Ananya Raj Death : ਬਾਲੀਵੁੱਡ ਇੰਡਸਟਰੀ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਭਰਦੀ ਹੋਈ ਅਦਾਕਾਰਾ ਅਨਨਿਆ ਰਾਜ ਦਾ ਮਹਿਜ਼ 27 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਕਰੀਬ ਇੱਕ ਮਹੀਨੇ ਤੱਕ ਜਨਤਕ ਨਹੀਂ ਕੀਤੀ। ਹੁਣ 15 ਅਗਸਤ ਨੂੰ ਪਰਿਵਾਰ ਨੇ ਅਨਨਿਆ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਫ਼ਿਲਮ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।
15 ਜੁਲਾਈ ਨੂੰ ਹੋਇਆ ਸੀ ਦੇਹਾਂਤ
ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਭਾਵੁਕ ਪੋਸਟ ਮੁਤਾਬਕ, ਅਨਨਿਆ ਰਾਜ ਦਾ ਦੇਹਾਂਤ 15 ਜੁਲਾਈ ਨੂੰ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਨੀਂਦ ਵਿੱਚ ਹੀ ਸ਼ਾਂਤੀ ਨਾਲ ਆਖਰੀ ਸਾਹ ਲਿਆ। ਪੋਸਟ ਵਿੱਚ ਇਹ ਵੀ ਦੱਸਿਆ ਗਿਆ ਕਿ ਅਨਨਿਆ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੀ ਸੀ।ਪਰਿਵਾਰ ਮੁਤਾਬਕ, ਇਨ੍ਹਾਂ ਮੁਸ਼ਕਲ ਹਾਲਾਤਾਂ ਤੋਂ ਬਾਹਰ ਨਿਕਲਣ ਲਈ ਅਨਨਿਆ ਨੇ ਇੱਕ ਯੋਧੇ ਵਾਂਗ ਸੰਘਰਸ਼ ਕੀਤਾ। ਪਰਿਵਾਰ ਨੇ ਲੋਕਾਂ ਨੂੰ ਅਨਨਿਆ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਨਾਲ ਹੀ ਇਸ ਔਖੇ ਸਮੇਂ ਵਿੱਚ ਪਰਿਵਾਰ ਦੀ ਨਿੱਜਤਾ ਅਤੇ ਸ਼ਾਂਤੀ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ।
ਕੌਣ ਸੀ ਅਨਨਿਆ ਰਾਜ?
ਮੁੰਬਈ ਵਿੱਚ ਪਲੀ-ਬੜ੍ਹੀ ਅਨਨਿਆ ਰਾਜ ਨੇ ਛੋਟੀ ਉਮਰ ਵਿੱਚ ਹੀ ਮਨੋਰੰਜਨ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਰੀਜਨਲ ਸਿਨੇਮਾ ਵਿੱਚ ਵੀ ਕੰਮ ਕੀਤਾ।
ਅਨਨਿਆ ਨੇ ਸਾਲ 2016 ਵਿੱਚ ਫ਼ਿਲਮ ‘7 Hours to Go’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ 2017 ਦੀ ਫ਼ਿਲਮ ‘ਦ ਫਾਈਨਲ ਐਗਜ਼ਿਟ’ ਅਤੇ 2019 ਵਿੱਚ ਰਿਲੀਜ਼ ਹੋਈ ਵਿਕਰਮ ਭੱਟ ਦੀ ਹਾਰਰ ਫ਼ਿਲਮ ‘ਘੋਸਟ’ ਵਿੱਚ ਵੀ ਨਜ਼ਰ ਆਈ ਸੀ।ਆਪਣੀ ਅਦਾਕਾਰੀ ਰਾਹੀਂ ਅਨਨਿਆ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
View this post on Instagram
27 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ
ਮਹਿਜ਼ 27 ਸਾਲ ਦੀ ਉਮਰ ਵਿੱਚ ਅਨਨਿਆ ਰਾਜ ਦਾ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਉਨ੍ਹਾਂ ਦੇ ਫੈਨਜ਼, ਪਰਿਵਾਰ ਅਤੇ ਕਰੀਬੀਆਂ ਲਈ ਬੇਹੱਦ ਦੁਖਦਾਈ ਹੈ। ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫ਼ਿਲਮ ਜਗਤ ਨਾਲ ਜੁੜੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਅਤੇ ਅਨਨਿਆ ਦੀਆਂ ਯਾਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਵੇ।
