ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ
ਕਪੂਰਥਲਾ : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ(ਭਾਜਪਾ)ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਦੀ ਅਗਵਾਈ ਵਿਚ ਭਾਜਪਾ ਦੇ ਇਕ ਵਫ਼ਦ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ।ਵਫ਼ਦ ਦੇ ਵਿਚ ਸ਼ਾਮਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਰਹੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਵਫ਼ਦ ਵਿੱਚ ਵਿਧਾਇਕ ਜੰਗੀ ਲਾਲ ਮਹਾਜਨ,ਆਈ.ਟੀ ਸੈੱਲ ਦੇ ਪੰਜਾਬ ਪ੍ਰਧਾਨ ਰਾਕੇਸ਼ ਗੋਇਲ,ਉਪ ਪ੍ਰਧਾਨ ਵਿੱਕੀ ਗੁਜਰਾਲ,ਸੀਨੀਅਰ ਭਾਜਪਾ ਆਗੂ ਗੋਰਾ ਗਿੱਲ,ਅੰਗਰੇਜ਼ ਸਿੰਘ,ਅਸ਼ੋਕ ਭਗਤ,ਦਰਸ਼ਨ ਸਿੰਘ ਨਲਨੇਵਾਲ,ਦਮਨ ਬਾਜਵਾ,ਕਮਲਜੀਤ ਸੋਹੀ,ਕੁਲਦੀਪ ਸਿੰਘ ਧੰਦੀਵਾਲ,ਮਨਜੋਤ ਸਿੰਘ,ਸਤਿੰਦਰਪਾਲ ਸਿੰਘ,ਵਰਿੰਦਰ ਪਾਲ, ਯੋਗੇਸ਼ ਮਹਾਜਨ,ਸਚਿਨ ਕੁਮਾਰ,ਅੰਕਿਤ ਬਾਂਸਲ,ਰਣਜੀਤ ਸਿੰਘ ਖੋਜੇਵਾਲ,ਪੰਕਜ ਸ਼ਰਮਾ,ਅਮਨਦੀਪ ਸ਼ਰਮਾ,ਮੁਖਵਿੰਦਰ ਸਿੰਘ,ਪੂਰਨ ਚੰਦ,ਰਾਜ ਕੁਮਾਰ,ਰੇਨੂੰ ਬਾਲਾ,ਸਤਵੀਰ ਸਿੰਘ,ਗੌਰਵ ਕੱਕੜ,ਹਰਜੋਤ ਕਮਲ, ਬਾਜਵਾ ਹਰਮਨਦੇਵ ਸਿੰਘ ਸਮੇਤ ਭਾਜਪਾ ਇਕਾਈ ਦੇ ਕਈ ਸਿੱਖ ਭਾਜਪਾ ਇਕਾਈ ਦੇ ਕਿ ਸਿੱਖ ਆਗੂ ਸ਼ਾਮਲ ਰਹੇ।ਵਫ਼ਦ ਵਿੱਚ ਸ਼ਾਮਲ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੰਜਾਬ ਦੀ ਅਮਨ,ਸ਼ਾਂਤੀ,ਤਰੱਕੀ ਅਤੇ ਖੁਸ਼ਹਾਲੀ ਤੇ ਸਰਬਤ ਦੇ ਭਲੇ ਲਈ ਸਾਰਿਆਂ ਨੇ ਅਰਦਾਸ ਕੀਤੀ ਅਤੇ ਸ਼ਰਧਾ ਨਾਲ ਪ੍ਰਕਾਸ਼ ਪੁਰਬ ਮਨਾਇਆ।ਖੋਜੇਵਾਲ ਨੇ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਜੀ.ਪੀ.ਸੀ.)ਦੇ ਪ੍ਰਧਾਨ ਅਤੇ ਸਿੱਖ ਧਰਮ ਦੇ ਹੋਰ ਮੈਂਬਰਾਂ ਨੇ ਸਾਰਿਆਂ ਨੂੰ ਸਿਰੋਪਾਓ ਦੇ ਕੇ ਜੀ ਆਇਆਂ ਕਿਹਾ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਮੂਲ ਸਿੱਖਿਆਵਾਂ ਅਤੇ ਸਿੱਖ ਧਰਮ ਦੇ ਤਿੰਨ ਮੂਲ ਥੰਮ ਨਾਮ ਜਪੋ (ਭਾਵ ਪ੍ਰਭੂ ਦਾ ਜਾਪ ਕਰੋ)ਕਿਰਤ ਕਰੋ(ਭਾਵ ਇਮਾਨਦਾਰੀ ਨਾਲ ਮਿਹਨਤ ਕਰੋ)ਵੰਡ ਛਕੋ(ਭਾਵ ਵੰਡ ਕੇ ਖਾਓ)ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢਲਾ ਉਪਦੇਸ਼ ਹੈ,ਜਿਸ ਦਾ ਪਾਲਣ ਸਿੱਖ ਧਰਮ ਦੇ ਲੋਕ ਆਪਣੇ ਤਨ,ਮਨ ਅਤੇ ਧਨ ਨਾਲ ਕਰਦੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਧਰਮ ਭਾਰਤ ਦੀ ਵਿਰਾਸਤ ਹੀ ਨਹੀਂ,ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ।