Giani Harpreet Singh vs Manpreet Ayali ਮਾਮਲੇ ਵਿੱਚ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ। ਜਾਣੋ ਪੂਰਾ ਮਾਮਲਾ।
ਸਿੱਖ ਸਿਆਸਤ ‘ਚ ਵਧੇ ਮਤਭੇਦ
ਪੰਜਾਬ ਦੀ ਸਿੱਖ ਸਿਆਸਤ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਅੰਦਰ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ।
ਪੰਥਕ ਕੌਂਸਲ ਨਾਲ ਜੁੜੇ ਝੂੰਦਾਂ
ਪ੍ਰੈਸ ਕਾਨਫਰੰਸ ਦੌਰਾਨ ਝੂੰਦਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਸਾਥੀਆਂ ਸਮੇਤ ਪੰਥਕ ਕੌਂਸਲ ਲਹਿਰ ਦਾ ਹਿੱਸਾ ਹਨ ਅਤੇ ਸਭ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।ਇਸ ਪ੍ਰੈੱਸ ਕਾਨਫਰੰਸ ਦੇ ਵਿੱਚ ਮਨਪ੍ਰੀਤ ਇਆਲੀ ਅਤੇ ਅੰਮ੍ਰਿਤਪਾਲ ਦੇ ਪਿਤਾ ਵੀ ਮੌਜੂਦ ਰਹੇ।
ਅਗਵਾਈ ‘ਤੇ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਉਹ ਬੀਬੀ ਸਤਵੰਤ ਕੌਰ ਦੀ ਪੰਥਕ ਅਗਵਾਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਾਜਨੀਤਿਕ ਅਗਵਾਈ ਨਾਲ ਖੜ੍ਹੇ ਹਨ।
ਅਕਾਲੀ ਦਲ ਪੁਨਰ ਸੁਰਜੀਤ ‘ਤੇ ਕੀ ਕਿਹਾ?
ਝੂੰਦਾਂ ਨੇ ਕਿਹਾ ਕਿ ਪਾਰਟੀ ਨਾਲ ਜੁੜਨ ਦਾ ਮਕਸਦ ਪੰਥਕ ਏਕਤਾ ਸੀ ਅਤੇ ਜੋ ਇਸ ਸਿਧਾਂਤ ਤੋਂ ਭਟਕੇਗਾ, ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।
ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ
ਇਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਚਿੱਠੀ ਜਾਰੀ ਕਰਕੇ ਮਨਪ੍ਰੀਤ ਇਆਲੀ, ਇਕਬਾਲ ਸਿੰਘ ਝੂੰਦਾਂ ਅਤੇ ਹੋਰ ਆਗੂਆਂ ‘ਤੇ ਗੰਭੀਰ ਇਲਜ਼ਾਮ ਲਗਾਏ।