ED Letter to DGP: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗੀ ਅਤੇ OSD ਰਾਜਬੀਰ ਘੁੰਮਣ ਨਾਲ ਜੁੜੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡਾ ਹੁਕਮ ਸੁਣਾਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਦੇ DGP ਨੂੰ ਭੇਜੇ ਗਏ ਪੱਤਰਾਂ ਵਿੱਚ ਲਗਾਏ ਗਏ ਦੋਸ਼ਾਂ ਦੀ ਹੁਣ CBI ਜਾਂਚ ਕਰੇਗੀ। ਹਾਈਕੋਰਟ ਨੇ CBI ਨੂੰ ਮਾਮਲੇ ਵਿੱਚ FIR ਦਰਜ ਕਰਕੇ ਜਾਂਚ ਕਰਨ ਅਤੇ ਦੋ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ED ਨੇ DGP ਨੂੰ ਕੀ ਲਿਖਿਆ ਸੀ?
ਪੰਜਾਬ ਦੇ DGP ਗੌਰਵ ਯਾਦਵ ਨੂੰ ED ਵੱਲੋਂ ਤਿੰਨ ਪੱਤਰ ਭੇਜੇ ਗਏ ਸਨ। ਇਨ੍ਹਾਂ ਪੱਤਰਾਂ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ, ਭੂਮੀ ਵਰਤੋਂ ਵਿੱਚ ਤਬਦੀਲੀ ਯਾਨੀ CLU ਮਾਮਲਿਆਂ, ਟੈਂਡਰਾਂ, ਲਾਇਸੈਂਸਿੰਗ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ ਸੀ।ED ਨੇ ਇਨ੍ਹਾਂ ਦੋਸ਼ਾਂ ਦੇ ਸਬੰਧ ਵਿੱਚ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ।
CM ਮਾਨ ਦੇ OSD ਰਾਜਬੀਰ ਘੁੰਮਣ ਦਾ ਵੀ ਨਾਮ
ED ਦੇ ਪੱਤਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦਾ ਨਾਮ ਵੀ ਸ਼ਾਮਲ ਸੀ।ED ਵੱਲੋਂ ਕੀਤੀ ਗਈ ਜਾਂਚ ਦੌਰਾਨ ਕਥਿਤ ਤੌਰ ’ਤੇ ਕੁਝ ਡਿਜੀਟਲ ਡਿਵਾਈਸਾਂ ਅਤੇ WhatsApp ਚੈਟਾਂ ਤੋਂ ਅਜਿਹੀ ਸਮੱਗਰੀ ਮਿਲਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਸਬੰਧੀ ਗੱਲਬਾਤ ਦਾ ਜ਼ਿਕਰ ਸੀ।ਹਾਲਾਂਕਿ ਇਹ ਦੋਸ਼ ਹਨ ਅਤੇ ਇਨ੍ਹਾਂ ਦੀ ਸੱਚਾਈ ਜਾਂ ਕਿਸੇ ਵਿਅਕਤੀ ਦੀ ਕਾਨੂੰਨੀ ਜ਼ਿੰਮੇਵਾਰੀ CBI ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
👉 The Punjab and Haryana High Court has exposed the mask of Bhagwant Mann’s honesty!
👉 BIG BREAKING: Despite repeated letters from the Enforcement Directorate regarding alleged corruption in the Chief Minister’s Office and residence, the Punjab and Haryana High Court has handed over the entire investigation to the CBI and directed it to submit a report within two months.
👉 The alleged activities involving Rajbir Ghuman, Nitin Guhaal, Jatin Guhaal and others are now expected to be exposed, and all those found involved will soon be caught.
👉 The manner in which Chier Secretary Topi Sinha alias KAP Sinha allegedly misled the court in the case concerning the employees’ DA, and the court’s reprimand of Topi Sinha, have also come under scrutiny.
👉 Now, the entire account, from Guru Dokhi to Arvind Kejriwal and Manish Sisodia, will be settled. Everyone involved will be held accountable.
👉 भगवंत मान की ईमानदारी का नकाब पंजाब और हरियाणा हाईकोर्ट ने उतारा!
