ਮੁੰਬਈ: ਬਾਲੀਵੁੱਡ ਅਦਾਕਾਰ ਗੋਵਿੰਦਾ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ਵਿੱਚ ਐਂਟਰੀ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ਵਿੱਚ ਹਨ। ਪਿਛਲੇ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਉਹ ‘Rise and Fall 2’ ਵਿੱਚ ਕੰਟੈਸਟੈਂਟ ਵਜੋਂ ਨਜ਼ਰ ਆ ਸਕਦੇ ਹਨ। ਹੁਣ ਅਦਾਕਾਰ ਨੇ ਇਨ੍ਹਾਂ ਖ਼ਬਰਾਂ ’ਤੇ ਆਪਣੀ ਚੁੱਪੀ ਤੋੜਦਿਆਂ ਸਥਿਤੀ ਸਪੱਸ਼ਟ ਕੀਤੀ ਹੈ। ANI ਨਾਲ ਗੱਲਬਾਤ ਦੌਰਾਨ ਗੋਵਿੰਦਾ ਨੇ ਕਿਹਾ ਕਿ ਫਿਲਹਾਲ ਕਿਸੇ ਰਿਐਲਿਟੀ ਸ਼ੋਅ ਵਿੱਚ ਉਨ੍ਹਾਂ ਦੀ ਐਂਟਰੀ ਫਾਈਨਲ ਨਹੀਂ ਹੋਈ ਹੈ। ਉਨ੍ਹਾਂ ਮੁਤਾਬਕ ਸ਼ੋਅ ਨੂੰ ਲੈ ਕੇ ਗੱਲਬਾਤ ਜ਼ਰੂਰ ਚੱਲ ਰਹੀ ਹੈ, ਪਰ ਅਜੇ ਕੁਝ ਵੀ ਤੈਅ ਨਹੀਂ ਕੀਤਾ ਗਿਆ।ਅਦਾਕਾਰ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਭਵਿੱਖ ਵਿੱਚ ਕਿਸੇ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਬਿਆਨ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਗੋਵਿੰਦਾ ਖੁਦ ਕਿੰਨੇ ਰਿਐਲਿਟੀ ਸ਼ੋਅ ਦੇਖਦੇ ਹਨ?
ਜਦੋਂ ਗੋਵਿੰਦਾ ਤੋਂ ਪੁੱਛਿਆ ਗਿਆ ਕਿ ਕੀ ਉਹ ਖੁਦ ਰਿਐਲਿਟੀ ਸ਼ੋਅ ਦੇਖਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਮ ਤੌਰ ’ਤੇ ਰਿਐਲਿਟੀ ਸ਼ੋਅ ਜਾਂ ਟੀਵੀ ਨਿਊਜ਼ ਬਹੁਤ ਘੱਟ ਦੇਖਦੇ ਹਨ।ਉਨ੍ਹਾਂ ਦੱਸਿਆ ਕਿ ਜੇਕਰ ਸੋਸ਼ਲ ਮੀਡੀਆ ’ਤੇ ਕੋਈ ਰੀਲ ਉਨ੍ਹਾਂ ਨੂੰ ਪਸੰਦ ਆ ਜਾਵੇ ਤਾਂ ਉਹ ਉਸ ਨੂੰ ਅੱਗੇ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਅੱਪਡੇਟ ਨਹੀਂ ਰਹਿੰਦੇ, ਪਰ ਜੇਕਰ ਕੋਈ ਚੰਗੀ ਚੀਜ਼ ਹੋਵੇ ਤਾਂ ਉਸ ਨੂੰ ਜ਼ਰੂਰ ਦੇਖਦੇ ਹਨ।
ਇਹ ਵੀ ਪੜ੍ਹੋ : ਬਰਖ਼ਾਸਤ AIG ਰਾਜਜੀਤ ਸਿੰਘ ਦੀ ਮੋਹਾਲੀ ਕੋਰਟ ’ਚ ਪੇਸ਼ੀ, 5 ਦਿਨਾਂ ਦਾ ਪੁਲਿਸ ਰਿਮਾਂਡ
ਗਣਪਤੀ ਬੱਪਾ ਦੇ ਦਰਸ਼ਨ ਅਤੇ ਫਿਲਮ ਲਈ ਕੀਤੀ ਪ੍ਰਾਰਥਨਾ
