ਗੈਰੀ ਸੰਧੂ ਨੇ ਹਾਰਦਿਕ ਪਾਂਡਿਆ ਦਾ ਕੀਤਾ ਸਵਾਗਤ
ਪੰਜਾਬ ਕਿੰਗਜ਼ ਨਾਲ ਹਾਰਦਿਕ ਪਾਂਡਿਆ ਦਾ ਨਾਂ ਜੁੜਨ ਤੋਂ ਬਾਅਦ ਪੰਜਾਬੀ ਗਾਇਕ ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਹੀ ਗੈਰੀ ਸੰਧੂ ਨੇ ਲਿਖਿਆ, “Welcome to Punjab My Friend”।ਗੈਰੀ ਸੰਧੂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਵੱਲੋਂ ਵੀ ਹਾਰਦਿਕ ਪਾਂਡਿਆ ਨੂੰ ਪੰਜਾਬ ਵਿੱਚ ਜੀ ਆਇਆਂ ਕਿਹਾ ਜਾ ਰਿਹਾ ਹੈ।
<
View this post on Instagram
ਹਾਰਦਿਕ ਪਾਂਡਿਆ ਨੇ ਵੀ ਸਾਂਝੀ ਕੀਤੀ ਆਪਣੀ ਪ੍ਰਤੀਕਿਰਿਆ
ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪਾਂਡਿਆ ਨੇ ਵੀ ਪੰਜਾਬ ਕਿੰਗਜ਼ ਦੀ ਜਰਸੀ ਵਿੱਚ ਆਪਣੀ ਤਸਵੀਰ ਸਾਂਝੀ ਕਰਕੇ ਨਵੀਂ ਟੀਮ ਨਾਲ ਜੁੜਨ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਪਤਾਨ ਸ਼੍ਰੇਅਸ ਅਈਅਰ ਅਤੇ ਕੋਚ ਰਿੱਕੀ ਪੋਂਟਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੂਰੀ ਟੀਮ ਦੇ ਨਾਲ ਖੜ੍ਹੇ ਹਨ।
ਹਾਰਦਿਕ ਦੀ ਇਸ ਪੋਸਟ ਨੂੰ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰਨ ਔਜਲਾ, ਏਪੀ ਢਿੱਲੋਂ, ਬੱਬਲ ਰਾਏ ਅਤੇ ਟੀਮ ਦੇ ਖਿਡਾਰੀ ਸ਼ਸ਼ਾਂਕ ਸਿੰਘ ਨੇ ਵੀ ਇਸ ਬਦਲਾਅ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ।
<
View this post on Instagram
ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿੱਚ ਹੋਏ ਸ਼ਾਮਲ
ਇਸ ਟ੍ਰੇਡ ਦੀ ਚਰਚਾ ਵਿਚਾਲੇ ਪੰਜਾਬ ਕਿੰਗਜ਼ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਦੀ ਟੀਮ ਨਾਲ ਜੁੜ ਗਏ ਹਨ। ਉਨ੍ਹਾਂ ਨੇ ਵੀਡੀਓ ਸੰਦੇਸ਼ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।
18-18 ਕਰੋੜ ਰੁਪਏ ਦੱਸੀ ਜਾ ਰਹੀ ਹੈ ਦੋਵਾਂ ਦੀ ਫੀਸ
ਇਸ ਟ੍ਰੇਡ ਡੀਲ ਤਹਿਤ ਦੋਵਾਂ ਖਿਡਾਰੀਆਂ ਦੀ ਫੀਸ 18-18 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ, ਇਸ ਟ੍ਰੇਡ ਅਤੇ ਫੀਸ ਸਬੰਧੀ ਅਧਿਕਾਰਤ ਜਾਣਕਾਰੀ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ।ਹੁਣ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ਲਈ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ ਅਤੇ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਕਿੰਨੇ ਵਿਕਟ ਹਾਸਲ ਕਰਦੇ ਹਨ।
