BRICS Summit 2026: ਨਵੀਂ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਵਾਲੇ 18ਵੇਂ BRICS ਸਿਖਰ ਸੰਮੇਲਨ ਤੋਂ ਪਹਿਲਾਂ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇੰਟੈਲੀਜੈਂਸ ਬਿਊਰੋ (IB) ਵੱਲੋਂ ਮਿਲੇ ਅਲਰਟ ਤੋਂ ਬਾਅਦ ਦਿੱਲੀ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਸੰਭਾਵਿਤ ਖਤਰਿਆਂ ਨੂੰ ਦੇਖਦੇ ਹੋਏ ਨਿਗਰਾਨੀ ਵਧਾ ਦਿੱਤੀ ਹੈ।
ਸੰਮੇਲਨ ਵਿੱਚ ਕਈ ਵਿਦੇਸ਼ੀ ਨੇਤਾਵਾਂ ਅਤੇ ਉੱਚ ਪੱਧਰੀ ਵਫ਼ਦਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਕਰਕੇ ਵੀਵੀਆਈਪੀ ਮੂਵਮੈਂਟ, ਸੰਮੇਲਨ ਸਥਾਨਾਂ, ਪ੍ਰਮੁੱਖ ਹੋਟਲਾਂ ਅਤੇ ਮਹੱਤਵਪੂਰਨ ਰੂਟਾਂ ‘ਤੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ।
ਦਿੱਲੀ ’ਚ ਕਿਉਂ ਵਧਾਈ ਗਈ ਸੁਰੱਖਿਆ?
ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਕੁਝ ਸੰਗਠਨ ਜਾਂ ਸਮੂਹ ਵੀਵੀਆਈਪੀ ਨੇਤਾਵਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ, ਸੁਰੱਖਿਆ ਪ੍ਰਬੰਧਾਂ ਦੀ ਉਲੰਘਣਾ ਕਰਨ ਜਾਂ ਵਿਰੋਧ ਪ੍ਰਦਰਸ਼ਨਾਂ ਰਾਹੀਂ ਸੰਮੇਲਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।ਖੁਫੀਆ ਜਾਣਕਾਰੀ ਵਿੱਚ ਕੰਧਾਂ ‘ਤੇ ਇਤਰਾਜ਼ਯੋਗ ਜਾਂ ਵਿਰੋਧੀ ਨਾਅਰੇ ਲਿਖਣ, ਡਰੋਨ ਉਡਾਉਣ ਅਤੇ ਵੀਵੀਆਈਪੀ ਰੂਟਾਂ ਵਿੱਚ ਦਾਖ਼ਲ ਹੋਣ ਵਰਗੀਆਂ ਸੰਭਾਵਿਤ ਕੋਸ਼ਿਸ਼ਾਂ ਦਾ ਵੀ ਸੰਕੇਤ ਮਿਲਿਆ ਹੈ।ਇਸ ਤੋਂ ਬਾਅਦ ਸੰਮੇਲਨ ਸਥਾਨ, ਵੱਡੇ ਹੋਟਲਾਂ, ਵੀਵੀਆਈਪੀ ਰੂਟਾਂ, ਸਰਕਾਰੀ ਇਮਾਰਤਾਂ ਅਤੇ ਪ੍ਰਮੁੱਖ ਟਰਾਂਸਪੋਰਟ ਹੱਬਾਂ ‘ਤੇ ਸੁਰੱਖਿਆ ਵਧਾਈ ਗਈ ਹੈ।
ਚੀਨ, ਰੂਸ ਅਤੇ ਹੋਰ ਸੰਵੇਦਨਸ਼ੀਲ ਮੁੱਦਿਆਂ ’ਤੇ ਨਜ਼ਰ
ਸੁਰੱਖਿਆ ਏਜੰਸੀਆਂ ਵੱਖ-ਵੱਖ ਸੰਭਾਵਿਤ ਖਤਰਿਆਂ ਦਾ ਮੁਲਾਂਕਣ ਕਰ ਰਹੀਆਂ ਹਨ। ਚੀਨ ਨਾਲ ਜੁੜੇ ਮੁੱਦਿਆਂ, ਤਿੱਬਤੀ ਵਿਰੋਧ ਪ੍ਰਦਰਸ਼ਨਾਂ ਅਤੇ ਰੂਸ ਨਾਲ ਸਬੰਧਤ ਸੰਵੇਦਨਸ਼ੀਲ ਮਾਮਲਿਆਂ ‘ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।ਇਸ ਤੋਂ ਇਲਾਵਾ, ਖਾਲਿਸਤਾਨ ਨਾਲ ਸਬੰਧਤ ਸੰਭਾਵਿਤ ਖ਼ਤਰੇ ਨੂੰ ਵੀ ਸੁਰੱਖਿਆ ਮੁਲਾਂਕਣ ਵਿੱਚ ਸ਼ਾਮਲ ਕੀਤਾ ਗਿਆ ਹੈ। ਏਜੰਸੀਆਂ ਨੂੰ ਸਮੇਂ-ਸਮੇਂ ‘ਤੇ ਇਸ ਮੁੱਦੇ ਨਾਲ ਸਬੰਧਤ ਈਮੇਲ ਅਤੇ ਹੋਰ ਜਾਣਕਾਰੀਆਂ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਵੀ ਨਿਗਰਾਨੀ
