Yami Gautam Leaves Mumbai : ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਅਤੇ ਫਿਲਮਮੇਕਰ ਆਦਿਤਿਆ ਧਰ ਨੇ ਮੁੰਬਈ ਛੱਡ ਕੇ ਹਿਮਾਚਲ ਪ੍ਰਦੇਸ਼ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਮੰਡੀ ਜ਼ਿਲ੍ਹੇ ਵਿੱਚ ਸਥਿਤ ਆਪਣੇ ਪੁਰਾਣੇ ਹੈਰੀਟੇਜ ਘਰ ਵਿੱਚ ਸ਼ਿਫਟ ਹੋ ਗਿਆ ਹੈ। ਹਾਲਾਂਕਿ, ਫਿਲਮਾਂ ਨਾਲ ਜੁੜੇ ਕੰਮ ਲਈ ਦੋਵਾਂ ਦਾ ਮੁੰਬਈ ਆਉਣਾ-ਜਾਣਾ ਜਾਰੀ ਰਹੇਗਾ।
ਇਸੇ ਘਰ ਵਿੱਚ ਹੋਇਆ ਸੀ ਵਿਆਹ
ਯਾਮੀ ਗੌਤਮ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਹੋਇਆ ਹੈ। ਵਿਆਹ ਤੋਂ ਪਹਿਲਾਂ ਹੀ ਯਾਮੀ ਨੇ ਮੰਡੀ ਦੇ ਗੋਹਰ ਇਲਾਕੇ ਵਿੱਚ ਕਰੀਬ 25 ਏਕੜ ਜ਼ਮੀਨ ’ਤੇ ਬਣਿਆ 100 ਸਾਲ ਪੁਰਾਣਾ ਹੈਰੀਟੇਜ ਘਰ ਖਰੀਦਿਆ ਸੀ।ਇਹ ਘਰ ਲੱਕੜ ਅਤੇ ਪੱਥਰ ਨਾਲ ਬਣਿਆ ਹੋਇਆ ਹੈ। ਘਰ ਦੇ ਆਲੇ-ਦੁਆਲੇ ਵੱਡੇ ਬਗੀਚੇ ਹਨ, ਜਿੱਥੇ ਸੇਬ, ਆਲੂ, ਆਲੂਬੁਖਾਰਾ ਅਤੇ ਅਦਰਕ ਵਰਗੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ।
ਯਾਮੀ ਗੌਤਮ ਅਤੇ ਆਦਿਤਿਆ ਧਰ ਨੇ 4 ਜੂਨ 2021 ਨੂੰ ਇਸੇ ਹਿਮਾਚਲੀ ਪ੍ਰਾਪਰਟੀ ਵਿੱਚ ਵਿਆਹ ਕੀਤਾ ਸੀ। ਹੁਣ ਵਿਆਹ ਤੋਂ ਕਰੀਬ ਪੰਜ ਸਾਲ ਬਾਅਦ ਇਸ ਜੋੜੇ ਨੇ ਇਸੇ ਘਰ ਨੂੰ ਆਪਣਾ ਸਥਾਈ ਟਿਕਾਣਾ ਬਣਾਉਣ ਦਾ ਫੈਸਲਾ ਕੀਤਾ ਹੈ।
ਮੁੰਬਈ ਵਿੱਚ ਕਿਰਾਏ ਦੇ ਘਰ ’ਚ ਰਹਿੰਦੇ ਸਨ
ਹਿਮਾਚਲ ਸ਼ਿਫਟ ਹੋਣ ਤੋਂ ਪਹਿਲਾਂ ਯਾਮੀ ਅਤੇ ਆਦਿਤਿਆ ਮੁੰਬਈ ਦੇ ਖਾਰ ਵੈਸਟ ਇਲਾਕੇ ਵਿੱਚ ਇੱਕ ਵੱਡੇ ਅਪਾਰਟਮੈਂਟ ਵਿੱਚ ਰਹਿੰਦੇ ਸਨ। ਫਿਲਮਾਂ ਦੇ ਕੰਮ ਕਾਰਨ ਮੁੰਬਈ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ, ਪਰ ਹੁਣ ਦੋਵੇਂ ਸ਼ਾਂਤ ਅਤੇ ਕੁਦਰਤੀ ਮਾਹੌਲ ਵਿੱਚ ਰਹਿਣਾ ਪਸੰਦ ਕਰ ਰਹੇ ਹਨ।
