ਨਵੀਂ ਦਿੱਲੀ: ਆਜ਼ਾਦੀ ਦਿਵਸ ਮੌਕੇ ਦਿੱਲੀ ਦੇ ਇੰਦਰਾ ਭਵਨ ਵਿੱਚ ਹੋਏ ਕਾਂਗਰਸ ਦੇ ਸਮਾਗਮ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਸਮਾਗਮ ਦੌਰਾਨ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਭਾਜਪਾ ਵੱਲੋਂ ਦੋਸ਼ ਲਗਾਇਆ ਗਿਆ ਕਿ ਸੋਨੀਆ ਗਾਂਧੀ ਨੇ ‘ਵੰਦੇ ਮਾਤਰਮ’ ਦਾ ਪੂਰਾ ਸੰਸਕਰਣ ਗਾਏ ਜਾਣ ’ਤੇ ਇਤਰਾਜ਼ ਜਤਾਇਆ।
ਇੰਦਰਾ ਭਵਨ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, CPP ਚੇਅਰਪਰਸਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਆਗੂ ਆਜ਼ਾਦੀ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ। ਇਸੇ ਸਮਾਗਮ ਦੀ ਇੱਕ ਵੀਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ BJP ਨੇ ਕਾਂਗਰਸ ’ਤੇ ਸਵਾਲ ਖੜ੍ਹੇ ਕੀਤੇ।
BJP ਨੇ ਸੋਨੀਆ ਗਾਂਧੀ ’ਤੇ ਲਗਾਏ ਦੋਸ਼
BJP ਦੇ ਰਾਸ਼ਟਰੀ ਮਹਾਸਚਿਵ (ਸੰਗਠਨ) ਬੀ.ਐੱਲ. ਸੰਤੋਸ਼ ਨੇ ਸੋਸ਼ਲ ਮੀਡੀਆ ’ਤੇ ਕਾਂਗਰਸ ਦੇ ਸਮਾਗਮ ਦੀ ਵੀਡੀਓ ਸਾਂਝੀ ਕਰਦਿਆਂ ਦੋਸ਼ ਲਗਾਇਆ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ‘ਵੰਦੇ ਮਾਤਰਮ’ ਦਾ ਪੂਰਾ ਸੰਸਕਰਣ ਗਾਏ ਜਾਣ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਸਨ।ਉੱਥੇ ਹੀ BJP ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ ਨੇ ਵੀ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਸਾਹਮਣੇ ਆਇਆ ਇਹ ਦ੍ਰਿਸ਼ ਕਾਂਗਰਸ ਦੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਵੰਦੇ ਮਾਤਰਮ’ ਦੇ ਗਾਇਨ ਦੌਰਾਨ ਸੋਨੀਆ ਗਾਂਧੀ ਵੱਲੋਂ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ।
सोनिया गांधी को ‘वंदे मातरम्’ की कुछ शुरुआती पंक्तियों के बाद ही इसे लेकर असहजता होने लगी। उन्होंने गीत रोकने का संकेत दिया। राहुल गांधी भी पूरे गायन के दौरान और राष्ट्रगीत समाप्त होने के बाद तक परेशान दिखे।
यही तो कांग्रेस की पुरानी दुविधा है — गांधी परिवार को भारत की… pic.twitter.com/q68oN6HNxb
— BJP (@BJP4India) August 15, 2026
ਕਾਂਗਰਸ ਨੇ BJP ਦੇ ਦੋਸ਼ਾਂ ਨੂੰ ਕੀਤਾ ਖਾਰਜ
ਦੂਜੇ ਪਾਸੇ ਕਾਂਗਰਸ ਨੇ BJP ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਕਾਂਗਰਸ ਮਹਾਸਚਿਵ ਜੈਰਾਮ ਰਮੇਸ਼ ਨੇ ਕਿਹਾ ਕਿ ਸੋਨੀਆ ਗਾਂਧੀ ਨੇ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਣ ਨੂੰ ਗਾਏ ਜਾਣ ਤੋਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ।ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਸਿਰਫ਼ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਲਈ ਕੁਰਸੀ ਮੰਗ ਰਹੀ ਸੀ। ਉਨ੍ਹਾਂ ਕਿਹਾ ਕਿ ਵੀਡੀਓ ਦੇ ਆਧਾਰ ’ਤੇ BJP ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
‘ਵੰਦੇ ਮਾਤਰਮ’ ਨੂੰ ਲੈ ਕੇ ਕਾਂਗਰਸ ਨੇ ਦਿੱਤਾ ਇਤਿਹਾਸਕ ਹਵਾਲਾ
ਜੈਰਾਮ ਰਮੇਸ਼ ਨੇ ਕਾਂਗਰਸ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ 28 ਅਕਤੂਬਰ 1937 ਨੂੰ ਕਲਕੱਤਾ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ‘ਵੰਦੇ ਮਾਤਰਮ’ ਦੇ ਸ਼ੁਰੂਆਤੀ ਅੰਸ਼ਾਂ ਨੂੰ ਕਾਂਗਰਸ ਦੇ ਸੈਸ਼ਨਾਂ ਵਿੱਚ ਗਾਉਣ ਦਾ ਫੈਸਲਾ ਕੀਤਾ ਗਿਆ ਸੀ।
ਉਨ੍ਹਾਂ ਮੁਤਾਬਕ ਇਹ ਫੈਸਲਾ ਰਬਿੰਦਰਨਾਥ ਟੈਗੋਰ ਦੀ ਸਲਾਹ ਤੋਂ ਬਾਅਦ ਲਿਆ ਗਿਆ ਸੀ। ਜੈਰਾਮ ਰਮੇਸ਼ ਨੇ ਕਿਹਾ ਕਿ ਉਦੋਂ ਤੋਂ ਕਾਂਗਰਸ ਦੇ ਸੈਸ਼ਨਾਂ ਅਤੇ ਪ੍ਰੋਗਰਾਮਾਂ ਵਿੱਚ ‘ਵੰਦੇ ਮਾਤਰਮ’ ਦੀਆਂ ਉਹ ਪੰਕਤੀਆਂ ਗਾਈਆਂ ਜਾਂਦੀਆਂ ਰਹੀਆਂ ਹਨ।ਕਾਂਗਰਸ ਨੇ ਇਹ ਵੀ ਸਪੱਸ਼ਟ ਕੀਤਾ ਕਿ 15 ਅਗਸਤ ਨੂੰ ਇੰਦਰਾ ਭਵਨ ਵਿੱਚ ‘ਵੰਦੇ ਮਾਤਰਮ’ ਦਾ ਪੂਰਾ ਸੰਸਕਰਣ ਗਾਏ ਜਾਣ ਨੂੰ ਲੈ ਕੇ ਕੋਈ ਵਿਵਾਦ ਨਹੀਂ ਸੀ ਅਤੇ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਮੁੱਦੇ ’ਤੇ BJP ਅਤੇ ਕਾਂਗਰਸ ਵਿਚਾਲੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ।
