Arijit Singh On Lathicharge: ਦਿੱਲੀ ਵਿੱਚ CJP ਦੇ ‘ਸੰਸਦ ਮਾਰਚ’ ਦੌਰਾਨ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।ਗਾਇਕ ਨੇ ਵਿਦਿਆਰਥੀਆਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ।ਆਪਣੇ ਐਕਸ (X) ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਉਸਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਕੁੱਟਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ।
ਅਰਿਜੀਤ ਸਿੰਘ ਨੇ ਐਕਸ ‘ਤੇ ਲਿਖਿਆ, “ਤੁਸੀਂ ਹੁਣ ਵਿਦਿਆਰਥੀਆਂ ਨੂੰ ਕੁੱਟ ਰਹੇ ਹੋ? ਕੀ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ? ਹੈਲੋ ਨੇਤਾ,ਮੰਤਰੀ ….ਕਿ ਚੱਲ ਰਿਹਾ ਹੈ,ਭਰਾ? ਕੀ ਤੁਸੀਂ ਆਪਣੇ ਆਪ ਨੂੰ ਭਗਵਾਨ ਸਮਝਣ ਲੱਗ ਪਏ ਹੋ? ਸਭ ਕੁਝ ਯਾਦ ਰਹੇਗਾ। ਹਰ ਹਰ ਮਹਾਦੇਵ। ਇਹ ਯਾਦ ਰੱਖੋ: ਤਬਦੀਲੀ ਹੀ ਸੱਚਾਈ ਹੈ।”
