੁੰਚ ਗਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ 10 ਲੱਖ ਰੁਪਏ ਦੇ ਸਿਹਤ ਕਾਰਡ ਦੀ ਸਹੂਲਤ ਤਹਿਤ 5.33 ਲੱਖ ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਵੀ ਡਾਇਲਸਿਸ ਕਰਵਾ ਰਹੇ ਹਨ।
ਇਹ ਵੀ ਪੜ੍ਹੋ :ਚੰਡੀਗੜ੍ਹ ’ਚ ਕਾਂਗਰਸ ਦਾ ਵੱਡਾ ਪ੍ਰਦਰਸ਼ਨ, ਸਚਿਨ ਪਾਇਲਟ ਸਮੇਤ ਕਈ ਆਗੂ ਹਿਰਾਸਤ ਤੋਂ ਬਾਅਦ ਰਿਹਾਅ
ਆਮ ਆਦਮੀ ਕਲੀਨਿਕਾਂ ਵਿੱਚ 96 ਲੱਖ ਲੋਕਾਂ ਦੀ ਸਕ੍ਰੀਨਿੰਗ
ਸਿਹਤ ਮੰਤਰੀ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵੀ ਅੰਕੜੇ ਪੇਸ਼ ਕੀਤੇ।ਉਨ੍ਹਾਂ ਦੱਸਿਆ ਕਿ ਹੁਣ ਤੱਕ ਆਮ ਆਦਮੀ ਕਲੀਨਿਕਾਂ ਵਿੱਚ 96 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਸਰਕਾਰ ਮੁਤਾਬਕ ਇਨ੍ਹਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 1,100 ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰ ਰੋਜ਼ਾਨਾ ਕਰੀਬ 3 ਲੱਖ ਲੋਕਾਂ ਨੂੰ ਯੋਗਾ ਕਰਵਾ ਰਹੇ ਹਨ।
<
ਪੰਜਾਬੀਆਂ ਲਈ ਮੁਹੱਈਆ ਕਰਵਾ ਰਹੇ ਹਾਂ ਬਿਹਤਰੀਨ ਸਿਹਤ ਸਹੂਲਤਾਂ !!
👉🏻 ਹੁਣ ਤੱਕ 96 ਲੱਖ ਲੋਕਾਂ ਦੀ ਆਮ ਆਦਮੀ ਕਲੀਨਿਕ ‘ਚ ਕੀਤੀ ਜਾ ਚੁੱਕੀ ਸਕ੍ਰੀਨਿੰਗ
👉🏻 ਸਿਖਲਾਈ ਪ੍ਰਾਪਤ 1100 ਟ੍ਰੇਨਰ ਪੰਜਾਬ ‘ਚ ਰੋਜ਼ 3 ਲੱਖ ਲੋਕਾਂ ਨੂੰ ਕਰਵਾਉਂਦੇ ਨੇ ਯੋਗਾ
👉🏻 4 ਮੈਡੀਕਲ ਕਾਲਜਾਂ ਵਿੱਚ ਬਦਲੇ ਜਾ ਸਕਣਗੇ ਗੁਰਦੇ
👉🏻 ਅੰਮ੍ਰਿਤ ਪ੍ਰੋਜੈਕਟ ਤਹਿਤ 1,080… pic.twitter.com/gRrCvTKsj1— AAP Punjab (@AAPPunjab) September 15, 2026
ਅੰਮ੍ਰਿਤ ਪ੍ਰੋਜੈਕਟ ਤਹਿਤ 1,080 ਦਿਲ ਦੇ ਮਰੀਜ਼ਾਂ ਦਾ ਇਲਾਜ
ਸਿਹਤ ਵਿਭਾਗ ਵੱਲੋਂ ਅੰਮ੍ਰਿਤ ਪ੍ਰੋਜੈਕਟ ਤਹਿਤ ਦਿਲ ਦੇ ਮਰੀਜ਼ਾਂ ਦੇ ਇਲਾਜ ਸਬੰਧੀ ਵੀ ਜਾਣਕਾਰੀ ਦਿੱਤੀ ਗਈ।ਵਿਭਾਗ ਮੁਤਾਬਕ ਇਸ ਪ੍ਰੋਜੈਕਟ ਤਹਿਤ ਹੁਣ ਤੱਕ 1,080 ਦਿਲ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ।ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਆਸਾਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਕਿਡਨੀ ਟਰਾਂਸਪਲਾਂਟ, ਡਾਇਲਸਿਸ, ਆਮ ਆਦਮੀ ਕਲੀਨਿਕਾਂ ਅਤੇ ਦਿਲ ਦੇ ਮਰੀਜ਼ਾਂ ਦੇ ਇਲਾਜ ਨਾਲ ਜੁੜੇ ਅੰਕੜੇ ਸਾਂਝੇ ਕੀਤੇ।ਸਰਕਾਰ ਮੁਤਾਬਕ ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਲੋਕਾਂ ਨੂੰ ਸਿਹਤ ਸੇਵਾਵਾਂ ਆਸਾਨੀ ਨਾਲ ਉਪਲਬਧ ਕਰਵਾਉਣਾ ਅਤੇ ਇਲਾਜ ਦੇ ਖਰਚੇ ਦਾ ਬੋਝ ਘਟਾਉਣਾ ਹੈ।
