ਸਰੀ: ਕੈਨੇਡਾ ਦੇ ਸਰੀ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਉਨ੍ਹਾਂ ਨੇ Lotto 6/49 Gold Ball Jackpot ਵਿੱਚ $32 ਮਿਲੀਅਨ ਕੈਨੇਡੀਅਨ ਡਾਲਰ ਜਿੱਤ ਲਏ। ਇਹ ਰਕਮ ਭਾਰਤੀ ਕਰੰਸੀ ਵਿੱਚ ਲਗਭਗ 217 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ (BCLC) ਨੇ 28 ਸਤੰਬਰ 2026 ਨੂੰ ਇਸ ਜਿੱਤ ਦੀ ਪੁਸ਼ਟੀ ਕੀਤੀ।
ਪਹਿਲਾਂ ਲੱਗਾ ਸਿਰਫ਼ $32 ਹਜ਼ਾਰ ਜਿੱਤੇ
ਅੰਮ੍ਰਿਤਪਾਲ ਨੇ 19 ਸਤੰਬਰ 2026 ਦੇ Lotto 6/49 ਡਰਾਅ ਦੀ ਟਿਕਟ ਸਰੀ ਤੋਂ ਖਰੀਦੀ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਕਾਰ ਵਿੱਚ ਬੈਠ ਕੇ BCLC Lotto! Mobile App ਰਾਹੀਂ ਟਿਕਟ ਸਕੈਨ ਕੀਤੀ।ਟਿਕਟ ਸਕੈਨ ਕਰਨ ਤੋਂ ਬਾਅਦ ਸਕਰੀਨ ’ਤੇ ਰਕਮ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਉਨ੍ਹਾਂ ਨੇ $32,000 ਜਿੱਤੇ ਹਨ। ਯਕੀਨ ਨਾ ਹੋਣ ’ਤੇ ਉਨ੍ਹਾਂ ਨੇ ਹੋਰ ਫੋਨਾਂ ਤੋਂ ਵੀ ਟਿਕਟ ਚੈੱਕ ਕੀਤੀ।ਫਿਰ ਜਦੋਂ ਜਿੱਤ ਦੀ ਪੁਸ਼ਟੀ ਹੋਈ ਤਾਂ ਪਤਾ ਲੱਗਾ ਕਿ ਇਹ $32 ਹਜ਼ਾਰ ਨਹੀਂ, ਸਗੋਂ $32 ਮਿਲੀਅਨ ਦਾ Gold Ball Jackpot ਹੈ।
ਜਿੱਤ ਦੀ ਪੁਸ਼ਟੀ ਹੋਣ ਤੋਂ ਬਾਅਦ ਅੰਮ੍ਰਿਤਪਾਲ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਨੂੰ ਇਹ ਖੁਸ਼ਖਬਰੀ ਦਿੱਤੀ।BCLC ਮੁਤਾਬਕ, ਇਹ ਖ਼ਬਰ ਸੁਣ ਕੇ ਉਨ੍ਹਾਂ ਦੀ ਭੈਣ ਭਾਵੁਕ ਹੋ ਗਈ ਅਤੇ ਰੋਣ ਲੱਗ ਪਈ। ਅੰਮ੍ਰਿਤਪਾਲ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ।
ਮਾਤਾ-ਪਿਤਾ ਅਤੇ ਭੈਣ ਲਈ ਕਰਨਗੇ ਖਰਚ
ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚਿਆ ਹੈ।ਉਨ੍ਹਾਂ ਦੀ ਯੋਜਨਾ ਆਪਣੇ ਮਾਤਾ-ਪਿਤਾ ਅਤੇ ਭੈਣ ਦੀ ਆਰਥਿਕ ਮਦਦ ਕਰਨ ਦੀ ਹੈ। ਇਸ ਤੋਂ ਇਲਾਵਾ ਉਹ ਪਰਿਵਾਰ ਲਈ ਘਰ ਖਰੀਦਣਾ ਅਤੇ ਕੁਝ ਗੱਡੀਆਂ ਲੈਣ ਦੀ ਵੀ ਯੋਜਨਾ ਬਣਾ ਰਹੇ ਹਨ।ਅੰਮ੍ਰਿਤਪਾਲ ਨੇ ਆਪਣੀ Dream Car Dodge Challenger ਦੱਸੀ ਹੈ।
ਸਰੀ ਦੇ 7-Eleven ਤੋਂ ਖਰੀਦੀ ਸੀ ਟਿਕਟ
BCLC ਦੇ ਅਨੁਸਾਰ, ਅੰਮ੍ਰਿਤਪਾਲ ਦੀ ਜੇਤੂ ਟਿਕਟ ਸਰੀ ਦੇ 152 Street ਅਤੇ 104 Avenue ਸਥਿਤ 7-Eleven ਤੋਂ ਖਰੀਦੀ ਗਈ ਸੀ।ਉਨ੍ਹਾਂ ਨੇ ਆਪਣਾ ਇਨਾਮ 23 ਸਤੰਬਰ 2026 ਨੂੰ BCLC ਦੇ ਵੈਨਕੂਵਰ ਦਫ਼ਤਰ ਵਿੱਚ ਕਲੇਮ ਕੀਤਾ। ਇਸ ਤੋਂ ਬਾਅਦ BCLC ਨੇ 28 ਸਤੰਬਰ ਨੂੰ ਉਨ੍ਹਾਂ ਦੀ ਜਿੱਤ ਬਾਰੇ ਜਨਤਕ ਤੌਰ ’ਤੇ ਜਾਣਕਾਰੀ ਜਾਰੀ ਕੀਤੀ।
ਇੱਕ ਟਿਕਟ ਨੇ ਬਦਲ ਦਿੱਤੀ ਪੂਰੀ ਜ਼ਿੰਦਗੀ
ਆਮ ਲਾਟਰੀ ਟਿਕਟ…
ਇੱਕ ਮੋਬਾਈਲ ਸਕੈਨ…
ਪਹਿਲਾਂ $32 ਹਜ਼ਾਰ ਸਮਝਿਆ…
ਪਰ ਅਸਲ ਵਿੱਚ ਨਿਕਲਿਆ $32 ਮਿਲੀਅਨ ਦਾ ਜੈਕਪਾਟ!
ਸਰੀ ਵਸਦੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਲਈ ਇਹ ਜਿੱਤ ਨਾ ਸਿਰਫ਼ ਉਨ੍ਹਾਂ ਦੀ, ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲਣ ਵਾਲੀ ਸਾਬਤ ਹੋਈ ਹੈ।