👉 BIG BREAKING: मुख्यमंत्री दफ्तर और घर में हो रहे भ्रष्टाचार को लेकर ED द्वारा बार-बार लिखे जाने के बावजूद कार्रवाई न करने पर पंजाब और हरियाणा हाईकोर्ट ने सारी जांच CBI को दे दी है और 2 महीने में रिपोर्ट देने को कहा है!
👉 राजबीर घुम्मन, नितिन गुहाल, जतिन गुहाल समेत सबका पर्दाफाश होना है और सब जल्दी पकड़े जाएंगे!
👉 कर्मचारियों के DA के मामले में टोपी सिन्हा ने किस तरह कोर्ट को गुमराह किया और कोर्ट ने टोपी सिन्हा को जमकर फटकार लगाई!
👉 अब गुरु-दोखी से लेकर अरविंद केजरीवाल और मनीष सिसोदिया तक पूरा हिसाब होगा! सब पकड़े जाएंगे
👉*ਭਗਵੰਤ ਮਾਨ ਦੀ ਇਮਾਨਦਾਰੀ ਦਾ ਨਕਾਬ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਤਾਰਿਆ!*
👉BIG BREAKING: ਮੁੱਖ ਮੰਤਰੀ ਦਫ਼ਤਰ ਅਤੇ ਘਰ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ED ਵੱਲੋਂ ਬਾਰ-ਬਾਰ ਲਿਖਿਆ ਜਾਣ ਦੇ ਬਾਵਜੂਦ ਕਾਰਵਾਈ ਨਾ ਕਰਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੀ ਜਾਂਚ CBI ਨੂੰ ਦੇ ਦਿੱਤੀ ਹੈ ਤੇ 2 ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ!
👉ਰਾਜਬੀਰ ਘੁਮਣ, ਨਿਤਿਨ ਗੁਹਾਲ, ਜਤਿਨ ਗੁਹਾਲ ਸਮੇਤ ਸਭ ਦੇ ਪਰਦੇਫਾਸ਼ ਹੋਣੇ ਹਨ ਅਤੇ ਸਭ ਫੜੇ ਜਾਣਗੇ ਜਲਦੀ!
👉ਮੁਲਾਜਮਾਂ ਦੇ ਡੀ ਏ ਦੇ ਮਾਮਲੇ ਵਿਚ ਟੋਪੀ ਸਿਨ੍ਹਾ ਨੇ ਕਿਸ ਤਰ੍ਹਾ ਕੋਰਟ ਨੂੰ ਗੁਮਰਾਹ ਕੀਤਾ ਅਤੇ ਕੋਰਟ ਨੇ ਟੋਪੀ ਸਿਨ੍ਹਾ ਦੀ ਝਾੜਝੰਬ ਕੀਤੀ
👉ਹੁਣ ਗੁਰੂ-ਦੋਖੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੱਕ ਪੂਰਾ ਹਿਸਾਬ ਹੋਵੇਗਾ! ਸਭ ਫੜ੍ਹੇ ਜਾਣਗੇ
@AAPPunjab @BhagwantMann
@ArvindKejriwal @ptcnews @abpsanjha @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @htTweets @EconomicTimes @PTI_News @thetribunechd @ANI @ians_india— Bikram Singh Majithia (@bsmajithia) October 5, 2026
ਬਿਕਰਮ ਮਜੀਠੀਆ ਬੋਲੇ “ਸਭ ਫੜ੍ਹੇ ਜਾਣਗੇ”
ਮਾਮਲਾ ਹਾਈਕੋਰਟ ਤੱਕ ਕਿਵੇਂ ਪਹੁੰਚਿਆ?
