ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਨਿਪਟਾ ਸਕਣ। ਆਓ ਜਾਣਦੇ ਹਾਂ ਕਿਹੜੇ ਇਲਾਕਿਆਂ ਵਿੱਚ ਕਿੰਨੇ ਸਮੇਂ ਲਈ ਬਿਜਲੀ ਬੰਦ ਰਹੇਗੀ।
ਤਲਵੰਡੀ ਭਾਈ ਵਿੱਚ ਸਵੇਰੇ ਬਿਜਲੀ ਰਹੇਗੀ ਬੰਦ
ਤਲਵੰਡੀ ਭਾਈ ਪਾਵਰਕਾਮ ਦਫ਼ਤਰ ਦੇ ਐੱਸ.ਡੀ.ਓ. ਸੁਨੀਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਅਕਤੂਬਰ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟਕਰੋੜ ਵਿਖੇ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ।ਇਸ ਕਾਰਨ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਫੀਡਰ ਰਹਿਣਗੇ ਪ੍ਰਭਾਵਿਤ:
- 11 ਕੇ.ਵੀ. ਲੱਲੇ ਫੀਡਰ
- 11 ਕੇ.ਵੀ. ਤੂੰਬੜਭੰਨ (ਏ.ਪੀ.) ਫੀਡਰ
- 11 ਕੇ.ਵੀ. ਤਲਵੰਡੀ ਸ਼ਹਿਰ ਫੀਡਰ
- 11 ਕੇ.ਵੀ. ਸਬ-ਸਟੇਸ਼ਨ ਫੀਡਰ
- 11 ਕੇ.ਵੀ. ਪਤਲੀ ਫੀਡਰ
- 11 ਕੇ.ਵੀ. ਚੋਟੀਆਂ ਫੀਡਰ
- 11 ਕੇ.ਵੀ. ਹਰਾਜ (ਏ.ਪੀ.) ਫੀਡਰ
- 11 ਕੇ.ਵੀ. ਮਾਛੀਬੁਗਰਾ (ਏ.ਪੀ.) ਫੀਡਰ
- 11 ਕੇ.ਵੀ. ਭੋਲੂਵਾਲਾ ਫੀਡਰ
ਪਾਵਰਕਾਮ ਵੱਲੋਂ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਕੰਮ ਪਹਿਲਾਂ ਹੀ ਪੂਰੇ ਕਰ ਲੈਣ।
ਨੂਰਪੁਰਬੇਦੀ ਦੇ ਇਨ੍ਹਾਂ ਪਿੰਡਾਂ ਵਿੱਚ ਵੀ ਬੰਦ ਰਹੇਗੀ ਬਿਜਲੀ
ਇਸੇ ਤਰ੍ਹਾਂ ਨੂਰਪੁਰਬੇਦੀ ਇਲਾਕੇ ਵਿੱਚ ਵੀ 31 ਅਕਤੂਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਦੇ ਸਿੰਘਪੁਰ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਪਲਾਟਾ ਫੀਡਰ ਅਧੀਨ ਆਉਂਦੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਹ ਪਿੰਡ ਹੋਣਗੇ ਪ੍ਰਭਾਵਿਤ:
- ਕਾਹਨਪੁਰ ਖੂਹੀ
- ਪਲਾਟਾ
- ਸਮੁੰਦੜੀਆਂ
- ਹਰੀਪੁਰ
- ਭਨੂੰਹਾਂ
- ਫੀਡਰ ਅਧੀਨ ਆਉਂਦੇ ਕਰੈਸ਼ਰ
ਜੇ.ਈ. ਲਖਵੀਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਰੰਮਤ ਦੇ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਖਪਤਕਾਰ ਪਹਿਲਾਂ ਹੀ ਕਰ ਲੈਣ ਤਿਆਰੀ
ਪਾਵਰਕਾਮ ਵੱਲੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਦੀ ਸਟੋਰੇਜ, ਮੋਬਾਈਲ ਚਾਰਜਿੰਗ ਅਤੇ ਹੋਰ ਜ਼ਰੂਰੀ ਕੰਮ ਬਿਜਲੀ ਬੰਦ ਹੋਣ ਤੋਂ ਪਹਿਲਾਂ ਹੀ ਨਿਪਟਾ ਲੈਣ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
