ਨਵੀਂ ਦਿੱਲੀ: 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ (National Film Awards) ਦਾ ਐਲਾਨ ਹੋ ਗਿਆ ਹੈ, ਜਿਸ ਵਿੱਚ ‘ਆਰਟੀਕਲ 370’ ਨੇ ਸਭ ਤੋਂ ਵੱਡੀ ਉਪਲਬਧੀ ਹਾਸਲ ਕਰਦਿਆਂ ਸਰਵਸ੍ਰੇਸ਼ਠ ਫੀਚਰ ਫਿਲਮ (Best Feature Film) ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਹ ਫਿਲਮ 2019 ਵਿੱਚ ਸੰਵਿਧਾਨ ਦੇ ਇਸ ਅਨੁਛੇਦ (ਧਾਰਾ 370) ਨੂੰ ਹਟਾਏ ਜਾਣ ਨਾਲ ਜੁੜੀਆਂ ਘਟਨਾਵਾਂ ’ਤੇ ਅਧਾਰਿਤ ਹੈ।ਫਿਲਮ ਦੀ ਕਹਾਣੀ, ਨਿਰਦੇਸ਼ਨ ਅਤੇ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਊਰੀ ਨੇ ਇਸ ਨੂੰ ਇਹ ਮਾਣਯੋਗ ਪੁਰਸਕਾਰ ਦੇਣ ਦਾ ਫੈਸਲਾ ਕੀਤਾ।
ਯਾਮੀ ਗੌਤਮ ਬਣੀ ਬੈਸਟ ਅਦਾਕਾਰਾ
‘ਆਰਟੀਕਲ 370’ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਯਾਮੀ ਗੌਤਮ ਨੂੰ ਸਰਵਸ੍ਰੇਸ਼ਠ ਅਭਿਨੇਤਰੀ (Best Actress) ਦਾ ਰਾਸ਼ਟਰੀ ਪੁਰਸਕਾਰ ਮਿਲਿਆ।
ਮਮੂਟੀ ਅਤੇ ਕਾਰਤਿਕ ਆਰੀਅਨ ਨੇ ਸਾਂਝਾ ਕੀਤਾ ਬੈਸਟ ਅਦਾਕਾਰ ਦਾ ਖਿਤਾਬ
ਸਭ ਤੋਂ ਵੱਡੇ ਸਨਮਾਨਾਂ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਸਾਂਝੇ ਤੌਰ ‘ਤੇ ਕਾਰਤਿਕ ਆਰੀਅਨ ਅਤੇ ਮਲਿਆਲਮ ਸਿਨੇਮਾ ਦੇ ਦਿੱਗਜ ਅਦਾਕਾਰ ਮਾਮੂਟੀ ਨੂੰ ਦਿੱਤਾ ਗਿਆ। ਕਾਰਤਿਕ ਆਰੀਅਨ ਨੂੰ ਫਿਲਮ ‘ਚੰਦੂ ਚੈਂਪੀਅਨ’ ਵਿੱਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਦਾਕਾਰੀ ਲਈ ਇਹ ਸਨਮਾਨ ਮਿਲਿਆ, ਜਦਕਿ ਮਾਮੂਟੀ ਨੂੰ ਮਲਿਆਲਮ ਫਿਲਮ ‘ਬ੍ਰਹਮਯੁਗਮ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ।
‘ਕਲਕੀ 2898 AD’ ਨੇ ਵੀ ਮਾਰੀ ਬਾਜ਼ੀ
ਪੁਰਸਕਾਰਾਂ ਦਾ ਐਲਾਨ ਕਰਦਿਆਂ ਕੇਂਦਰੀ ਜੂਰੀ ਦੇ ਪ੍ਰਧਾਨ ਜੈਰਾਜ ਨੇ ਦੱਸਿਆ ਕਿ ਤੇਲਗੂ ਬਲਾਕਬਸਟਰ ‘ਕਲਕੀ 2898 AD’ ਨੂੰ ਸਰਵਸ੍ਰੇਸ਼ਠ ਪ੍ਰਸਿੱਧ ਫਿਲਮ (Best Popular Film Providing Wholesome Entertainment) ਦਾ ਪੁਰਸਕਾਰ ਦਿੱਤਾ ਗਿਆ। ਫਿਲਮ ਨੂੰ ਇਸ ਦੀ ਸ਼ਾਨਦਾਰ ਕਹਾਣੀ, ਵਿਜ਼ੂਅਲ ਇਫੈਕਟਸ ਅਤੇ ਦਰਸ਼ਕਾਂ ਵਿੱਚ ਵੱਡੀ ਲੋਕਪ੍ਰਿਯਤਾ ਲਈ ਸਨਮਾਨਿਤ ਕੀਤਾ ਗਿਆ।