ED ਵੱਲੋਂ DGP ਨੂੰ ਭੇਜੇ ਗਏ ਪੱਤਰਾਂ ’ਤੇ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ’ਤੇ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਵਕੀਲ ਨਿਖਿਲ ਸਰਾਫ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ।ਪਟੀਸ਼ਨ ਵਿੱਚ ED ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਤਬਾਦਲਿਆਂ ਤੋਂ ਲੈ ਕੇ CLU ਮਾਮਲਿਆਂ ਤੱਕ ਦੋਸ਼
ED ਦੀਆਂ ਚਿੱਠੀਆਂ ਵਿੱਚ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਵਿੱਚ ਦਖ਼ਲਅੰਦਾਜ਼ੀ ਤੋਂ ਇਲਾਵਾ ਟੈਂਡਰ ਸ਼ਰਤਾਂ, ਲਾਇਸੈਂਸਿੰਗ, ਜ਼ਮੀਨੀ ਲੈਣ-ਦੇਣ ਅਤੇ CLU ਮਾਮਲਿਆਂ ਨਾਲ ਜੁੜੀਆਂ ਬੇਨਿਯਮੀਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ।ਏਜੰਸੀ ਨੇ ਕੁਝ ਮਾਮਲਿਆਂ ਵਿੱਚ ਕਥਿਤ ਨਕਦ ਲੈਣ-ਦੇਣ ਅਤੇ ਸਰਕਾਰੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਸਬੰਧੀ ਜਾਣਕਾਰੀ ਮਿਲਣ ਦਾ ਦਾਅਵਾ ਵੀ ਕੀਤਾ ਸੀ।
ਹੁਣ CBI ਕਰੇਗੀ ਜਾਂਚ
ਹਾਈਕੋਰਟ ਦੇ ਹੁਕਮ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ CBI ਦੇ ਹੱਥ ਵਿੱਚ ਜਾਵੇਗੀ। ਅਦਾਲਤ ਨੇ CBI ਨੂੰ FIR ਦਰਜ ਕਰਕੇ ਜਾਂਚ ਸ਼ੁਰੂ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।ਹੁਣ CBI ਦੀ ਜਾਂਚ ਦੌਰਾਨ ED ਵੱਲੋਂ ਪੇਸ਼ ਕੀਤੀ ਗਈ ਸਮੱਗਰੀ, ਦੋਸ਼ਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ।
👉 हाईकोर्ट ने गुरु-दोखी के पिंजरे के तोते OSD राजबीर और बाकी तोतों की जांच CBI के हवाले कर दी है, अब गुरु-दोखी पंजाब के लोगों के टैक्स के करोड़ों रुपए फूंक कर सुप्रीम कोर्ट भाग रहा है अपने चूरी वाले तोतों को बचाने के लिए!
👉 मुलाजिमों के DA का केस जानबूझकर सुप्रीम कोर्ट में लटकाया जा रहा है जिसके बारे में पंजाब और हरियाणा हाईकोर्ट बार-बार पूछ रहा है, वहां पीपा मंत्री हरपाल चीमा के मुंह में दही जमी हुई है, पर अपने तोते राजबीर के लिए पूरी सरकार पब्बों भार हुई पड़ी है कि किसी तरह इसे बचा लें!
👉 पब्बों भार क्यों? क्योंकि तारें सीधी चंडीगढ़ से दिल्ली दरबार – केजरीवाल और सिसोदिया तक जाती हैं!
👉 बात साफ है – OSD ही वो तोता है जिसमें गुरु-दोखी की जान अटकी हुई है, तोता और उसके साथी तोते पकड़े गए तो सारा कुनबा और टोला अंदर होगा क्योंकि बताना पड़ेगा कि देसी घी वाली चूरी किस-किस ने खाई थी!
👉 ਹਾਈਕੋਰਟ ਨੇ ਗੁਰੂ-ਦੋਖੀ ਦੇ ਪਿੰਜਰੇ ਦੇ ਤੋਤੇ OSD ਰਾਜਬੀਰ ਤੇ ਬਾਕੀ ਤੋਤਿਆਂ ਦੀ ਜਾਂਚ CBI ਦੇ ਹਵਾਲੇ ਕਰਤੀ, ਹੁਣ ਗੁਰੂ-ਦੋਖੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਕਰੋੜਾਂ ਫੂਕ ਕੇ ਸੁਪਰੀਮ ਕੋਰਟ ਭੱਜ ਰਿਹਾ ਆਪਣੇ ਚੂਰੀ ਵਾਲੇ ਤੋਤਿਆਂ ਨੂੰ ਬਚਾਉਣ ਵਾਸਤੇ!
