254ਵੇਂ ਮੈਚ ਵਿੱਚ ਬਣਾਇਆ ਇਤਿਹਾਸਕ ਰਿਕਾਰਡ
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਜਿਵੇਂ ਹੀ ਵਿਰਾਟ ਕੋਹਲੀ ਨੇ 12 ਦੌੜਾਂ ਪੂਰੀਆਂ ਕੀਤੀਆਂ, ਉਹ ਇਸ ਇਤਿਹਾਸਕ ਉਪਲਬਧੀ ਤੱਕ ਪਹੁੰਚ ਗਏ। ਕੋਹਲੀ ਨੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦਿਆਂ ਹੁਣ ਤੱਕ 254 ਮੈਚਾਂ ਦੀਆਂ 251 ਪਾਰੀਆਂ ਵਿੱਚ 13,017 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 61.69 ਅਤੇ ਸਟ੍ਰਾਈਕ ਰੇਟ 95.42 ਰਿਹਾ ਹੈ। ਇਸ ਸਥਾਨ ‘ਤੇ ਉਨ੍ਹਾਂ ਦੇ ਨਾਮ 48 ਸੈਂਕੜੇ ਅਤੇ 69 ਅਰਧ ਸੈਂਕੜੇ ਦਰਜ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 183 ਦੌੜਾਂ ਹੈ।
ਰਿੱਕੀ ਪੋਂਟਿੰਗ ਦਾ ਰਿਕਾਰਡ ਤੋੜਿਆ
ਵਿਰਾਟ ਕੋਹਲੀ ਨੇ ਇਸ ਉਪਲਬਧੀ ਨਾਲ ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਰਿੱਕੀ ਪੋਂਟਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪੋਂਟਿੰਗ ਨੇ ਵਨਡੇ ਕ੍ਰਿਕਟ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦਿਆਂ 12,662 ਦੌੜਾਂ ਬਣਾਈਆਂ ਸਨ। ਹੁਣ ਕੋਹਲੀ ਉਨ੍ਹਾਂ ਤੋਂ 355 ਦੌੜਾਂ ਅੱਗੇ ਨਿਕਲ ਚੁੱਕੇ ਹਨ।ਇਸ ਸੂਚੀ ਵਿੱਚ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ 9,747 ਦੌੜਾਂ ਨਾਲ ਤੀਜੇ, ਦੱਖਣੀ ਅਫਰੀਕਾ ਦੇ ਜੈਕ ਕੈਲਿਸ 7,774 ਦੌੜਾਂ ਨਾਲ ਚੌਥੇ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 6,504 ਦੌੜਾਂ ਨਾਲ ਪੰਜਵੇਂ ਸਥਾਨ ‘ਤੇ ਹਨ।
ਭਾਰਤ-ਨਿਊਜ਼ੀਲੈਂਡ ਮੈਚ ਦਾ ਕੀ ਰਿਹਾ ਹਾਲ?
ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ 40.2 ਓਵਰਾਂ ਵਿੱਚ 185 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੂੰ ਜਿੱਤ ਲਈ 186 ਦੌੜਾਂ ਦਾ ਟੀਚਾ ਮਿਲਿਆ।ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 12 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ 64 ਦੌੜਾਂ ਬਣਾ ਲਈਆਂ ਸਨ। ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਮੀਂਹ ਕਾਰਨ ਜਦੋਂ ਖੇਡ ਰੋਕੀ ਗਈ ਤਾਂ ਸ਼ੁਭਮਨ ਗਿੱਲ 27 ਅਤੇ ਵਿਰਾਟ ਕੋਹਲੀ 29 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਸਨ।
ਇਸ ਤਰ੍ਹਾਂ ਕੋਹਲੀ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਤੀਜੇ ਨੰਬਰ ‘ਤੇ 13 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨਾ ਉਨ੍ਹਾਂ ਦੇ ਕਰੀਅਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਬਣ ਗਿਆ ਹੈ।