ਉਨ੍ਹਾਂ ਅੱਗੇ ਕਿਹਾ ਕਿ ਕਰਤਾਰਪੁਰ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਹੀ ਨਹੀਂ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਦੀ ਮਹਿਕ ਮਿਲੀ ਹੋਈ ਹੈ,ਉਨ੍ਹਾਂਦੀ ਦੀ ਆਵਾਜ਼ ਉਸ ਦੀ ਹਵਾ ਵਿਚ ਘੁਲੀ ਹੋਈ ਹੈ।ਖੋਜੇਵਾਲ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਸ਼ਬਦ ਹਮੇਸ਼ਾ ਊਰਜਾ ਦੇ ਰੂਪ ਵਿੱਚ ਵਾਤਾਵਰਣ ਵਿੱਚ ਮੌਜੂਦ ਰਹਿੰਦੇ ਹਨ।ਕਰਤਾਰਪੁਰ ਤੋਂ ਪ੍ਰਾਪਤ ਹੋਈ ਗੁਰੂ ਵਾਣੀ ਦੀ ਊਰਜਾ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਹੀ ਨਹੀਂ ਸਗੋਂ ਹਰ ਭਾਰਤੀ ਵਾਸੀ ਨੂੰ ਆਪਣਾ ਅਸ਼ੀਰਵਾਦ ਦੇਵੇਗੀ।ਗੁਰੂ ਨਾਨਕ ਦੇਵ ਜੀ ਨੇ ਇਹ ਸਿਖਾਇਆ ਹੈ ਸੱਚ ਅਤੇ ਇਮਾਨਦਾਰੀ ਨਾਲ ਨਾਲ ਕੀਤੇ ਗਏ ਵਿਕਾਸ ਹਮੇਸ਼ਾ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਖੁਲਦੇ ਹਨ।ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ ਕਿ ਦੌਲਤ ਤਾਂ ਆਵੇਗੀ ਅਤੇ ਜਾਂਦੀ ਹੈ ਪਰ ਸੱਚੀਆਂ ਕਦਰਾਂ-ਕੀਮਤਾਂ ਸਦਾ ਕਾਇਮ ਰਹਿੰਦੀਆਂ ਹਨ।ਖੋਜੇਵਾਲ ਨੇ ਕਿਹਾ ਕਿ ਭਾਰਤ ਦੀ ਏਕਤਾ,ਭਾਰਤ ਦੀ ਰੱਖਿਆ ਅਤੇ ਸੁਰੱਖਿਆ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਜੀ ਨੇ ਤਾਂ ਹਰ ਗੁਰੂ ਸਾਹਿਬ ਨੇ ਨਿਰੰਤਰ ਯਤਨ ਕੀਤੇ ਹਨ,ਬਹੁਤ ਕੁਰਬਾਨੀਆਂ ਕੀਤੀਆਂ ਹਨ।ਇਹ ਪਰੰਪਰਾ ਅਜ਼ਾਦੀ ਦੀ ਲੜਾਈ ਅਤੇ ਆਜ਼ਾਦ ਭਾਰਤ ਦੀ ਰੱਖਿਆ ਵਿੱਚ ਸਿੱਖ ਸਾਥੀਆਂ ਵੱਲੋਂ ਪੂਰੀ ਤਾਕਤ ਨਾਲ ਨਿਭਾਈ ਹੈ।ਸਾਡੀ ਗੁਰੂ ਪਰੰਪਰਾ,ਸੰਤ ਪਰੰਪਰਾ,ਰਿਸ਼ੀ ਪਰੰਪਰਾ ਵੱਖ-ਵੱਖ ਕਾਲਖੰਡ ਵਿੱਚ ਆਪੋ-ਆਪਣੇ ਤਰੀਕੇ ਨਾਲ ਚੁਣੌਤੀਆਂ ਨਾਲ ਨਿਪਟਣ ਦੇ ਤਰੀਕੇ ਸੁਝਾਏ ਹਨ।ਉਨ੍ਹਾਂ ਦੇ ਰਸਤੇ ਜਿੰਨੇ ਸਾਰਥਕ ਓਦੋ ਸਨ,ਅੱਜ ਵੀ ਓਨੇ ਹੀ ਮਹੱਤਵਪੂਰਨ ਸਨ।ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਚੇਤਨਾ ਦੇ ਪ੍ਰਤੀ ਹਰ ਸੰਤ,ਹਰ ਗੁਰੂ ਦਾ ਆਗ੍ਰਹ ਰਿਹਾ ਹੈ।