Patiala Pitbull Attack News: ਪਟਿਆਲਾ ਦੇ ਘੂਮਨ ਨਗਰ ਵਿੱਚ ਪਿਟਬੁੱਲ ਕੁੱਤੇ ਦੇ ਹਮਲੇ ਨੇ ਦਹਿਸ਼ਤ ਪੈਦਾ ਕਰ ਦਿੱਤੀ। ਇੱਕ ਕੋਠੀ ਕਿਰਾਏ ’ਤੇ ਦੇਖਣ ਗਏ ਪਤੀ-ਪਤਨੀ ’ਤੇ ਘਰ ਅੰਦਰ ਮੌਜੂਦ ਪਿਟਬੁੱਲ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹੁਣ ਇਸ ਘਟਨਾ ਨਾਲ ਜੁੜੀ CCTV ਫੁਟੇਜ ਵੀ ਸਾਹਮਣੇ ਆਈ ਹੈ । ਜ਼ਖਮੀ ਪਤੀ ਅੰਕਿਤ ਸਭਰਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘੂਮਨ ਨਗਰ ਵਿੱਚ ਇੱਕ ਕੋਠੀ ਕਿਰਾਏ ’ਤੇ ਦੇਖਣ ਲਈ ਗਏ ਸਨ। ਜਿਵੇਂ ਹੀ ਦੋਵੇਂ ਕੋਠੀ ਦੇ ਬਾਹਰ ਪਹੁੰਚੇ ਤਾਂ ਉੱਥੇ ਮੌਜੂਦ ਪਿਟਬੁੱਲ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।ਅੰਕਿਤ ਮੁਤਾਬਕ, ਕੁੱਤੇ ਨੇ ਦੋਵਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਗਰਦਨ ਵੱਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਸ-ਪਾਸ ਦੇ ਲੋਕ ਮਦਦ ਲਈ ਪਹੁੰਚੇ ਅਤੇ ਕਿਸੇ ਤਰ੍ਹਾਂ ਦੋਵਾਂ ਨੂੰ ਕੁੱਤੇ ਤੋਂ ਬਚਾਇਆ।
ਮਹਿਲਾ ਦੀ ਬਾਂਹ ’ਚ ਗੰਭੀਰ ਸੱਟਾਂ, ਹੋਇਆ ਆਪਰੇਸ਼ਨ
ਹਮਲੇ ਵਿੱਚ ਅੰਕਿਤ ਦੀ ਪਤਨੀ ਦੀ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਡਾਕਟਰਾਂ ਵੱਲੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ।ਉੱਥੇ ਹੀ ਅੰਕਿਤ ਦੀਆਂ ਟਾਂਗਾਂ ਅਤੇ ਪਿੱਠ ’ਤੇ ਵੀ ਕਈ ਥਾਵਾਂ ’ਤੇ ਸੱਟਾਂ ਲੱਗੀਆਂ ਹਨ। ਉਸ ਦਾ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
Pitbull Owners ਲਈ ਵੱਡੀ Warning
ਅੰਕਿਤ ਸਭਰਵਾਲ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਤੇ ਦੇ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨੂੰ ਅਜਿਹੇ ਹਮਲੇ ਦਾ ਸ਼ਿਕਾਰ ਨਾ ਹੋਣਾ ਪਵੇ।ਇਹ ਘਟਨਾ ਉਨ੍ਹਾਂ ਲੋਕਾਂ ਲਈ ਵੀ ਚੇਤਾਵਨੀ ਹੈ ਜੋ ਘਰਾਂ ਵਿੱਚ ਸ਼ਕਤੀਸ਼ਾਲੀ ਕੁੱਤੇ ਰੱਖਦੇ ਹਨ। ਪਾਲਤੂ ਕੁੱਤਿਆਂ ਨੂੰ ਸੰਭਾਲਦੇ ਸਮੇਂ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਦੋਂ ਘਰ ਵਿੱਚ ਬਾਹਰੀ ਲੋਕ ਮੌਜੂਦ ਹੋਣ।
ਫਿਲਹਾਲ ਪੀੜਤ ਪਤੀ-ਪਤਨੀ ਦਾ ਇਲਾਜ ਜਾਰੀ ਹੈ ਅਤੇ ਪਰਿਵਾਰ ਵੱਲੋਂ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਨੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਹੈ।
