Heart Health Tips: ਅੱਜ ਕੱਲ੍ਹ ਖਰਾਬ ਲਾਈਫਸਟਾਈਲ, ਗਲਤ ਖਾਣ-ਪੀਣ ਅਤੇ ਸਰੀਰਕ ਗਤੀਵਿਧੀ ਦੀ ਕਮੀ ਕਾਰਨ ਦਿਲ ਦੀ ਸਿਹਤ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਹਾਰਟ ਨੂੰ ਸਿਹਤਮੰਦ ਰੱਖਣ ਲਈ ਸਹੀ ਖੁਰਾਕ ਦੇ ਨਾਲ-ਨਾਲ ਨਿਯਮਿਤ Physical Activity ਵੀ ਬਹੁਤ ਜ਼ਰੂਰੀ ਹੈ। ਪਰ ਸਵਾਲ ਇਹ ਹੈ ਕਿ ਰੋਜ਼ ਕਿੰਨੀ ਐਕਸਰਸਾਈਜ਼ ਕਰਨੀ ਚਾਹੀਦੀ ਹੈ?
ਰੋਜ਼ 30 ਮਿੰਟ ਦੀ ਐਕਸਰਸਾਈਜ਼ ਦਾ ਟੀਚਾ
ਡਾ. ਰਾਸ਼ੀ ਖਰੇ, ਐਡੀਸ਼ਨਲ ਡਾਇਰੈਕਟਰ—ਇੰਟਰਵੇਂਸ਼ਨ ਕਾਰਡੀਓਲੋਜੀ ਅਤੇ ਹਾਰਟ ਫੇਲਿਅਰ ਪ੍ਰੋਗਰਾਮ, ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ ਦੇ ਅਨੁਸਾਰ, ਇੱਕ ਸਿਹਤਮੰਦ ਬਾਲਗ ਨੂੰ ਆਮ ਤੌਰ ’ਤੇ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਮੱਧਮ ਪੱਧਰ ਦੀ ਸਰੀਰਕ ਗਤੀਵਿਧੀ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।ਇਸ ਦਾ ਮਤਲਬ ਹੈ ਕਿ ਤੁਸੀਂ ਕਰੀਬ 30 ਮਿੰਟ ਰੋਜ਼ਾਨਾ, ਹਫ਼ਤੇ ਵਿੱਚ 5 ਦਿਨ ਐਕਸਰਸਾਈਜ਼ ਕਰ ਸਕਦੇ ਹੋ। ਜੇਕਰ ਸਿਹਤ ਅਤੇ ਸਮਾਂ ਇਜਾਜ਼ਤ ਦੇਣ ਤਾਂ ਸਰੀਰਕ ਗਤੀਵਿਧੀ ਨੂੰ 300 ਮਿੰਟ ਪ੍ਰਤੀ ਹਫ਼ਤਾ ਤੱਕ ਵੀ ਵਧਾਇਆ ਜਾ ਸਕਦਾ ਹੈ।
ਕਿੰਨੇ ਮਿੰਟ ਦੀ ਵਾਕਿੰਗ ਕਰਨੀ ਚਾਹੀਦੀ ਹੈ?
ਜੇਕਰ ਤੁਸੀਂ ਨਵੀਂ ਐਕਸਰਸਾਈਜ਼ ਰੁਟੀਨ ਸ਼ੁਰੂ ਕਰ ਰਹੇ ਹੋ ਤਾਂ 20 ਤੋਂ 30 ਮਿੰਟ ਤੇਜ਼ ਰਫ਼ਤਾਰ ਨਾਲ ਪੈਦਲ ਚੱਲਣਾ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ। ਆਪਣੀ ਸਮਰੱਥਾ ਮੁਤਾਬਕ ਹੌਲੀ-ਹੌਲੀ ਸਮਾਂ ਅਤੇ ਗਤੀ ਵਧਾਈ ਜਾ ਸਕਦੀ ਹੈ।
ਹਾਰਟ ਹੈਲਥ ਲਈ ਇਹ ਐਕਟੀਵਿਟੀਜ਼ ਵੀ ਕੀਤੀਆਂ ਜਾ ਸਕਦੀਆਂ ਹਨ:
- ਤੇਜ਼ ਰਫ਼ਤਾਰ ਨਾਲ ਪੈਦਲ ਚੱਲਣਾ
- ਸਾਈਕਲ ਚਲਾਉਣਾ
- ਤੈਰਾਕੀ
- ਡਾਂਸ ਕਰਨਾ
- ਹਲਕੀ ਜੌਗਿੰਗ
ਇਹ ਵੀ ਪੜ੍ਹੋ : ਆਪਣੀ ਹੀ ਸਰਕਾਰ ’ਤੇ ਵਰ੍ਹੇ ‘ਆਪ’ ਵਿਧਾਇਕ ਸੁਖਵੀਰ ਮਾਇਸਰਖਾਨਾ
ਸਿਰਫ਼ 30 ਮਿੰਟ ਐਕਸਰਸਾਈਜ਼ ਨਹੀਂ, ਪੂਰਾ ਦਿਨ ਰਹੋ ਐਕਟਿਵ