ਗੋਵਿੰਦਾ ਨੇ ਗੱਲਬਾਤ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ, ਤਾਂ ਲੋਕਾਂ ਨੇ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ।ਅਦਾਕਾਰ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਫਿਲਮ ‘ਰੂਪਾ’ ਲਈ ਪ੍ਰਾਰਥਨਾ ਕਰਨ ਗਏ ਸਨ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਹ ਆਪਣੀ ਫਿਲਮ ‘ਲਕੀਰਾ’, ਜਿਸ ਵਿੱਚ ਕਰਿਸ਼ਮਾ ਕਪੂਰ ਨਾਲ ਕੰਮ ਕੀਤਾ ਸੀ, ਲਈ ਵੀ ਮੰਦਰ ਗਏ ਸਨ ਅਤੇ ਉਹ ਫਿਲਮ ਹਿੱਟ ਰਹੀ ਸੀ।ਇਸ ਵਾਰ ਉਹ ਰਾਣੀ ਸਵਰਨਕਾਰ ਨਾਲ ਮੰਦਰ ਪਹੁੰਚੇ ਅਤੇ ਆਪਣੀ ਫਿਲਮ ਲਈ ਪ੍ਰਾਰਥਨਾ ਕੀਤੀ। ਗੋਵਿੰਦਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਬਾਅਦ ਉੱਥੇ ਗਏ ਸਨ।
ਵਾਇਰਲ ਹੋ ਰਹੀ ਚਰਚਾ ’ਤੇ ਕੀ ਬੋਲੇ ਗੋਵਿੰਦਾ?
ਗੋਵਿੰਦਾ ਨੇ ਆਪਣੀ ਫਿਲਮ ਅਤੇ ਆਪਣੇ ਆਲੇ-ਦੁਆਲੇ ਬਣ ਰਹੀ ਚਰਚਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਿਲਮ ਦੀ ਸ਼ੁਰੂਆਤ ਹੋਈ ਹੈ ਅਤੇ ਇਹ ਕਾਫ਼ੀ ਵਾਇਰਲ ਹੋ ਰਹੀ ਹੈ।ਨਿੱਜੀ ਜ਼ਿੰਦਗੀ ਨਾਲ ਜੁੜੀ ਚਰਚਾ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਲੋਕ ਇਹ ਵੀ ਪ੍ਰਤੀਕਿਰਿਆ ਦੇ ਰਹੇ ਹਨ ਕਿ ਜੋ ਕੁਝ ਸ਼ੁਰੂ ਹੋ ਰਿਹਾ ਹੈ, ਉਸ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੋ ਰਹੀ ਹੈ।ਇਸ ’ਤੇ ਗੋਵਿੰਦਾ ਨੇ ਸਾਦਗੀ ਨਾਲ ਕਿਹਾ ਕਿ “ਪਤਾ ਨਹੀਂ ਲੋਕਾਂ ਨੂੰ ਕੀ ਤਕਲੀਫ਼ ਹੈ, ਅਸੀਂ ਫੇਮਸ ਹੋ ਰਹੇ ਹਾਂ ਤਾਂ।”
ਫਿਲਹਾਲ ਰਿਐਲਿਟੀ ਸ਼ੋਅ ਵਿੱਚ ਗੋਵਿੰਦਾ ਦੀ ਐਂਟਰੀ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਿਸੇ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਉਂਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 2027 ‘ਚ ਦੋ ਵਿਧਾਨ ਸਭਾ ਸੀਟਾਂ ਤੋਂ ਲੜ ਸਕਦੇ ਨੇ ਚੋਣ?
