ਨਵੀਂ ਦਿੱਲੀ: Airtel ਯੂਜ਼ਰਜ਼ ਲਈ ਅਹਿਮ ਖ਼ਬਰ ਹੈ। ਕੰਪਨੀ ਨੇ ਆਪਣੇ ਅਧਿਕਾਰਤ ਪੋਰਟਲ ਤੋਂ ਕੁਝ ਲੋਕਪ੍ਰਿਯ ਰੀਚਾਰਜ ਪਲਾਨ ਹਟਾ ਦਿੱਤੇ ਹਨ। ਇਨ੍ਹਾਂ ਵਿੱਚ 299 ਰੁਪਏ ਵਾਲਾ ਪਲਾਨ ਵੀ ਸ਼ਾਮਲ ਹੈ। ਇਸ ਕਾਰਨ ਹੁਣ ਇਸ ਪਲਾਨ ਨਾਲ ਰੀਚਾਰਜ ਕਰਨ ਵਾਲੇ ਯੂਜ਼ਰਜ਼ ਨੂੰ ਹੋਰ ਵਿਕਲਪ ਚੁਣਨੇ ਪੈਣਗੇ।
ਰਿਪੋਰਟ ਮੁਤਾਬਕ Airtel ਨੇ ਹਾਲ ਹੀ ਵਿੱਚ ਆਪਣੇ ਪਲੇਟਫਾਰਮ ਤੋਂ ਕੁੱਲ 4 ਰੀਚਾਰਜ ਪਲਾਨ ਹਟਾਏ ਹਨ। ਇਨ੍ਹਾਂ ਵਿੱਚ 299 ਰੁਪਏ, 579 ਰੁਪਏ, 619 ਰੁਪਏ ਅਤੇ 649 ਰੁਪਏ ਵਾਲੇ ਪਲਾਨ ਸ਼ਾਮਲ ਹਨ।ਇਨ੍ਹਾਂ ਪਲਾਨਾਂ ਰਾਹੀਂ ਰੀਚਾਰਜ ਕਰਵਾਉਣ ਵਾਲੇ ਯੂਜ਼ਰਜ਼ ਨੂੰ ਹੁਣ ਕੰਪਨੀ ਵੱਲੋਂ ਉਪਲਬਧ ਹੋਰ ਪਲਾਨਾਂ ਵਿੱਚੋਂ ਚੋਣ ਕਰਨੀ ਪਵੇਗੀ।299 ਰੁਪਏ ਵਾਲਾ Airtel ਰੀਚਾਰਜ ਪਲਾਨ ਯੂਜ਼ਰਜ਼ ਵਿੱਚ ਕਾਫੀ ਲੋਕਪ੍ਰਿਯ ਸੀ। ਇਸ ਵਿੱਚ ਰੋਜ਼ਾਨਾ 1GB ਡਾਟਾ, ਅਨਲਿਮਟਿਡ ਕਾਲਿੰਗ ਅਤੇ ਹੋਰ ਫਾਇਦੇ ਮਿਲਦੇ ਸਨ।ਹੁਣ ਇਹ ਪਲਾਨ Airtel ਦੇ ਅਧਿਕਾਰਤ ਪੋਰਟਲ ’ਤੇ ਉਪਲਬਧ ਨਹੀਂ ਹੈ। ਇਸ ਦੀ ਥਾਂ ਯੂਜ਼ਰਜ਼ ਨੂੰ 349 ਰੁਪਏ ਵਾਲਾ ਪਲਾਨ ਲੈਣਾ ਪਵੇਗਾ।
ਹੁਣ 349 ਰੁਪਏ ਵਾਲੇ ਪਲਾਨ ’ਤੇ ਕਰਨਾ ਪਵੇਗਾ ਰੀਚਾਰਜ
299 ਰੁਪਏ ਵਾਲੇ ਪਲਾਨ ਦੀ ਥਾਂ 349 ਰੁਪਏ ਦਾ ਪਲਾਨ ਇੱਕ ਵਿਕਲਪ ਵਜੋਂ ਮੌਜੂਦ ਹੈ। ਇਸ ਵਿੱਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 2GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ 100 SMS ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।ਇਸ ਤਰ੍ਹਾਂ, ਜਿਹੜੇ ਯੂਜ਼ਰ ਪਹਿਲਾਂ 299 ਰੁਪਏ ਵਿੱਚ ਰੀਚਾਰਜ ਕਰਵਾਉਂਦੇ ਸਨ, ਉਨ੍ਹਾਂ ਨੂੰ ਹੁਣ ਇਸੇ ਤਰ੍ਹਾਂ ਦੇ ਫਾਇਦਿਆਂ ਲਈ 50 ਰੁਪਏ ਵੱਧ ਖਰਚ ਕਰਨੇ ਪੈ ਸਕਦੇ ਹਨ।
ਪਹਿਲਾਂ ਵੀ Airtel ਹਟਾ ਚੁੱਕਾ ਹੈ ਸਸਤਾ ਪਲਾਨ
ਇਹ ਪਹਿਲੀ ਵਾਰ ਨਹੀਂ ਹੈ ਜਦੋਂ Airtel ਨੇ ਆਪਣੇ ਪੋਰਟਲ ਤੋਂ ਕੋਈ ਲੋਕਪ੍ਰਿਯ ਰੀਚਾਰਜ ਪਲਾਨ ਹਟਾਇਆ ਹੋਵੇ। ਅਗਸਤ 2025 ਵਿੱਚ ਵੀ ਕੰਪਨੀ ਨੇ 249 ਰੁਪਏ ਵਾਲਾ ਆਪਣਾ ਸਸਤਾ ਰੀਚਾਰਜ ਪਲਾਨ ਹਟਾ ਦਿੱਤਾ ਸੀ।ਇਸ ਤੋਂ ਬਾਅਦ 299 ਰੁਪਏ ਵਾਲਾ ਪਲਾਨ 28 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨਾਂ ਵਿੱਚ ਕਾਫੀ ਲੋਕਪ੍ਰਿਯ ਹੋ ਗਿਆ ਸੀ। ਹੁਣ ਇਸ ਨੂੰ ਵੀ ਹਟਾਏ ਜਾਣ ਤੋਂ ਬਾਅਦ ਯੂਜ਼ਰਜ਼ ਨੂੰ ਨਵੇਂ ਵਿਕਲਪ ਦੇਖਣੇ ਪੈਣਗੇ।
ਕੀ Airtel ਲਿਆਏਗਾ ਨਵੇਂ ਰੀਚਾਰਜ ਪਲਾਨ?
Airtel ਵੱਲੋਂ ਕੁਝ ਪਲਾਨ ਹਟਾਏ ਜਾਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਨਵੇਂ ਰੀਚਾਰਜ ਪਲਾਨ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਨਵੇਂ ਪਲਾਨ ਕਦੋਂ ਪੇਸ਼ ਕੀਤੇ ਜਾਣਗੇ।ਇਸ ਲਈ Airtel ਯੂਜ਼ਰਜ਼ ਨੂੰ ਰੀਚਾਰਜ ਕਰਵਾਉਣ ਤੋਂ ਪਹਿਲਾਂ ਕੰਪਨੀ ਦੇ ਅਧਿਕਾਰਤ ਪੋਰਟਲ ਜਾਂ ਐਪ ’ਤੇ ਮੌਜੂਦਾ ਪਲਾਨ ਅਤੇ ਉਨ੍ਹਾਂ ਦੇ ਫਾਇਦੇ ਜ਼ਰੂਰ ਚੈੱਕ ਕਰ ਲੈਣੇ ਚਾਹੀਦੇ ਹਨ।