ਹਾਰਟ ਨੂੰ ਸਿਹਤਮੰਦ ਰੱਖਣ ਲਈ ਸਿਰਫ਼ 30 ਮਿੰਟ ਐਕਸਰਸਾਈਜ਼ ਕਰਨਾ ਹੀ ਕਾਫ਼ੀ ਨਹੀਂ ਮੰਨਿਆ ਜਾਂਦਾ। ਪੂਰੇ ਦਿਨ ਸਰੀਰਕ ਤੌਰ ’ਤੇ ਐਕਟਿਵ ਰਹਿਣਾ ਵੀ ਮਹੱਤਵਪੂਰਨ ਹੈ।ਜੇਕਰ ਤੁਹਾਡਾ ਕੰਮ ਲੰਬੇ ਸਮੇਂ ਤੱਕ ਬੈਠਣ ਵਾਲਾ ਹੈ ਤਾਂ ਵਿਚਕਾਰ ਉੱਠ ਕੇ ਕੁਝ ਮਿੰਟ ਚੱਲਣਾ-ਫਿਰਣਾ ਚੰਗੀ ਆਦਤ ਹੋ ਸਕਦੀ ਹੈ।
ਹਫ਼ਤੇ ਵਿੱਚ 2 ਦਿਨ ਸਟ੍ਰੈਂਥ ਟ੍ਰੇਨਿੰਗ
ਕਾਰਡੀਓ ਐਕਸਰਸਾਈਜ਼ ਦੇ ਨਾਲ ਹਫ਼ਤੇ ਵਿੱਚ 2 ਦਿਨ ਸਟ੍ਰੈਂਥ ਟ੍ਰੇਨਿੰਗ ਵੀ ਰੁਟੀਨ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ। ਹਲਕੀ ਸਟ੍ਰੈਂਥ ਟ੍ਰੇਨਿੰਗ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਓਵਰਆਲ ਫਿਟਨੈੱਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
ਕਿਨ੍ਹਾਂ ਲੋਕਾਂ ਨੂੰ ਐਕਸਰਸਾਈਜ਼ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ?
ਜੇਕਰ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹਾਰਟ ਦੀ ਬਿਮਾਰੀ, ਸੀਨੇ ਵਿੱਚ ਦਰਦ, ਸਾਹ ਫੁੱਲਣ, ਡਾਇਬਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਨਵੀਂ ਐਕਸਰਸਾਈਜ਼ ਰੁਟੀਨ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ, ਐਕਸਰਸਾਈਜ਼ ਦੌਰਾਨ ਜੇਕਰ ਸੀਨੇ ਵਿੱਚ ਦਰਦ, ਅਸਧਾਰਨ ਸਾਹ ਫੁੱਲਣਾ, ਚੱਕਰ ਆਉਣਾ ਜਾਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਵੇ ਤਾਂ ਐਕਸਰਸਾਈਜ਼ ਤੁਰੰਤ ਰੋਕ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਹਾਰਟ ਨੂੰ ਹੈਲਦੀ ਰੱਖਣ ਦਾ ਆਸਾਨ ਤਰੀਕਾ
ਹਾਰਟ ਹੈਲਥ ਲਈ ਬਹੁਤ ਜ਼ਿਆਦਾ ਐਕਸਰਸਾਈਜ਼ ਕਰਨ ਦੀ ਬਜਾਏ ਨਿਯਮਿਤ ਤੌਰ ’ਤੇ ਸਰੀਰਕ ਤੌਰ ’ਤੇ ਐਕਟਿਵ ਰਹਿਣਾ ਜ਼ਿਆਦਾ ਮਹੱਤਵਪੂਰਨ ਹੈ। ਰੋਜ਼ਾਨਾ ਕਰੀਬ 30 ਮਿੰਟ ਦੀ ਵਾਕਿੰਗ ਜਾਂ ਹੋਰ ਮੱਧਮ ਪੱਧਰ ਦੀ ਫਿਜ਼ੀਕਲ ਐਕਟੀਵਿਟੀ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣਾ ਦਿਲ ਦੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।
