ਨਵੀਂ ਦਿੱਲੀ : NEET ਪੇਪਰ ਲੀਕ ਨੂੰ ਲੈ ਕੇ ਸ਼ੁਰੂ ਹੋਇਆ CJP ਦਾ ਵਿਰੋਧ ਹੁਣ ਦੇਸ਼-ਪੱਧਰੀ ਅੰਦੋਲਨ ਬਣ ਗਿਆ ਹੈ। 20 ਜੁਲਾਈ ਨੂੰ”ਚਲੋ ਸੰਸਦ” ਮਾਰਚ ਦੌਰਾਨ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਸਥਿਤੀ ਵਿਗੜ ਗਈ।ਜੰਤਰ-ਮੰਤਰ ‘ਤੇ ਵਿਦਿਆਰਥੀਆਂ ਦੇ ਹੱਕ ਵਿੱਚ ਸ਼ਬਾਨਾ ਆਜ਼ਮੀ, ਪ੍ਰਕਾਸ਼ ਰਾਜ ਤੇ ਕਈ ਹੋਰ ਸੈਲੀਬ੍ਰਿਟੀਆਂ ਨੇ ਹਾਜ਼ਰੀ ਲਗਵਾਈ ਤੇ ਹੁਣ ਅਦਾਕਾਰ ਨਸੀਰੂਦੀਨ ਸ਼ਾਹ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਨਸੀਰੂਦੀਨ ਸ਼ਾਹ ਵਿਦਿਆਰਥੀਆਂ ‘ਤੇ ਹਿੰਸਾ ਅਤੇ ਲਾਠੀਚਾਰਜ ਦੇਖ ਭਾਵੁਕ ਹੋਏ,ਅੱਖਾਂ ‘ਚੋਂ ਨਿਕਲੇ ਹੰਝੂ।
76 ਸਾਲਾ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਵਿਦਿਆਰਥੀਆਂ ‘ਤੇ ਹੋਈ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਨੇ ਹਿੰਸਾ ਕਰਨ ਵਾਲਿਆਂ ਨੂੰ “ਗੁੰਡੇ” ਕਰਾਰ ਦਿੰਦਿਆਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਅਜਿਹਾ ਵਰਤਾਅ ਨਹੀਂ ਹੋਣਾ ਚਾਹੀਦਾ।ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਨਸੀਰੂਦੀਨ ਸ਼ਾਹ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਵਿੱਚ ਮੌਜੂਦ ਸਨ। ਹਾਲਾਂਕਿ ਬਾਅਦ ਵਿੱਚ ਸਪੱਸ਼ਟ ਹੋਇਆ ਕਿ ਉਹ ਵੀਡੀਓ ਮੁੰਬਈ ਦੇ ਇੱਕ ਸਮਾਗਮ ਦੀ ਸੀ, ਨਾ ਕਿ ਦਿੱਲੀ ਦੇ ਪ੍ਰਦਰਸ਼ਨ ਦੀ।ਵਿਦਿਆਰਥੀਆਂ ਦੇ ਸਮਰਥਨ ਵਿੱਚ ਕਈ ਹੋਰ ਫਿਲਮੀ ਹਸਤੀਆਂ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ।
Legendary actor Naseeruddin Shah shares a video, fuming about the way youth were beaten up yesterday in Delhi. He reminds the government, “Sab yaad rakha jayega”
Thank you sir for your voice and solidarity 🙏 pic.twitter.com/pDmp2G4U3R
— Cockroach is Back (@Cockroachisback) July 21, 2026