ਯਾਮੀ ਗੌਤਮ ਅਤੇ ਆਦਿਤਿਆ ਧਰ ਮਈ 2024 ਵਿੱਚ ਇੱਕ ਬੇਟੇ ਦੇ ਮਾਤਾ-ਪਿਤਾ ਬਣੇ ਸਨ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਵੇਦਾਵਿਦ ਰੱਖਿਆ ਹੈ। ਦੋਵੇਂ ਆਪਣੇ ਬੇਟੇ ਦੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਸਾਵਧਾਨ ਰਹਿੰਦੇ ਹਨ ਅਤੇ ਉਸਦਾ ਚਿਹਰਾ ਜਨਤਕ ਤੌਰ ’ਤੇ ਦਿਖਾਉਣ ਤੋਂ ਬਚਦੇ ਹਨ।
ਇਹ ਵੀ ਪੜ੍ਹੋ : ਕਪੂਰਥਲਾ ’ਚ ਵਿਦੇਸ਼ ਭੇਜਣ ਦੇ ਨਾਂ ’ਤੇ 37.60 ਲੱਖ ਦੀ ਠੱਗੀ! 4 ਖ਼ਿਲਾਫ਼ ਮਾਮਲੇ ਦਰਜ਼
ਦੋਵਾਂ ਨੂੰ ਮਿਲਿਆ ਨੈਸ਼ਨਲ ਐਵਾਰਡ
ਹਾਲ ਹੀ ਵਿੱਚ 72ਵੇਂ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਵਿੱਚ ਯਾਮੀ ਗੌਤਮ ਨੂੰ ਫਿਲਮ ‘ਆਰਟੀਕਲ 370’ ਲਈ ਬੈਸਟ ਐਕਟ੍ਰੈੱਸ ਦਾ ਐਵਾਰਡ ਮਿਲਿਆ। ਉੱਥੇ ਹੀ ਆਦਿਤਿਆ ਧਰ ਨਾਲ ਜੁੜੀ ਫਿਲਮ ‘ਆਰਟੀਕਲ 370’ ਨੂੰ ਵੀ ਬੈਸਟ ਫੀਚਰ ਫਿਲਮ ਦਾ ਐਵਾਰਡ ਮਿਲਿਆ।‘ਉਰੀ: ਦ ਸਰਜੀਕਲ ਸਟ੍ਰਾਈਕ’ ਅਤੇ ‘ਧੁਰੰਧਰ’ ਵਰਗੇ ਪ੍ਰੋਜੈਕਟਾਂ ਨਾਲ ਆਦਿਤਿਆ ਧਰ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਹੁਣ ਪਹਾੜਾਂ ਵਿੱਚ ਬਿਤਾਉਣਗੇ ਸ਼ਾਂਤ ਜ਼ਿੰਦਗੀ
ਰਿਪੋਰਟਾਂ ਮੁਤਾਬਕ ਯਾਮੀ ਅਤੇ ਆਦਿਤਿਆ ਦਾ ਇਹ ਫੈਸਲਾ ਲਾਈਮਲਾਈਟ ਤੋਂ ਦੂਰ ਰਹਿ ਕੇ ਸ਼ਾਂਤ ਅਤੇ ਕੁਦਰਤੀ ਜ਼ਿੰਦਗੀ ਬਿਤਾਉਣ ਨਾਲ ਜੁੜਿਆ ਹੋਇਆ ਹੈ। ਹੁਣ ਇਹ ਜੋੜਾ ਮੁੰਬਈ ਦੀ ਭੱਜਦੌੜ ਤੋਂ ਦੂਰ ਹਿਮਾਚਲ ਦੀਆਂ ਪਹਾੜੀਆਂ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦਾ ਨਜ਼ਰ ਆਵੇਗਾ।
ਮੁੰਬਈ ਦੀ ਚਮਕ-ਦਮਕ ਛੱਡ ਕੇ ਹਿਮਾਚਲ ਦੀ ਸ਼ਾਂਤੀ ਚੁਣਨ ਦਾ ਯਾਮੀ ਅਤੇ ਆਦਿਤਿਆ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ?