BRICS Summit ਤੋਂ ਪਹਿਲਾਂ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਵੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਹਨ। ਵਿਰੋਧ ਪ੍ਰਦਰਸ਼ਨਾਂ ਲਈ ਲੋਕਾਂ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ, ਭੜਕਾਊ ਸਮੱਗਰੀ, ਗ੍ਰੈਫਿਟੀ ਅਤੇ ਸੰਭਾਵਿਤ ਭੰਨਤੋੜ ਨਾਲ ਜੁੜੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਦਿੱਲੀ ਪੁਲਿਸ ਅਤੇ ਕੇਂਦਰੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਵਿਚਕਾਰ ਰੀਅਲ-ਟਾਈਮ ਜਾਣਕਾਰੀ ਸਾਂਝੀ ਕਰਨ ਲਈ ਤਾਲਮੇਲ ਵਧਾਇਆ ਗਿਆ ਹੈ।
300 ਕਿਲੋਮੀਟਰ ਦੇ ਘੇਰੇ ਵਿੱਚ ਹਵਾਈ ਪਾਬੰਦੀਆਂ
ਸੰਮੇਲਨ ਦੌਰਾਨ ਦਿੱਲੀ ਅਤੇ ਆਲੇ-ਦੁਆਲੇ ਦੇ ਹਵਾਈ ਖੇਤਰ ਵਿੱਚ ਵੀ ਵਿਸ਼ੇਸ਼ ਨਿਯਮ ਲਾਗੂ ਰਹਿਣਗੇ।ਜਾਣਕਾਰੀ ਮੁਤਾਬਕ 11 ਸਤੰਬਰ ਸਵੇਰੇ 7 ਵਜੇ ਤੋਂ 13 ਸਤੰਬਰ ਰਾਤ 11 ਵਜੇ ਤੱਕ ਦਿੱਲੀ ਅਤੇ ਇਸ ਦੇ 300 ਕਿਲੋਮੀਟਰ ਦੇ ਘੇਰੇ ਵਿੱਚ ਹਵਾਈ ਆਵਾਜਾਈ ਲਈ ਵਿਸ਼ੇਸ਼ ਪਾਬੰਦੀਆਂ ਲਾਗੂ ਰਹਿਣਗੀਆਂ।ਨਿਰਧਾਰਤ ਰੂਟਾਂ ‘ਤੇ ਚੱਲਣ ਵਾਲੀਆਂ ਨਿਯਮਤ ਯਾਤਰੀ ਉਡਾਣਾਂ ਅਤੇ ਓਵਰਫਲਾਈਟਾਂ ਲਈ ਵੀ ਉਚਾਈ ਸਬੰਧੀ ਨਿਯਮ ਲਾਗੂ ਹੋਣਗੇ।
ਸਫਦਰਜੰਗ ਹਵਾਈ ਅੱਡਾ ਅਤੇ ਰੋਹਿਣੀ ਹੈਲੀਪੈਡ ਬੰਦ
ਸੁਰੱਖਿਆ ਕਾਰਨਾਂ ਕਰਕੇ ਸਫਦਰਜੰਗ ਹਵਾਈ ਅੱਡਾ ਬੰਦ ਰਹੇਗਾ। ਹਾਲਾਂਕਿ ਐਮਰਜੈਂਸੀ, ਵੀਵੀਆਈਪੀ ਅਤੇ ਸੁਰੱਖਿਆ ਡਿਊਟੀ ਨਾਲ ਸਬੰਧਤ ਕੁਝ IAF ਅਤੇ BSF ਹੈਲੀਕਾਪਟਰਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।ਦੂਜੇ ਪਾਸੇ ਰੋਹਿਣੀ ਹੈਲੀਪੈਡ ਪੂਰੀ ਤਰ੍ਹਾਂ ਬੰਦ ਰਹੇਗਾ। ਨਿਰਧਾਰਤ ਸ਼੍ਰੇਣੀ ਤੋਂ ਬਾਹਰ ਆਉਣ ਵਾਲੇ ਜਹਾਜ਼ਾਂ ਜਾਂ ਹੈਲੀਕਾਪਟਰਾਂ ਲਈ ਉਡਾਣ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
11 ਤੋਂ 13 ਸਤੰਬਰ ਤੱਕ ਕੀ ਰਹੇਗਾ ਬੰਦ?
