Bank Holiday in August 2026 : ਜੇਕਰ ਤੁਸੀਂ ਅਗਸਤ 2026 ਵਿੱਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਅਨੁਸਾਰ ਅਗਸਤ ਮਹੀਨੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਵਿੱਚ ਐਤਵਾਰ, ਦੂਜਾ ਅਤੇ ਚੌਥਾ ਸ਼ਨੀਵਾਰ, ਆਜ਼ਾਦੀ ਦਿਵਸ, ਰੱਖੜੀ ਅਤੇ ਕਈ ਸਥਾਨਕ ਤਿਉਹਾਰਾਂ ਦੀਆਂ ਛੁੱਟੀਆਂ ਸ਼ਾਮਲ ਹਨ।
ਹਾਲਾਂਕਿ, ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ, ਪਰ UPI, Internet Banking, Mobile Banking, ATM, Debit/Credit Card ਅਤੇ Online Fund Transfer ਵਰਗੀਆਂ ਡਿਜੀਟਲ ਸੇਵਾਵਾਂ ਆਮ ਦਿਨਾਂ ਵਾਂਗ ਚੱਲਦੀਆਂ ਰਹਿਣਗੀਆਂ।
ਅਗਸਤ 2026 ਵਿੱਚ ਬੈਂਕ ਕਦੋਂ ਰਹਿਣਗੇ ਬੰਦ?
2 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀ
4 ਅਗਸਤ (ਮੰਗਲਵਾਰ) – ਕੇਰ ਪੂਜਾ,ਅਗਰਤਲਾ (ਤ੍ਰਿਪੁਰਾ) ਵਿੱਚ ਬੈਂਕ ਬੰਦ ਰਹਿਣਗੇ। ਦੂਜੇ ਰਾਜਾਂ ਵਿੱਚ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ।
8 ਅਗਸਤ (ਦੂਜਾ ਸ਼ਨੀਵਾਰ) – ਦੇਸ਼ ਭਰ ਵਿੱਚ ਬੈਂਕ ਬੰਦ
9 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀ
13 ਅਗਸਤ (ਵੀਰਵਾਰ) – ਦੇਸ਼ ਭਗਤ ਦਿਵਸ (ਇੰਫਾਲ) ,ਮਣੀਪੁਰ ਵਿੱਚ ਬੈਂਕ ਬੰਦ ਰਹਿਣਗੇ।
15 ਅਗਸਤ (ਸ਼ਨੀਵਾਰ – ਆਜ਼ਾਦੀ ਦਿਵਸ,ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
16 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀ
19 ਅਗਸਤ (ਬੁੱਧਵਾਰ) – ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਯ ਬਹਾਦੁਰ ਜਯੰਤੀ,ਅਗਰਤਲਾ (ਤ੍ਰਿਪੁਰਾ) ਵਿੱਚ ਬੈਂਕ ਬੰਦ ਰਹਿਣਗੇ।
22 ਅਗਸਤ (ਚੌਥਾ ਸ਼ਨੀਵਾਰ) – ਦੇਸ਼ ਭਰ ਵਿੱਚ ਬੈਂਕ ਬੰਦ
23 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀ
25 ਅਗਸਤ (ਮੰਗਲਵਾਰ) – ਮਿਲਾਦ-ਉਨ-ਨਬੀ ਅਤੇ ਪਹਿਲਾ ਓਣਮ ਮੌਕੇ ‘ਤੇ ਕੋਚੀ ਅਤੇ ਤਿਰੂਵਨੰਤਪੁਰਮ (ਕੇਰਲ) ਅਤੇ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿੱਚ ਬੈਂਕ ਬੰਦ ਰਹਿਣਗੇ।
26 ਅਗਸਤ (ਬੁੱਧਵਾਰ) – ਈਦ-ਏ-ਮਿਲਾਦ, ਤਿਰੂਵੋਨਮ ਅਤੇ ਸਥਾਨਕ ਤਿਉਹਾਰਾਂ ਕਰਕੇ ਕਈ ਰਾਜਾਂ ਵਿੱਚ ਛੁੱਟੀ
28 ਅਗਸਤ (ਸ਼ੁੱਕਰਵਾਰ) – ਨਾਰਾਇਣ ਗੁਰੂ ਜਯੰਤੀ, ਅਯੰਕਾਲੀ ਜਯੰਤੀ ਅਤੇ ਪੰਗ-ਲਬਸੋਲ ਚੁਣਿੰਦੇ ਰਾਜ ਵਿੱਚ ਬੈਂਕ ਬੰਦ ਰਹਿਣਗੇ।
30 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀ
ਡਿਜੀਟਲ ਬੈਂਕਿੰਗ ਸੇਵਾਵਾਂ ਰਹਿਣਗੀਆਂ ਜਾਰੀ
ਭਾਵੇਂ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ, ਫਿਰ ਵੀ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ UPI, ATM, Mobile Banking, Internet Banking, NEFT, RTGS, IMPS ਅਤੇ Online Bill Payment ਵਰਗੀਆਂ ਡਿਜੀਟਲ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਉਪਲਬਧ ਰਹਿਣਗੀਆਂ। ਇਸ ਲਈ, ਜੇਕਰ ਤੁਹਾਨੂੰ ਨਕਦ ਜਮ੍ਹਾਂ ਕਰਵਾਉਣ, ਚੈੱਕ ਜਮ੍ਹਾਂ ਕਰਨ ਜਾਂ ਡਰਾਫਟ ਨਾਲ ਸਬੰਧਤ ਕੋਈ ਕੰਮ ਹੈ, ਤਾਂ ਬੈਂਕ ਜਾਣ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲਓ। ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।