ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੱਡਾ ਫੈਸਲਾ ਲੈਂਦਿਆਂ ਅੱਜ ਸਵੇਰੇ 7:30 ਵਜੇ ਤੋਂ 17 ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।
ਕਿਹੜੇ-ਕਿਹੜੇ ਸਟੇਸ਼ਨ ਰਹਿਣਗੇ ਬੰਦ?
ਬੰਦ ਕੀਤੇ ਗਏ ਸਟੇਸ਼ਨਾਂ ਵਿੱਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰ ਬਾਗ, ਸ਼ਿਵਾਜੀ ਸਟੇਡੀਅਮ ਅਤੇ ਝੰਡੇਵਾਲਨ ਸ਼ਾਮਲ ਹਨ।
ਇਨ੍ਹਾਂ ਸਟੇਸ਼ਨਾਂ ‘ਤੇ ਮਿਲੇਗੀ ਸਿਰਫ਼ ਇੰਟਰਚੇਂਜ ਸਹੂਲਤ
DMRC ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ‘ਤੇ ਯਾਤਰੀ ਸਿਰਫ਼ ਲਾਈਨ ਬਦਲ (Interchange) ਸਕਣਗੇ। ਇਨ੍ਹਾਂ ਸਟੇਸ਼ਨਾਂ ਤੋਂ ਨਾ ਤਾਂ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ ਅਤੇ ਨਾ ਹੀ ਨਵੇਂ ਯਾਤਰੀਆਂ ਨੂੰ ਦਾਖ਼ਲ ਹੋਣ ਦਿੱਤਾ ਜਾਵੇਗਾ।
ਯਾਤਰੀਆਂ ਲਈ ਜ਼ਰੂਰੀ ਐਡਵਾਈਜ਼ਰੀ
DMRC ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣਾ ਰੂਟ ਚੈੱਕ ਕਰਨ ਅਤੇ ਮੈਟਰੋ ਸੇਵਾਵਾਂ ਸਬੰਧੀ ਤਾਜ਼ਾ ਅਪਡੇਟਸ ‘ਤੇ ਨਜ਼ਰ ਰੱਖਣ। ਬੰਦ ਕੀਤੇ ਗਏ ਸਟੇਸ਼ਨ *ਅਗਲੇ ਨੋਟਿਸ ਤੱਕ ਬੰਦ* ਰਹਿਣਗੇ ਅਤੇ ਸਥਿਤੀ ਦੇ ਮੱਦੇਨਜ਼ਰ ਹੀ ਅਗਲਾ ਫੈਸਲਾ ਲਿਆ ਜਾਵੇਗਾ।
Service Update
Below mentioned Metro stations will be closed from 07:30 AM tomorrow (24th July, 2026) till further instructions. However, Interchange facility shall remain available at Rajiv Chowk, Mandi House and Central Secretariat.
1. Lok Kalyan Marg
2. Rajiv Chowk
3.…— Delhi Metro Rail Corporation (@OfficialDMRC) July 23, 2026