🔹 ਸਕੂਲ : 11 ਸਤੰਬਰ ਨੂੰ ਦਿੱਲੀ ਦੇ ਸਾਰੇ ਸਕੂਲ ਬੰਦ ਰਹਿਣਗੇ। ਇਸ ਵਿੱਚ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਸ਼ਾਮਲ ਹਨ।
🔹 ਸਰਕਾਰੀ ਦਫ਼ਤਰ : 11 ਸਤੰਬਰ ਨੂੰ ਦਿੱਲੀ ਦੇ ਸਰਕਾਰੀ ਦਫ਼ਤਰ, ਖੁਦਮੁਖਤਿਆਰ ਸੰਸਥਾਵਾਂ ਅਤੇ PSU ਵੀ ਬੰਦ ਰਹਿਣਗੇ।
🔹 ਰਾਸ਼ਟਰਪਤੀ ਭਵਨ ਅਤੇ ਅੰਮ੍ਰਿਤ ਉਦਯਨ :11 ਤੋਂ 13 ਸਤੰਬਰ ਤੱਕ ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਭਵਨ ਮਿਊਜ਼ੀਅਮ ਅਤੇ ਅੰਮ੍ਰਿਤ ਉਦਯਨ ਆਮ ਲੋਕਾਂ ਲਈ ਬੰਦ ਰਹਿਣਗੇ।
ਕੀ ਖੁੱਲ੍ਹਾ ਰਹੇਗਾ?
🔹 ਬੈਂਕ : ਦਿੱਲੀ ਵਿੱਚ 11 ਸਤੰਬਰ ਬੈਂਕ ਖੁੱਲ੍ਹੇ ਰਹਿਣਗੇ। RBI ਦੇ ਛੁੱਟੀਆਂ ਵਾਲੇ ਕੈਲੰਡਰ ਵਿੱਚ ਇਹ ਦਿਨ ਬੈਂਕ ਹਾਲੀਡੇ ਵਜੋਂ ਦਰਜ ਨਹੀਂ ਹੈ।
🔹 ਨਿੱਜੀ ਦਫ਼ਤਰ : ਨਿੱਜੀ ਦਫ਼ਤਰ ਵੀ 11 ਸਤੰਬਰ ਨੂੰ ਆਮ ਤੌਰ ‘ਤੇ ਖੁੱਲ੍ਹੇ ਰਹਿਣਗੇ।
🔹 ਦਿੱਲੀ ਮੈਟਰੋ : ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ‘ਤੇ ਸੇਵਾਵਾਂ ਚਾਲੂ ਰਹਿਣਗੀਆਂ। ਪਰ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਸਥਿਤ ਦਿੱਲੀ ਮੈਟਰੋ ਮਿਊਜ਼ੀਅਮ 11 ਤੋਂ 13 ਸਤੰਬਰ ਤੱਕ ਬੰਦ ਰਹੇਗਾ
🔹 ਕੈਬ ਸੇਵਾਵਾਂ : ਕੈਬ ਸੇਵਾਵਾਂ ਚਾਲੂ ਰਹਿਣਗੀਆਂ। ਹਾਲਾਂਕਿ ਵੀਵੀਆਈਪੀ ਮੂਵਮੈਂਟ ਦੌਰਾਨ ਕੁਝ ਪਾਬੰਦੀ ਵਾਲੇ ਇਲਾਕਿਆਂ ਵਿੱਚ ਪਿਕਅੱਪ ਅਤੇ ਡ੍ਰੌਪ ਦੀ ਇਜਾਜ਼ਤ ਨਾ ਮਿਲ ਸਕਦੀ ਹੈ।
#WATCH | Delhi | Around 500 CCTVs are installed in the Tughlak Road area to ensure complete security for the 18th BRICS Summit; Visuals from Delhi Police Control Room
Constable Hukum Singh says, “The whole route is covered by CCTVs. Within seconds, we can monitor and take… pic.twitter.com/VwjEaqNgFB
— ANI (@ANI) September 10, 2026
ਦਿੱਲੀ ਜਾਣ ਵਾਲਿਆਂ ਲਈ ਜ਼ਰੂਰੀ ਸਲਾਹ
ਜੇਕਰ ਤੁਸੀਂ 11 ਤੋਂ 13 ਸਤੰਬਰ ਵਿਚਕਾਰ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਐਡਵਾਈਜ਼ਰੀ ਅਤੇ ਰੂਟ ਡਾਇਵਰਸ਼ਨ ਦੀ ਜਾਣਕਾਰੀ ਜ਼ਰੂਰ ਚੈੱਕ ਕਰੋ।ਖਾਸ ਕਰਕੇ ਕੇਂਦਰੀ ਦਿੱਲੀ ਅਤੇ ਵੀਵੀਆਈਪੀ ਰੂਟਾਂ ਦੇ ਨੇੜੇ ਜਾਣ ਵਾਲੇ ਲੋਕ ਵਾਧੂ ਸਮਾਂ ਲੈ ਕੇ ਚੱਲਣ। ਮੈਟਰੋ ਨੂੰ ਵੀ ਵਿਕਲਪ ਵਜੋਂ ਵਰਤਿਆ ਜਾ ਸਕਦਾ ਹੈ।