👉 ਮੁਲਾਜ਼ਮਾਂ ਦੇ DA ਦਾ ਕੇਸ ਜਾਣਬੁੱਝ ਕੇ ਸੁਪਰੀਮ ਕੋਰਟ ‘ਚ ਲਟਕਾਇਆ ਜਾ ਰਿਹਾ ਹੈ ਜਿਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਾਰ ਵਾਰ ਪੁੱਛ ਰਿਹਾ ਹੈ, ਉੱਥੇ ਪੀਪਾ ਮੰਤਰੀ ਹਰਪਾਲ ਚੀਮਾ ਦੇ ਮੂੰਹ ‘ਚ ਦਹੀਂ ਜੰਮੀ ਪਈ ਹੈ, ਪਰ ਆਪਣੇ ਤੋਤੇ ਰਾਜਬੀਰ ਲਈ ਪੂਰੀ ਸਰਕਾਰ ਪੱਬਾਂ ਭਾਰ ਹੋਈ ਪਈ ਹੈ ਕਿ ਕਿਸੇ ਤਰ੍ਹਾਂ ਇਸਨੂੰ ਬਚਾ ਲਈਏ!
👉 ਪੱਬਾਂ ਭਾਰ ਕਿਉਂ? ਕਿਉਂਕਿ ਤਾਰਾਂ ਸਿੱਧੀਆਂ ਚੰਡੀਗੜ੍ਹੋਂ ਦਿੱਲੀ ਦਰਬਾਰ – ਕੇਜਰੀਵਾਲ ਤੇ ਸਿਸੋਦੀਆ ਤੱਕ ਜਾਂਦੀਆਂ ਨੇ!
👉 ਗੱਲ ਸਾਫ ਹੈ – OSD ਹੀ ਉਹ ਤੋਤਾ ਹੈ ਜਿਹਦੇ ‘ਚ ਗੁਰੂ-ਦੋਖੀ ਦੀ ਜਾਨ ਅਟਕੀ ਹੋਈ ਹੈ, ਤੋਤਾ ਅਤੇ ਉਸਦੇ ਸਾਥੀ ਤੋਤੇ ਫੜ੍ਹੇ ਗਏ ਤਾਂ ਸਾਰਾ ਟੱਬਰ ਅਤੇ ਲਾਣਾ ਅੰਦਰ ਹੋਵੇਗਾ ਕਿਉਂਕਿ ਦੱਸਣਾ ਪੈਣਾ ਦੇਸੀ ਘਿਓ ਵਾਲੀ ਚੂਰੀ ਕਿਸ ਕਿਸ ਨੇ ਖਾਦੀ ਸੀ!
@ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress
@htTweets @EconomicTimes @PTI_News @thetribunechd— Ravneet Singh Bittu (@RavneetBittu) October 5, 2026
Ravneet Bittu ਦਾ ਵੱਡਾ ਬਿਆਨ: “OSD ਹੀ ਮੁੱਖ ਕੜੀ, ਤੋਤੇ ਫੜੇ ਤਾਂ ਸਾਰਾ ਲਾਣਾ ਅੰਦਰ!”
7 ਦਸੰਬਰ 2026 ਨੂੰ ਅਗਲੀ ਸੁਣਵਾਈ
ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ 2026 ਨੂੰ ਹੋਣੀ ਹੈ। ਇਸ ਦੌਰਾਨ CBI ਵੱਲੋਂ ਕੀਤੀ ਗਈ ਜਾਂਚ ਦੀ ਸਥਿਤੀ ਅਤੇ ਅਦਾਲਤ ਦੇ ਅਗਲੇ ਨਿਰਦੇਸ਼ ਅਹਿਮ ਰਹਿਣਗੇ।ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ CBI ਦੀ ਜਾਂਚ ਵਿੱਚ ED ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਮਾਮਲਾ ਅੱਗੇ ਕਿਹੜੀ ਦਿਸ਼ਾ ਲੈਂਦਾ ਹੈ।
ਇਹ ਵੀ ਪੜ੍ਹੋ :ਰਾਜਾ ਡੀ ਕਿੰਗ ਦਾ ਵੱਡਾ ਐਲਾਨ! 27 ਅਕਤੂਬਰ ਨੂੰ 11 ਲੋਕਾਂ ਨੂੰ ਮਿਲਣਗੇ iPhone 18 Pro Max
